ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੀਆਂ ਰਾਖਵਾਂਕਰਨ ਬਾਰੇ ਟਿੱਪਣੀਆਂ ਨੇ ਕਾਂਗਰਸ ਦੇ ‘ਰਾਖਵਾਂਕਰਨ ਵਿਰੋਧੀ ਚਿਹਰੇ’ ਨੂੰ ਮੁੜ ਬੇਨਕਾਬ ਕਰ ਦਿੱਤਾ ਹੈ ਤੇ ਇਹ ਵੀ ਸਾਬਤ ਹੋ ਗਿਆ ਹੈ ਕਿ ਵਿਰੋਧੀ ਧਿਰ ਦੇ ਆਗੂ ਤੇ ਉਨ੍ਹਾਂ ਦੀ ਪਾਰਟੀ ਨੂੰ ‘ਦੇਸ਼ ਵਿਰੋਧੀ ਬਿਆਨ’ ਦੇਣ ਦੀ ਆਦਤ ਹੈ। ਸ਼ਾਹ ਨੇ ਕਿਹਾ ਕਿ ਜਦੋਂ ਤੱਕ ਭਾਜਪਾ ਇਥੇ ਹੈ, ਕੋਈ ਵੀ ਰਾਖਵਾਂਕਰਨ ਨੂੰ ਖ਼ਤਮ ਨਹੀਂ ਕਰ ਸਕਦਾ ਜਾਂ ਦੇਸ਼ ਦੀ ਸੁਰੱਖਿਆ ਨਾਲ ਨਹੀਂ ਉਲਝ ਸਕਦਾ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਅਮਰੀਕਾ ’ਚ ਆਪਣੀਆਂ ਬੇਤੁਕੀਆਂ ਟਿੱਪਣੀਆਂ ਨਾਲ ਭਾਰਤ ਦੇ ਵੱਕਾਰ ਨੂੰ ਸੱਟ ਮਾਰਨਾ ਬਹੁਤ ਸ਼ਰਮਨਾਕ ਹੈ। ਉਨ੍ਹਾਂ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਕਾਂਗਰਸ ਆਗੂ ਦੀਆਂ ਟਿੱਪਣੀਆਂ ਨੂੰ ‘ਗੁੰਮਰਾਹਕੁਨ ਤੇ ਤੱਥਾਂ ਤੋਂ ਪਰ੍ਹੇ’ ਦੱਸਿਆ। ਗਾਂਧੀ ਨੇ ਮੰਗਲਵਾਰ ਨੂੰ ਅਮਰੀਕਾ ਦੀ ਜੌਰਜਟਾਊਨ ਗਾਂਧੀ ਨੇ ਕਿਹਾ, ‘ਜੇ ਤੁਸੀਂ ਚੀਨੀ ਫੌਜਾਂ ਵੱਲੋਂ ਭਾਰਤ ਦੇ 4000 ਵਰਗ ਕਿਲੋਮੀਟਰ ਦੇ ਖੇਤਰ ਵਿਚ ਕਬਜ਼ਾ ਕਰਨ ਦੀ ਗੱਲ ਕਰਦੇ ਹੋ ਤਾਂ ਇਹ ਸੱਚ ਹੈ। ਚੀਨੀ ਫੌਜ ਲੱਦਾਖ ਵਿਚ ਦਿੱਲੀ ਦੇ ਆਕਾਰ ਜਿੰਨੀ ਜ਼ਮੀਨ ’ਤੇ ਕਬਜ਼ਾ ਕਰ ਚੁੱਕੀ ਹੈ। ਮੈਨੂੰ ਲੱਗਦਾ ਹੈ ਕਿ ਇਹ ਵੱਡਾ ਸੰਕਟ ਹੈ। ਮੀਡੀਆ ਇਸ ਬਾਰੇ ਲਿਖਣਾ ਪਸੰਦ ਨਹੀਂ ਕਰਦਾ, ਜੇ ਕੋਈ ਗੁਆਂਢੀ ਤੁਹਾਡੀ 4000 ਵਰਗ ਕਿਲੋਮੀਟਰ ਜ਼ਮੀਨ ’ਤੇ ਕਬਜ਼ਾ ਕਰ ਲੈਂਦਾ ਹੈ ਤਾਂ ਅਮਰੀਕਾ ਦੀ ਕੀ ਪ੍ਰਤੀਕਿਰਿਆ ਹੋਵੇਗੀ? ਕੀ ਕੋਈ ਰਾਸ਼ਟਰਪਤੀ ਇਹ ਕਹਿ ਕੇ ਨਿਕਲ ਜਾਵੇਗਾ ਕਿ ਉਸ ਯੂਨੀਵਰਸਿਟੀ ਵਿਚ ਕਿਹਾ ਸੀ ਕਿ ‘ਭਾਰਤ ਦੇ ਨਿਰਪੱਖ ਜਗ੍ਹਾ’ ਬਣਨ ’ਤੇ ਕਾਂਗਰਸ ਰਾਖਵਾਂਕਰਨ ਖ਼ਤਮ ਕਰਨ ਬਾਰੇ ਸੋਚੇਗੀ। ਸ਼ਾਹ ਨੇ ਐਕਸ ’ਤੇ ਪੋਸਟ ਵਿਚ ਕਿਹਾ, ‘ਦੇਸ਼ ਨੂੰ ਵੰਡਣ ਦੀਆਂ ਸਾਜ਼ਿਸ਼ਾਂ ਘੜਨ ਵਾਲੀਆਂ ਤਾਕਤਾਂ ਨਾਲ ਖੜ੍ਹਨਾ ਤੇ ਦੇਸ਼ ਵਿਰੋਧੀ ਬਿਆਨ ਦੇਣੇ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੀ ਆਦਤ ਬਣ ਗਈ ਹੈ।’