ਕਰਾਚੀ -ਪਾਕਿਸਤਾਨ ਸਿੱਖ ਕੌਂਸਲ ਅਤੇ ਗੁਰੂ ਨਾਨਕ ਦਰਬਾਰ ਕਰਾਚੀ ਦੀ ਸੰਗਤ ਵਲੋਂ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸਿਹਤਯਾਬੀ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਅਤੇ ਅਰਦਾਸ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ ਇਨ ਚੀਫ਼ ਤੇ ਮਨਿਓਰਿਟੀ ਕਮਿਸ਼ਨ ਗਵਰਨਮੈਂਟ ਆਫ ਸਿੰਧ ਦੇ ਮੈਂਬਰ ਸ: ਰਮੇਸ਼ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਪਾਕਿਸਤਾਨ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਨੇ ਪਾਕਿਸਤਾਨ ਦੇ ਸਮੂਹ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਡੇਰਾ ਸਾਹਿਬ ਲਾਹੌਰ ਤੇ ਗੁਰੂ ਨਾਨਕ ਦਰਬਾਰ ਕਰਾਚੀ ਵਿਚ ਸ੍ਰੀ ਨਵਾਜ਼ ਸਰੀਫ਼ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ। ਸ: ਰਮੇਸ...