ਇਸਲਾਮਾਬਾਦ (ਗ.ਦ.) - ਨਿਰਵੈਰ ਖਾਲਸਾ ਗੱਤਕਾ ਟੀਮ, ਬਾਬਾ ਬੰਦਾ ਸਿੰਘ ਬਹਾਦਰ ਗਤਕਾ ਟੀਮ ਅਤੇ ਸ਼ਹੀਦ ਭਾਈ ਲਛਮਣ ਸਿੰਘ ਗਤਕਾ ਟੀਮ ਦੇ ਨੌਜਵਾਨਾਂ ਵਲੋਂ ਸਾਂਝੇ ਤੋਰ ਤੇ ਗਤਕਾ ਦਿਵਸ ਮਨਾਇਆ ਗਿਅ। ਸਿੰਧ ਦੇ ਗਤਕਾ ਮਾਸਟਰ ਭਾਈ ਅਜੀਤ ਸਿੰਘ ਮੁਤਾਬਕ ਪਹਿਲਾਂ ਗਤਕੇ ਦੀ ਕਿਸੇ ਨੂੰ ਵੀ ਸੋਝੀ ਨਹੀਂ ਸੀ ਪਰ ਉਹਨਾਂ ਦੀ ਸਖਤ ਮਿਹਨਤ ਅਤੇ ਸਥਾਨਕ ਨੌਜਵਾਨਾਂ ਦੇ ਸਹਿਯੋਗ ਨਾਲ ਗਤਕੇ ਦੀ ਟੀਮ ਨੂੰ ਤਿਆਰ ਕੀਤਾ ਗਿਆ। ਜਿਸ ਵਿੱਚ ਅਥਾਹ ਯੋਗਦਾਨ ਹੈਪੀ ਸਿੰਘ, ਸੰਦੀਪ ਸਿੰਘ ਅਤੇ ਅਜੀਤ ਸਿੰਘ ਨੇ ਪਾਇਆ ਅਤੇ ਨੌਜਵਾਨ ਗਤਕਾ ਟੀਮਾਂ ਦਾ ਨਿਰਮਾਣ ਕੀਤਾ ਜਿਨ•ਾਂ ਨੇ ਗਤਕਾ ਦਿਵਸ ਤੇ ਗਤਕੇ ਦੇ ਜ਼ੋਹਰ ਦਿਖਾਕੇ ਸਥਾਨਕ ਸੰਗਤਾਂ ਦੇ ਮਨ ਮੋਹ ਲਏ।
ਸ਼ਾਸਤਰਾਂ ਦੀ ਵਿੱਦਿਆ ਪੜਾਅ ਵਾਰ ਦੇ ਕੇ...