21 Dec 2024

ਸਾਜਿਦ ਤਰਾਰ ਦੇ ਉਪਰਾਲਿਆਂ ਸਦਕਾ ਦੋਹਾਂ ਪੰਜਾਬਾਂ ਦੇ ਲਿਖਾਰੀਆਂ ਨੂੰ ਇੱਕ ਮੰਚ ਤੇ ਸੱਦਾ

ਵਾਸ਼ਿੰਗਟਨ ਡੀ. ਸੀ (ਗ.ਦ.) - ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦੇਸ਼ੀ ਵਸਨੀਕਾਂ ਵਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਕਿਸੇ ਤਰ੍ਹਾਂ ਇਹ ਦੋਹਾਂ ਪੰਜਾਬਾਂ ਦੀ ਆਪਸੀ ਮਿਲਣੀ ਸਾਰਥਕ ਹੋ ਜਾਵੇ। ਕਿਉਂਕਿ ਦੋਹਾਂ ਪੰਜਾਬਾਂ ਦੀ ਬੋਲੀ, ਕਾਰੋਬਾਰ, ਰਹੁਰੀਤਾਂ ਅਤੇ ਸੁਭਾਅ ਏਨੇ ਕੁ ਮੇਲ ਖਾਂਦੇ ਹਨ ਕਿ ਇਹਨਾਂ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ ਅਤੇ ਨਾ ਹੀ¸ਇਹਨਾਂ ਦਾ ਕੋਈ ਸਾਹਨੀ ਬਣ ਸਕਦਾ ਹੈ। ਇਸੇ ਕਰਕੇ ਹੀ ਸ਼ਾਜ਼ਿਦ ਤਰਾਰ ਡਾਇਰੈਕਟਰ ਸੈਂਟਰ ਫਾਰ ਸ਼ੋਸ਼ਲ ਚੇਂਜ ਲੰਬੇ ਸਮੇਂ ਤੋਂ ਕੋਸ਼ਿਸ਼ਾਂ ਕਰ ਰਹੇ ਹਨ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਇੱਕ ਪਲੇਟ ਫਾਰਮ ਤੇ ਇਕੱਠਿਆਂ ਕੀਤਾ ਜਾ ਸਕੇ, ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਉਪਰਾਲਿਆਂ ਨੂੰ ਬੂਰ ਪੈਣ ਲੱਗਾ ਹੈ।
ਜ਼ਿਕਰਯੋਗ ਹੈ ਕਿ ਉਹਨਾਂ ਦਾ ਪਹਿਲਾ ਕਦਮ ਦੋਹਾਂ ਪੰਜਾਬ ਦੇ ਸਾਹਿਤਕਾਰਾਂ ਨੂੰ ਇੱਕ ਪੰਚ ਤੇ ਲਿਆਉਣਾ ਹੈ ਜਿਸ ਲਈ ਉਹਨਾਂ ਨੇ ਉਪਰਾਲਾ ਆਰੰਭ ਕੀਤਾ ਹੈ ਅਤੇ ਦਸੰਬਰ ਵਿੱਚ ਪੰਜਾਬੀ ਕਹਾਣੀ, ਸੰਗੀਤ ਅਤੇ ਸੱਭਿਆਚਾਰ ਗੋਸ਼ਟੀ ਕਰਵਾਉਣ ਦਾ ਫੈਸਲਾ ਕੀਤਾ ਹੈ। ਜਿਸ ਵਿੱਚ ਦੋਹਾਂ ਪੰਜਾਬਾਂ ਤੋਂ ਨਾਮਵਰ ਸਾਹਿਤ ਦੇ ਪਿਤਾਮਾ ਬੁਲਾਏ ਜਾਣਗੇ ਜੋ ਵਿਦੇਸ਼ੀ ਪੰਜਾਬੀਆਂ ਨੂੰ ਸਾਹਿਤ ਦੇ ਖੇਤਰ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਨਗੇ। ਇਸ ਦੇ ਨਾਲ ਨਾਲ ਹੀ ਉਹਨਾਂ ਵਲੋਂ ਸਿਖਸ ਆਫ ਅਮਰੀਕਾ ਦੇ ਬੈਨਰ ਹੇਠ ਦੋਹਾਂ ਪੰਜਾਬਾਂ ਦੀ ਲਿੱਪੀ ਵਿੱਚ ਇੱਕ ਸਰਭਾ ਲਿਆਉਣ ਲਈ ਇਸ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਸਹਿਮਤੀ ਲਈ ਹੈ ਜੋ ਇਕੱਠੇ ਪੰਜਾਬੀ ਸਿੱਖ ਅਤੇ ਮੁਸਲਿਮ ਸਿੱਖ ਵਜੋਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਆਪਣੀਆਂ ਸੇਵਾਵਾਂ ਅਰਪਨ ਕੀਤੀਆਂ ਹਨ। ਇਹਨਾਂ ਦੋਹਾਂ ਪੰਜਾਬਾਂ ਦੇ ਵਿਦੇਸ਼ ਵਿੱਚ ਬੈਠਿਆਂ ਇੱਕ ਕਮੇਟੀ ਦਾ ਗਠਿਨ ਕੀਤਾ ਹੈ ਜੋ ਆਉਂਦੇ ਦਿਨਾਂ ਵਿੱਚ ਇਸ ਪੰਜਾਬੀ ਬੋਲੀ ਦੇ ਸੰਦਰਭ ਵਿੱਚ ਯੋਗ ਕਾਰਵਾਈ ਨੂੰ ਅੰਜ਼ਾਮ ਦੇਣਗੇ। ਇਸ ਕਮੇਟੀ ਵਿੱਚ ਡਾ. ਸੁਰਿੰਦਰ ਸਿੰਘ ਗਿੱਲ, ਰਵਿੰਦਰ ਸਿੰਘ ਸਹਿਗਲ, ਸੁਰਿੰਦਰ ਸੋਹਲ, ਜਵੇਦ ਬੂਟਾ ਦੇ ਨਾਵਾਂ ਦੀ ਚਰਚਾ ਕੀਤੀ ਗਈ ਹੈ ਜੋ ਇਸ ਕਾਰਵਾਈ  ਨੂੰ ਨੇਪਰੇ ਚਾੜ੍ਹਨਗੇ।
ਜਸਦੀਪ ਸਿੰਘ ਜੱਸੀ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲਾਹੌਰ ਸਥਿਤ ਕਈ ਨਾਮਵਰ ਪੰਜਾਬੀ ਨੂੰ ਪ੍ਰੇਮ ਕਰਨ ਵਾਲਿਆਂ ਨਾਲ ਸੰਪਰਕ ਕੀਤਾ ਹੈ ਜਿਨ੍ਹਾ ਨੇ ਸਹਿਮਤੀ ਪ੍ਰਗਟਾਈ ਹੈ ਇਸ ਨੂੰ ਅੰਤਮ ਰੂਪ ਦੇਣ ਲਈ ਜਲਦੀ ਹੀ ਇਸ ਤਿੰਨ ਮੈਂਬਰੀ ਵਫਦ ਭਾਰਤ ਅਤੇ ਪਕਿਸਤਾਨ ਦਾ ਦੌਰਾ ਕਰੇਗਾ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹੇਗਾ। ਸ਼ਾਇਦ ਤਰਾਰ ਦਾ ਕਹਿਣਾ ਹੈ ਕਿ ਲਹਿੰਦਾ ਪੰਜਾਬ ਪਹਿਲਾਂ ਹੀ ਬੜਾ ਉਤਸ਼ਾਹ ਹੈ ਅਤੇ ਉਹ ਇਸ ਸਬੰਧੀ ਆਪਣੇ ਯੋਗਦਾਨ ਅਤੇ ਸੇਵਾਵਾਂ ਦੇਣ ਲਈ ਤਿਆਰ ਹੋ। ਵੇਖਣ ਵਾਲੀ ਗੱਲ ਹੈ ਕਿ ਇਹ ਕਾਰਜ਼ ਕਿੰਨੀ ਛੇਤੀ ਅਤੇ ਕਿਸ ਤਰ੍ਹਾਂ ਅਗਲਾ ਪੜਾਅ ਅਖਤਿਆਰ ਕਰਦਾ ਹੈ ਜਿਸ ਲਈ ਸਰੋਤੇ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।

