21 Dec 2024

ਪੁਲੀਸ ਬਲ ਕੰਮ ਦਾ ਬੋਝ ਘਟਾਉਣ ਲਈ ਤਕਨਾਲੋਜੀ ਵਰਤਣ: ਮੋਦੀ

ਭੁਬਨੇਸ਼ਵਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਫਰਾਡ, ਸਾਈਬਰ ਅਪਰਾਧਾਂ ਤੇ ਏਆਈ ਤਕਨਾਲੋਜੀ ਖਾਸ ਕਰਕੇ ਡੀਪਫੇਕ ਕਰਕੇ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਅਸਰਅੰਦਾਜ਼ ਹੋਣ ਦੇ ਸੰਭਾਵੀ ਖ਼ਤਰਿਆਂ ਉੱਤੇ ਫ਼ਿਕਰ ਜਤਾਇਆ ਹੈ। ਡੀਜੀਪੀ’ਜ਼ ਤੇ ਆਈਜੀਪੀ’ਜ਼ ਦੀ 59ਵੀਂ ਆਲ ਇੰਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੁਲੀਸ ਬਲਾਂ ਉੱਤੇ ਕੰਮ ਦਾ ਬੋਝ ਘਟਾਉਣ ਲਈ ਤਕਨਾਲੋਜੀ ਦੀ ਵਰਤੋਂ ਦਾ ਸੱਦਾ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਰੋਤਾਂ ਦੀ ਵੰਡ ਲਈ ਪੁਲੀਸ ਥਾਣਿਆਂ ਨੂੰ ਫੋਕਲ ਪੁਆਇੰਟ ਬਣਾਇਆ ਜਾਵੇ।
ਸ੍ਰੀ ਮੋਦੀ ਨੇ ਕਿਹਾ ਕਿ ਕਾਨਫਰੰਸ ਵਿਚ ਸੁਰੱਖਿਆ ਚੁਣੌਤੀਆਂ ਦੇ ਕੌਮੀ ਤੇ ਕੌਮਾਂਤਰੀ ਪਾਸਾਰ ਬਾਰੇ ਵਿਆਪਕ ਵਿਚਾਰ ਚਰਚਾ ਕੀਤੀ ਗਈ ਹੈ। ਉਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਕਾਨਫਰੰਸ ਦੌਰਾਨ ਉਭਰੀਆਂ ਰਣਨੀਤੀਆਂ ਉੱਤੇ ਤਸੱਲੀ ਜਤਾਈ। ਪ੍ਰਧਾਨ ਮੰਤਰੀ ਨੇ ਪੁਲੀਸ ਲੀਡਰਸ਼ਿਪ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਐਸਪੀਰੇਸ਼ਨਲ ਇੰਡੀਆ ਦੀ ਡਬਲ ਏਆਈ ਪਾਵਰ ਦੀ ਵਰਤੋਂ ਕਰਕੇ ਇਸ ਚੁਣੌਤੀ ਨੂੰ ਮੌਕੇ ਵਜੋਂ ਲੈਣ। ਸ਼ਹਿਰੀ ਪੁਲੀਸਿੰਗ ਵਿਚ ਚੁੱਕੇ ਕਦਮਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਸੁਝਾਅ ਦਿੱਤਾ ਕਿ ਹਰੇਕ ਪਹਿਲਕਦਮੀ ਨੂੰ 100 ਸ਼ਹਿਰਾਂ ਵਿੱਚ ਪੂਰੀ ਤਰ੍ਹਾਂ ਨਾਲ ਜੋੜਿਆ ਅਤੇ ਲਾਗੂ ਕੀਤਾ ਜਾਵੇਗਾ। ਉਨ੍ਹਾਂ ਸਮਾਰਟ ਪੁਲੀਸਿੰਗ ਦੇ ਮੰਤਰ ਦਾ ਘੇਰਾ ਵਧਾਉਂਦਿਆਂ ਪੁਲੀਸ ਨੂੰ ਰਣਨੀਤਕ, ਸੁਚੇਤ, ਅਨੁਕੂਲ, ਇਤਬਾਰੀ ਤੇ ਪਾਰਦਰਸ਼ੀ ਬਣਾਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਸਮਾਰਟ ਪੁਲੀਸਿੰਗ ਦਾ ਵਿਚਾਰ ਪਹਿਲੀ ਵਾਰ ਗੁਹਾਟੀ ਵਿਚ 2014 ਦੀ ਕਾਨਫਰੰਸ ਦੌਰਾਨ ਦਿੱਤਾ ਸੀ। ਇਸ ਤਿੰਨ ਰੋਜ਼ਾ ਕਾਨਫਰੰਸ ਵਿਚ ਡੀਜੀਪੀ ਤੇ ਆਈਜੀਪੀ ਰੈਂਕ ਦੇ 250 ਦੇ ਕਰੀਬ ਅਧਿਕਾਰੀ ਸ਼ਾਮਲ ਹੋਏ ਜਦੋਂ ਕਿ 750 ਹੋਰਨਾਂ ਨੇ ਵਰਚੁਅਲ ਹਾਜ਼ਰੀ ਭਰੀ। ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸਣੇ ਹੋਰ ਹਾਜ਼ਰ ਸਨ।
 

More in ਰਾਜਨੀਤੀ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ...
ਪੇਈਚਿੰਗ-ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ...
ਨਵੀਂ ਦਿੱਲੀ- ਲੋਕ ਸਭਾ ਅਤੇ ਅਸੈਂਬਲੀ ਚੋਣਾਂ ਇਕੋ ਵੇਲੇ ਕਰਵਾਉਣ ਸਬੰਧੀ ਦੋ ਬਿੱਲ ਸੰਵਿਧਾਨਕ...
ਚੰਡੀਗੜ੍ਹ- ‘ਆਪ’ ਸਰਕਾਰ ਵੱਲੋਂ ‘ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਢਾਂਚੇ’ ਬਾਰੇ ਖਰੜੇ...
ਨਵੀਂ ਦਿੱਲੀ- ਖੇਤੀ ਨਾਲ ਸਬੰਧਤ ਸੰਸਦ ਦੀ ਸਥਾਈ ਕਮੇਟੀ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਕਿਸਾਨਾਂ...
ਨਵੀਂ ਦਿੱਲੀ- ਬੰਗਲਾਦੇਸ਼ ’ਚ ਜ਼ੁਲਮ ਝੱਲ ਰਹੇ ਹਿੰਦੂਆਂ ਲਈ ਨਿਆਂ ਤੇ ਸੈਨਾ ਹੈੱਡਕੁਆਰਟਰ ਤੋਂ...
ਨਵੀਂ ਦਿੱਲੀ-ਉਪ ਰਾਸ਼ਟਰਪਤੀ ਤੇ ਚੇਅਰਮੈਨ ਜਗਦੀਪ ਧਨਖੜ ਨੂੰ ਅਹੁਦੇ ਤੋਂ ਹਟਾਉਣ ਲਈ ਰਾਜ ਸਭਾ...
ਜੈਪੁਰ-ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚਲੀਆਂ ਤਾਕਤਾਂ ਨੂੰ ਭਾਰਤ ਦੀ...
ਨਵੀਂ ਦਿੱਲੀ-ਇੰਡੀਆ ਗੱਠਜੋੜ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਉੱਤੇ ਉਪਰਲੇ ਸਦਨ ਦੇ ਚੇਅਰਮੈਨ...
ਇੰਫਾਲ-ਮਨੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਅੱਜ ਸੈਂਕੜੇ ਲੋਕਾਂ ਨੇ ਅਫਸਪਾ ਮੁੜ ਲਾਗੂ ਕੀਤੇ ਜਾਣ...
ਨਵੀਂ ਦਿੱਲੀ-ਕਾਂਗਰਸ-ਸੋਰੋਸ ਸਬੰਧਾਂ ਅਤੇ ਅਡਾਨੀ ਦੇ ਮੁੱਦੇ ’ਤੇ ਅੱਜ ਲੋਕ ਸਭਾ ਤੇ ਰਾਜ ਸਭਾ...
ਚੰਡੀਗੜ੍ਹ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਇੰਜਨੀਅਰਿੰਗ ਕਾਲਜ...
Home  |  About Us  |  Contact Us  |  
Follow Us:         web counter