* ਮਹਿਕ ਕੌਰ ਦੀਆਂ ਪ੍ਰਾਪਤੀਆਂ ਨੂੰ ਰਾਸ਼ਟਰਪਤੀ ਅਵਾਰਡ ਨਾਲ ਸਨਮਾਨਿਆ
ਮੈਰੀਲੈਂਡ (ਗ.ਦ.) – ਅੱਜ ਕੱਲ• ਸਕੂਲਾਂ ਅਤੇ ਕਾਲਜਾਂ ਦੀਆਂ ਗ੍ਰੈਜੂਏਸ਼ਨਾਂ ਹੋ ਰਹੀਆਂ ਹਨ। ਜਿੱਥੇ ਅਜਿਹੇ ਦੌਰ ਵਿੱਚ ਪੰਜਾਬੀ ਭਾਈਚਾਰਾ ਵੀ ਇਸ ਦੌੜ ਵਿਚ ਪਿੱਛੇ ਨਹੀਂ ਹੈ। ਉੱਥੇ ਮਿਡਲ ਸਕੂਲ ਦੀ ਗ੍ਰੈਜੂਏਸ਼ਨ ਵਿੱਚ ਮਹਿਕ ਕੌਰ ਨੇ ਅਜਿਹਾ ਇਤਿਹਾਸ ਸਿਰਜਿਆ ਹੈ ਜਿਸ ਦੀਆਂ ਧੁੰਮਾਂ ਚਾਰ ਚੁਫੇਰੇ ਪੂਰੇ ਮੈਰੀਲੈਂਡ ਸਟੇਟ ਵਿੱਚ ਪੈ ਗਈਆਂ ਹਨ। ਮਹਿਕ ਕੌਰ ਨੇ ਅਕਾਦਮਿਕ ਖੇਤਰ ਵਿੱਚ ਸਾਇੰਸ, ਹਿਸਾਬ ਵਿੱਚ ਅੱਵਲ ਦਰਜਾ ਪ੍ਰਾਪਤ ਕੀਤਾ ਹੈ। ਭਾਵੇਂ ਸ਼ੁਰੂ ਤੋਂ ਹੀ ਇਸ ਨੇ ਕਲਾਸ ਦੀ ਲੀਡਰਸ਼ਿਪ ਲੈਣ ਲਈ ਆਪਣੀ ਵਿਰੋਧੀ ਨੂੰ ਪਛਾੜ ਕੇ ਕਲਾਸ ਦੀ ਪ੍ਰਧਾਨਗੀ ਨੂੰ ਸ਼ੁਰੂ ਕੀਤਾ ਸੀ, ਉੱਥੇ ਉਸਨੇ ਸਕੂਲ...