ਵਾਸ਼ਿੰਗਟਨ ਡੀ ਸੀ (ਗ.ਦ.) – ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕਾ ਦੀਆਂ ਵੱਖ-ਵੱਖ ਸਟੇਟਾਂ ਵਿੱਚ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਜਿਨ੍ਹਾਂ ਪੁਲਿਸ ਅਫਸਰਾਂ ਨੇ ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਨੂੰ ਬਹਾਦਰੀ ਪੁਰਸਕਾਰ ਨਾਲ ਵਾਈਟ ਹਾਊਸ ਵਿੱਚ ਸਨਮਾਨਿਤ ਕੀਤਾ ਹੈ। ਇਨ੍ਹਾਂ ਵਿੱਚ ਕੁਝ ਔਰਤਾਂ ਵੀ ਸਨ ਜਿਨ੍ਹਾਂ ਨੂੰ ਬਚਾਓ ਮੁਹਿੰਮ ਤਹਿਤ ਆਪਣੇ ਸੱਟਾਂ ਅਤੇ ਗੋਲੀਆਂ ਲੱਗੀਆਂ ਸਨ। ਇੱਥੋਂ ਤੱਕ ਕਿ ਇੱਕ ਪੁਲਿਸ ਅਫਸਰ ਨੂੰ ਆਪਣੀ ਜਾਨ ਤੋਂ ਵੀ ਹੱਥ ਧੋਣੇ ਪਏ ਸਨ।
ਜਿੰਨ੍ਹਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਹੈ ਉਨ੍ਹਾਂ ਵਿੱਚੋਂ ਕਈ ਛੋਟੇ ਰੈਂਕ ਦੇ ਵੀ ਪੁਲਿਸ ਅਫਸਰ ਸਨ। ਜੋ ਫਲੋਰਿਡਾ, ਮਿਆਮੀ, ਉੱਕਲਾ, ਸੈਂਟਾ ਮੋਨੀਕਾ ਕੈਲੀਫੋਰਨੀਆਂ ਅਤੇ ਫਿਲਾਡੈਲਫੀਆ ਤੋਂ ਸਨ। ਓਬਾਮਾ ਨੇ ਕਿਹਾ ਕਿ ਅਜਿਹੇ ਅਫਸਰਾਂ ਲਈ ਕਿਸੇ ਗਵਾਹ ਦੀ ਲੋੜ ਨਹੀਂ ਹੈ ਇਨ੍ਹਾਂ ਦਾ ਕੰਮ ਜਿਸ ਨੂੰ ਦੁਨੀਆਂ ਨੇ ਦੇਖਿਆ ਹੈ ਅਤੇ ਸ਼ਲਾਘਾ ਕੀਤੀ ਹੈ ਉਹੀ ਅਫਸਰਾਂ ਨੂੰ ਅੱਜ ਸਨਮਾਨਿਤ ਕਰਕੇ ਮੈਨੂੰ ਖੁਸ਼ੀ ਮਿਲ ਰਹੀ ਹੈ। ਕਿ ਇਹ ਅਫਸਰ ਜਨਤਾ ਅਤੇ ਮੁਲਕ ਲਈ ਮਾਣ ਹਨ। ਇਹ ਲਿਸਟ ਖੁਫੀਆ ਏਜੰਸੀਆਂ ਨੇ ਬਣਾਈ ਸੀ ਜਿਨ੍ਹਾਂ ਦੇ ਸਿਫਾਰਸ਼ ਤੇ ਇਨ੍ਹਾਂ ਤੇਰਾਂ ਪੁਲਿਸ ਕਰਮੀਆਂ ਅਤੇ ਅਫਸਰਾਂ ਨੂੰ ਬਹਾਦਰੀ ਸਨਮਾਨ ਦਿੱਤਾ ਗਿਆ ਹੈ ਜਿਸ ਕਿ ਅਵਾਰਡ ਲੈਣ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਨਾਮ ਉਨ੍ਹਾਂ ਦੀ ਬਹਾਦਰੀ ਕਰਕੇ ਸਨਮਾਨ ਲਈ ਐਲਾਨੇ ਗਏ ਹਨ। ਬਹਾਦਰੀ ਸਨਮਾਨ ਅਵਾਰਡ ਪ੍ਰਾਪਤ ਕਰਨ ਵਾਲਿਆਂ ਵਿੱਚ ਮੇਜਹ ਡੇਵਿਡ ਹਫ, ਡੋਨਲਡ ਥਾਮਸਨ, ਲੂਇਸ ਸਿਊਸੀ, ਡਿਪਟੀ ਜੋਈ ਟਰੋਟੋਰੀਸੀਆ, ਗਰੈਗਰੀ ਸਟੀਵਨਸਨ, ਕੋਰਲ ਵਾਕਰ, ਨੀਲ ਜੋਨਸਨ, ਟਾਈਲਟ ਕਾਲ, ਕੈਪਟਨ ਰੇਮੈਂਡ ਬੋਟਲਫੀਲਡ, ਰੋਬਰਟ ਸਪਾਰਨ, ਵਿਲਸਨ, ਰੋਬਰਟ ਵਿਲਮਨ-੩, ਸ਼ਾਮਲ ਸਨ।
ਰਾਸ਼ਟਰਪਤੀ ਬਰਾਮ ਓਬਾਮਾ ਨੇ ਕਿਹਾ ਕਿ ਸਾਡੇ ਦੇਸ਼ ਦਾ ਮਾਣ ਪੁਲਿਸ ਅਫਸਰ ਹਨ ਜੋ ਦਿਨ ਰਾਤ ਲੋਕ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਡਿਊਟੀ ਪ੍ਰਤੀ ਵਫਾਦਾਰੀ ਨਿਭਾਉਂਦੇ ਹਨ। ਜਿੱਥੋਂ ਉਹ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਦੇ ਹਨ ਉੱਥੇ ਉਹ ਆਪਣੀ ਜਾਨ ਖਤਰੇ ਵਿੱਚ ਪਾ ਕੇ ਲੋਕਾਂ ਨੂੰ ਬਚਾਉਂਦੇ ਹਨ। ਇੱਥੋਂ ਤੱਕ ਕਈ ਅਫਸਰ ਆਪਣੀ ਜਾਨ ਵੀ ਗੁਆ ਬੈਠੇ ਹਨ। ਪਰ ਸਾਨੂੰ ਆਪਣੀ ਪੁਲਿਸ ਤੇ ਮਾਣ ਹੈ ਅਤੇ ਪੁਲਿਸ ਦੀ ਬਹਾਦਰੀ ਸਾਡੇ ਲਈ ਪ੍ਰੇਰਨਾ ਹੈ। ਅੱਜ ਦਾ ਸਨਮਾਨ ਇਨ੍ਹਾਂ ਪੁਲਿਸ ਅਫਸਰਾਂ ਲਈ ਉਤਸ਼ਾਹ ਦਾ ਪ੍ਰਤੀਕ ਹੈ ਅਤੇ ਬਾਕੀ ਅਫਸਰਾਂ ਲਈ ਸਰੋਤ ਵੀ ਹੈ। ਉਨ੍ਹਾਂ ਜਿੱਥੇ ਵਧਾਈ ਦਿੱਤੀ, ਉੱਥੇ ਇਨ੍ਹਾਂ ਪੁਲਿਸ ਅਫਸਰਾਂ ਨੂੰ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ।