ਮੈਰੀਲੈਂਡ (ਗਿੱਲ) – ਮੈਰੀਲੈਂਡ ਗਵਰਨਰ ਕਮਿਸ਼ਨ ਨੇ ਏਸ਼ੀਅਨ ਪੈਸੇਫਿਕ ਅਤੇ ਸਾਊਥ ਏਸ਼ੀਅਨ ਅਮਰੀਕਨਾਂ ਦੀ ਸਾਂਝੀ ਮਿਲਣੀ ਦਾ ਆਯੋਜਨ ਮੈਰੀਲੈਂਡ ਦੀ ਰਾਜਧਾਨੀ ਅਨੈਪਲਿਸ ਵਿਖੇ ਕੀਤਾ ਗਿਆ, ਜਿੱਥੇ ਵੱਖ-ਵੱਖ ਮੁੱਦਿਆ ਤੇ ਵਿਚਾਰਾਂ ਕੀਤੀਆਂ ਗਈਆਂ। ਮੈਰੀਲੈਂਡ ਗਵਰਨਰ ਦੇ ਡਾਇਰੈਕਟਰ ਸਟੀਵ ਮਕੈਡਿਮ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਲੈਰੀ ਹੋਗਨ ਗਵਰਨਰ ਦੀਆਂ ਕਾਰਗੁਜ਼ਾਰੀਆਂ ਤੇ ਭਰਭੂਰ ਚਾਨਣਾ ਪਾਇਆ। ਜਿੱਥੇ ਉਨ੍ਹਾਂ ਮੈਰੀਲੈਂਡ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ, ਉੱਥੇ ਉਨ੍ਹਾਂ ਰੋਜ਼ਗਾਰ ਦੇ ਵਸੀਲਿਆਂ ਸਬੰਧੀ ਭਰਭੂਰ ਜਾਣਕਾਰੀ ਦਿੱਤੀ ਗਈ।
ਕ੍ਰਿਸਟੋਫੋਰ ਬੀ. ਚੀਫ ਲੈਜਿਸਏਟਿਵ ਅਫਸਰ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਪੰਜ ਹਜ਼ਾਰ ਨੌਕਰੀਆਂ ਦਾ...