06 Nov 2024

ਜ਼ਿਮਨੀ ਚੋਣਾਂ: ਜਲੰਧਰ ਪੱਛਮੀ ਹਲਕੇ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ

ਜਲੰਧਰ-ਜਲੰਧਰ ਪੱਛਮੀ (ਰਿਜ਼ਰਵ) ਵਿਧਾਨ ਸਭਾ ਹਲਕੇ ਲਈ ਹੋਈ ਵੋਟਿੰਗ ਦੌਰਾਨ 55 ਫੀਸਦ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਜ਼ਿਮਨੀ ਚੋਣ ਵਿੱਚ ਵੋਟਾਂ ਦੀ ਦਰ ਘੱਟ ਰਹਿਣ ਦਾ ਅਸਰ ਸਾਰੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਦਾਅਵਿਆਂ ਨੂੰ ਪ੍ਰਭਾਵਿਤ ਕਰੇਗਾ। ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ, ਪਰ ਸ਼ਹਿਰੀ ਇਲਾਕਾ ਹੋਣ ਕਾਰਨ ਸਵੇਰ ਸਮੇਂ ਵੋਟਿੰਗ ਦੀ ਰਫ਼ਤਾਰ ਮੱਠੀ ਹੀ ਰਹੀ। ਦੁਪਹਿਰ 3:00 ਵਜੇ ਤੱਕ ਸਿਰਫ਼ 42 ਫ਼ੀਸਦੀ ਮਤਦਾਨ ਹੋਇਆ, ਜੋ ਸ਼ਾਮ 5:00 ਵਜੇ ਤੱਕ 51.30 ਫ਼ੀਸਦੀ ਹੋਇਆ ਸੀ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ ਜਿਸ ਮਗਰੋਂ ਕੁੱਲ ਵੋਟਿੰਗ 55 ਫੀਸਦੀ ਰਹੀ। ਸਾਲ 2022 ਵਿੱਚ 67 ਫ਼ੀਸਦੀ ਮਤਦਾਨ ਹੋਇਆ ਸੀ। ਇਸ ਦੌਰਾਨ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਪ੍ਰਕਿਰਿਆ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਈ। ਵੋਟਰਾਂ ਨੇ 15 ਉਮੀਦਵਾਰਾਂ ਦਾ ਭਵਿੱਖ ਈਵੀਐੱਮਜ਼ ਵਿੱਚ ਬੰਦ ਕਰ ਦਿੱਤਾ ਹੈ। ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਣੀ ਹੈ। ਜ਼ਿਲ੍ਹਾ ਮੁੱਖ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਪੋਲਿੰਗ ਅਮਨ-ਅਮਾਨ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ (ਆਪ) ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ। ਸ਼ੀਤਲ ਅੰਗੁਰਾਲ ਬਾਅਦ ਵਿੱਚ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਅੰਗੁਰਾਲ ਨੇ ਹੁਣ ਜਲੰਧਰ ਪੱਛਮੀ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਹੈ।

More in ਬਿਜ਼ਨੈਸ

ਵਿਏਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਸਟਰੀਆ ਦੇ ਚਾਂਸਲਰ ਕਾਰਲ ਨੇਹਮਰ ਵਿਚਕਾਰ ‘ਸਾਰਥਕ...
ਲੰਡਨ-ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਕੀਰ ਸਟਾਰਮਰ...
* ਮੇਰੇ ਬਿਜ਼ਨਸ ਦੀ ਪ੍ਰਮੋਸ਼ਨ ਕਰਕੇ ਮੈਨੂੰ ਮਾਣ ਬਖਸ਼ਿਆ : ਕੇ. ਕੇ. ਸਿੱਧੂ ਮੈਰੀਲੈਂਡ...
* ਡਾ. ਸੁਰਿੰਦਰ ਗਿੱਲ ਦੀ ਕਰਤਾਰਪੁਰ ਕੋਰੀਡੋਰ ਦੀ ਕਾਮਯਾਬੀ ਤੇ ਇਸ ਸਬੰਧੀ ਕੀਤੇ...
ਮੈਰੀਲੈਂਡ (ਗਿੱਲ) – ਮੈਰੀਲੈਂਡ ਗਵਰਨਰ ਕਮਿਸ਼ਨ ਨੇ ਏਸ਼ੀਅਨ ਪੈਸੇਫਿਕ ਅਤੇ ਸਾਊਥ...
ਮੈਰੀਲੈਂਡ (ਗ.ਦ.) - ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਹਰ ਤਿਮਾਹੀ 'ਤੇ ਇਸ ਆਸ ਨਾਲ ਮਿਲਦਾ...
Home  |  About Us  |  Contact Us  |  
Follow Us:         web counter