16 Sep 2024

ਹਰਿਆਣਾ ਕਾਂਗਰਸ ਵੱਲੋਂ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਨਵੀਂ ਦਿੱਲੀ- ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (ਸੀਈਸੀ) ਨੇ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਵਿਧਾਨ ਸਭਾ ਚੋਣਾਂ ਲਈ 32 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਅੱਜ ਹੀ ਪਾਰਟੀ ਵਿੱਚ ਸ਼ਾਮਲ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਗੜ੍ਹੀ ਸਾਂਪਲਾ ਕਿਲੋਈ ਤੋਂ, ਪ੍ਰਦੀਪ ਚੌਧਰੀ ਨੂੰ ਕਾਲਕਾ ਤੋਂ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਖ਼ਿਲਾਫ਼ ਮੇਵਾ ਸਿੰਘ ਨੂੰ ਲਾਡਵਾ ਤੋਂ ਮੈਦਾਨ ਵਿੱਚ ਉਤਾਰਿਆ ਹੈ। ਇਸੇ ਤਰ੍ਹਾਂ ਨਾਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਸਢੌਰਾ (ਐੱਸਸੀ) ਤੋਂ ਰੇਣੂ ਬਾਲਾ, ਰਦੌੜ ਤੋਂ ਬਿਸ਼ਨ ਲਾਲ ਸੈਣੀ, ਸ਼ਾਹਬਾਦ (ਐੱਸਸੀ) ਤੋਂ ਰਾਮ ਕਰਨ, ਨੀਲੋਖੇੜੀ (ਐੱਸਸੀ) ਧਰਮਪਾਲ ਗੌਂਡਰ, ਅਸੰਧ ਤੋਂ ਸ਼ਮਸ਼ੇਰ ਸਿੰਘ ਗੋਗੀ, ਸਮਾਲਖਾ ਤੋਂ ਧਰਮ ਸਿੰਘ ਛੋਕਰ, ਖਰਖੌਦਾ (ਐੱਸਸੀ) ਤੋਂ ਜੈਵੀਰ ਸਿੰਘ, ਸੋਨੀਪਤ ਤੋਂ ਸੁਰਿੰਦਰ ਪੰਵਾਰ, ਗੋਹਾਣਾ ਤੋਂ ਜਗਬੀਰ ਸਿੰਘ ਮਲਿਕ, ਬੜੌਦਾ ਤੋਂ ਇੰਦੂਰਾਜ ਸਿੰਘ ਨਰਵਾਲ, ਸਫੀਦੋਂ ਤੋਂ ਸੁਭਾਸ਼ ਗੰਗੋਲੀ, ਕਾਲਾਂਵਾਲੀ (ਐੱਸਸੀ) ਤੋਂ ਸ਼ੀਸ਼ਪਾਲ ਸਿੰਘ, ਡੱਬਵਾਲੀ ਤੋਂ ਅਮਿਤ ਸਿਹਾਗ, ਰੋਹਤਕ ਤੋਂ ਭਰਤ ਭੂਸ਼ਨ ਬੱਤਰਾ, ਕਲਾਨੌਰ (ਐੱਸਸੀ) ਤੋਂ ਸ਼ਕੁੰਤਲਾ ਖਟਕ, ਬਹਾਦਰਗੜ੍ਹ ਤੋਂ ਰਾਜਿੰਦਰ ਸਿੰਘ ਜੂਨ, ਬਾਦਲੀ ਤੋਂ ਕੁਲਦੀਪ ਵਤਸ, ਝੱਜਰ (ਐੱਸਸੀ) ਤੋਂ ਗੀਤਾ ਭੁੱਕਲ, ਬੇਰੀ ਤੋਂ ਡਾ. ਰਘਵੀਰ ਸਿੰਘ ਕਾਦਿਆਨ, ਮਹੇਂਦਰਗੜ੍ਹ ਤੋਂ ਰਾਓ ਦਾਨ ਸਿੰਘ, ਰਿਵਾੜੀ ਤੋਂ ਚਿਰੰਜੀਵ ਰਾਓ, ਨੂਹ ਤੋਂ ਆਫ਼ਤਾਬ ਅਹਿਮਦ, ਫਿਰੋਜ਼ਪੁਰ ਝਿਰਕਾ ਤੋਂ ਮਾਮਨ ਖ਼ਾਨ, ਪੁਨਹਾਨਾ ਤੋਂ ਮੁਹੰਮਦ ਇਲਿਆਸ, ਹੋਡਲ (ਐੱਸਸੀ) ਤੋਂ ਉਦੈਭਾਨ (ਪ੍ਰਦੇਸ਼ ਪ੍ਰਧਾਨ), ਫਰੀਦਾਬਾਦ ਤੋਂ ਨੀਰਜ ਸ਼ਰਮਾ ਅਤੇ ਬਲਬੀਰ ਸਿੰਘ ਵਾਲਮੀਕੀ ਨੂੰ ਇਸਰਾਨਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਇਸ ਤੋਂ ਪਹਿਲਾਂ ਪਹਿਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ। ਦੋਵਾਂ ਪਹਿਲਵਾਨਾਂ ਨੇ ਅਜਿਹੇ ਮੌਕੇ ਕਾਂਗਰਸ ਦਾ ਹੱਥ ਫੜਿਆ ਹੈ, ਜਦੋਂ ਹਰਿਆਣਾ ਵਿਚ ਅਸੈਂਬਲੀ ਚੋਣਾਂ ਲਈ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਫੋਗਾਟ ਤੇ ਪੂਨੀਆ ਨੇ ਅੱਜ ਇਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ 10, ਰਾਜਾਜੀ ਮਾਰਗ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮਗਰੋਂ ਉਹ ਏਆਈਸੀਸੀ ਹੈੱਡਕੁਆਰਟਰਜ਼ ਵਿਖੇ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਹਰਿਆਣਾ ਮਾਮਲਿਆਂ ਦੇ ਇੰਚਾਰਜ ਦੀਪਕ ਬਾਬਰੀਆ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਤੇ ਕਾਂਗਰਸ ਦੇ ਮੀਡੀਆ ਤੇ ਪਬਲੀਸਿਟੀ ਵਿਭਾਗ ਦੇ ਮੁਖੀ ਪਵਨ ਖੇੜਾ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋ ਗਏ। ਸੂਤਰਾਂ ਮੁਤਾਬਕ ਫੋਗਾਟ ਤੇ ਪੂਨੀਆ ਵਿਚੋਂ ਕੋਈ ਇਕ ਕਾਂਗਰਸ ਦੀ ਟਿਕਟ ’ਤੇ ਅਸੈਂਬਲੀ ਚੋਣ ਲੜ ਸਕਦਾ ਹੈ। ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵੇਣੂਗੋਪਾਲ ਨੇ ਦਾਅਵਾ ਕੀਤਾ ਕਿ ਬੁੱਧਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਤੋੋਂ ਬਾਅਦ ਰੇਲਵੇ ਨੇ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਵੇਣੂਗੋਪਾਲ ਨੇ ਸਵਾਲ ਕੀਤਾ ਕਿ ਕੀ ਵਿਰੋਧੀ ਧਿਰ ਦੇ ਆਗੂ ਨੂੰ ਮਿਲਣਾ ਅਪਰਾਧ ਸੀ। ਉਨ੍ਹਾਂ ਰੇਲਵੇ ਅਥਾਰਿਟੀਜ਼ ਨੂੰ ਅਪੀਲ ਕੀਤੀ ਕਿ ਉਹ ਫੋਗਾਟ ਨੂੰ ਰਿਲੀਵ ਕਰ ਦੇਣ ਤੇ ‘ਸਿਆਸਤ ਨਾ ਖੇਡਣ’। ਕਾਂਗਰਸ ਵਿਚ ਸ਼ਾਮਲ ਹੋਣ ਮਗਰੋਂ ਫੋਗਾਟ ਨੇ ਕਿਹਾ ਕਿ ਭਾਜਪਾ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੀ ਹਮਾਇਤ ਕਰਦੀ ਰਹੀ, ਜਦੋਂਕਿ ਕਾਂਗਰਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਹਮਾਇਤ ਕੀਤੀ, ਜਦੋਂ ਉਨ੍ਹਾਂ ਨੂੰ ਦਿੱਲੀ ਦੀਆਂ ‘ਸੜਕਾਂ ’ਤੇ ਘੜੀਸਿਆ’ ਜਾ ਰਿਹਾ ਸੀ। ਫੋਗਾਟ ਨੇ ਕਿਹਾ, ‘ਮੈਂ ਦੇਸ਼ ਦੇ ਲੋਕਾਂ ਤੇ ਮੀਡੀਆ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਮੇਰੇ ਕੁਸ਼ਤੀ ਕਰੀਅਰ ਦੌਰਾਨ ਮੇਰੀ ਹਮਾਇਤ ਕੀਤੀ। ਮੈਂ ਕਾਂਗਰਸ ਦਾ ਧੰਨਵਾਦ ਕਰਦੀ ਹਾਂ।’
 

More in ਰਾਜਨੀਤੀ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਹ ਦੋ ਦਿਨ ਬਾਅਦ...
ਜਮਸ਼ੇਦਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ’ਚ ਹੁਕਮਰਾਨ ਜੇਐੱਮਐੱਮ ਦੀ ਅਗਵਾਈ...
ਨਾਗਪੁਰ: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਇੱਕ ਵਾਰ ਇੱਕ ਆਗੂ ਨੇ ਪ੍ਰਧਾਨ ਮੰਤਰੀ ਅਹੁਦੇ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਆਬਕਾਰੀ ਨੀਤੀ ‘ਘਪਲੇ’ ਵਿਚ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ...
ਕੋਲਕਾਤਾ- ਇੱਥੋਂ ਦੀ ਅਦਾਲਤ ਨੇ ਆਰਜੀ ਕਰ ਹਸਪਤਾਲ ’ਚ ਕਥਿਤ ਜਬਰ ਜਨਾਹ ਮਗਰੋਂ ਮਹਿਲਾ ਡਾਕਟਰ...
ਨਵੀਂ ਦਿੱਲੀ- ਰੂਸੀ ਫੌਜ ਵਿਚ ਜਬਰੀ ਸ਼ਾਮਲ ਕੀਤੇ 45 ਭਾਰਤੀ ਨਾਗਰਿਕਾਂ ਨੂੰ ਸੇਵਾਵਾਂ ਤੋਂ ਮੁਕਤ...
ਕੋਲਕਾਤਾ- ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ...
ਵਾਸ਼ਿੰਗਟਨ- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਨਾਲ ਜਾਰੀ ਸਰਹੱਦੀ ਵਿਵਾਦ ਨਾਲ ਨਜਿੱਠਣ ਦੇ...
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ...
ਚੰਡੀਗੜ੍ਹ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ...
ਚੰਡੀਗੜ੍ਹ- ਪੰਜਾਬ ਸਰਕਾਰ ਨੇ ਪੰਜਾਬ ਪੁਲੀਸ ਵਿਚਲੀਆਂ ‘ਕਾਲੀਆਂ ਭੇਡਾਂ’ ਦੀ ਸ਼ਨਾਖ਼ਤ ਸ਼ੁਰੂ...
ਸਿੰਗਾਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਾਪੁਰ ਦੇ ਆਪਣੇ ਹਮਰੁਤਬਾ ਲਾਰੈਂਸ ਵੌਂਗ...
Home  |  About Us  |  Contact Us  |  
Follow Us:         web counter