More in ਸਹਿਤ

ਮੈਲਬਰਨ (ਹਰਪ੍ਰੀਤ ਸਿੰਘ) - ਮਿਤੀ 14 ਜੁਲਾਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ...
* ਖਾਣ ਪੀਣ ਦੇ ਨਾਲ-ਨਾਲ ਮਿਊਜ਼ਿਕ ਨੇ ਖੂਬ ਰੰਗ ਬੰਨ੍ਹਿਆ * ਵਾਲੀਬਾਲ ਤੇ ਵਿਅਕਤੀਗਤ...
*ਖਾਲਸਾ ਪੰਜਾਬੀ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ, ਕਵਿਤਾਵਾਂ, ਗੁਰਬਾਣੀ ਅਤੇ...
ਮੈਰੀਲੈਂਡ (ਗ.ਦ.) – ਪ੍ਰਵਾਸੀਆਂ ਵਲੋਂ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਉੱਘੇ ਕਵੀਆਂ,...
ਵਰਜੀਨੀਆ (ਐੱਸ ਐੱਸ ਮਣਕੂ/ਫਲੋਰਾ) – 'ਇੱਕ ਪੰਜਾਬੀ ਸੰਸਥਾ' ਵਲੋਂ ਹਰ ਸਾਲ ਦੀ ਤਰ•ਾਂ...
ਵਰਜੀਨੀਆ (ਗ.ਦ.) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ 'ਤੀਆਂ ਤੀਜਾ ਦਾ' ਮੇਲਾ...
ਵਸ਼ਿੰਗਟਨ ਡੀ. ਸੀ. (ਗ.ਦ.) - ਪ੍ਰਵਾਸੀ ਪੰਜਾਬੀਆਂ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ...
ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ...
ਹੁਣ, ਜ਼ਮੀਨ ਬਲਨੇ ਲਈ ਤੇ ਆਹਟ ਤਿੰਨ ਪੁਸਤਕਾਂ ਦੀ ਹੋਈ ਘੁੰਢ ਚੁਕਾਈ ਪੈਨਸਿਮਵੈਨੀਆ...
ਵਾਸ਼ਿੰਗਟਨ ਡੀ. ਸੀ. (ਗ.ਦ.) - ਅਮਰੀਕਾ ਦੇ ਅਜ਼ਾਦੀ ਦਿਵਸ ਤੇ ਹਰ ਸਾਲ ਸੰਸਾਰ ਦੀ ਰਾਜਧਾਨੀ...
ਵਾਸ਼ਿੰਗਟਨ ਡੀ. ਸੀ. (ਗ.ਦ.) - ਕੈਲੀਫੋਰਨੀਆ ਦੀ ਸਟੇਟ ਯੁਨਾਈਟਡ ਫਰਿਜ਼ਨੋ ਵਲੋਂ ਅੰਤਰਰਾਸ਼ਟਰੀ...
Home  |  About Us  |  Contact Us  |  
Follow Us:         web counter