ਬਸੰਤ ਕੀਰਤਨ ਦਰਬਾਰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ
ਮੈਰੀਲੈਂਡ (ਗਿੱਲ) - ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਸੰਤ ਕੀਰਤਨ ਦਰਬਾਰ ਭਾਈ ਸਵਿੰਦਰ ਸਿੰਘ ਵਲੋਂ ਵੱਡੇ ਪੱਧਰ 'ਤੇ ਅਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿੱਚ ਨਾਮੀ ਕੀਰਤਨੀਏ ਹਿੱਸਾ ਲੈ ਰਹੇ ਹਨ। ਜਿੱਥੇ ਇਸ ਕੀਰਤਨ ਦਰਬਾਰ ਸਬੰਧੀ ਸੰਗਤਾਂ ਵਿੱਚ ਉਤਸ਼ਾਹ ਹੈ, ਉੱਥੇ ਇਸ ਨੂੰ ਮਨਾਉਣ ਲਈ ਸੰਗਤਾਂ ਦਾ ਅਥਾਹ ਸਹਿਯੋਗ ਲਿਆ ਜਾ ਰਿਹਾ ਹੈ, ਇਹ ਕੀਰਤਨ ਦਰਬਾਰ 7500 ਵਾਰ ਫੀਲਡ ਰੋਡ ਗੇਥਰਜ਼ਬਰਗ ਮੈਰੀਲੈਂਡ ਵਿਖੇ 4-5 ਮਾਰਚ 2017 ਨੂੰ ਅਯੋਜਿਤ ਕੀਤਾ ਗਿਆ ਹੈ। ਜਿਸ ਵਿੱਚ ਭਾਈ ਸੱਜਣ ਸਿੰਘ, ਭਾਈ ਨਿਰਮਲ ਸਿੰਘ, ਭਾਈ ਸੁਖਜੀਵਨ ਸਿੰਘ ਨਾਗਪੁਰੀ, ਭਾਈ ਅਮਰਜੀਤ ਸਿੰਘ, ਭਾਈ ਰਣਧੀਰ ਸਿੰਘ ਨਿਊਜਰਸੀ, ਭਾਈ ਬਲਵਿੰਦਰ ਸਿੰਘ, ਭਾਈ ਸਵਿੰਦਰ ਸਿੰਘ ਮੈਰੀਲੈਂਡ,...