* ਮੋਦੀ ਨੂੰ ਅਪੀਲ ਕਿ ਭਾਰਤੀ ਅੰਬੈਸੀ ਦੀ ਬਿਲਡਿੰਗ ਨੂੰ ਮੁੜ ਉਸਾਰਿਆ ਜਾਵੇ
* ਪਾਕਿਸਤਾਨ ਅੰਬੈਸੀ ਬਿਲਡਿੰਗ ਭਾਰਤ ਨਾਲੋਂ ਕਈ ਗੁਣਾ ਬਿਹਤਰ
* ਅੰਬੈਸੀ ਸਟਾਫ ਵੀ ਹੀਣ ਮਹਿਸੂਸ ਕਰਦਾ ਹੈ ਅੰਬੈਸੀ ਬਿਲਡਿੰਗ ਨੂੰ ਲੈ ਕੇ
* ਭਾਰਤੀ ਅੰਬੈਸਡਰ ਕਦੇ ਵੀ ਵਧੀਆ ਬਿਲਡਿੰਗ ਦਾ ਤਰਲਾ ਨਹੀਂ ਲਿਆ
ਵਾਸ਼ਿੰਗਟਨ ਡੀ. ਸੀ. (ਗ.ਦ.) – ਅਮਰੀਕਾ ਸਥਿਤ ਵਾਸ਼ਿੰਗਟਨ ਡੀ ਸੀ ਜਿਸ ਨੂੰ ਸੰਸਾਰ ਦੀ ਰਾਜਧਾਨੀ ਵਜੋਂ ਵੀ ਜਾਣਿਆ ਜਾਂਦਾ ਹੈ। ਜੋ ਵੀ ਕੋਈ ਵਿਦੇਸ਼ੀ ਆਉਂਦਾ ਹੈ, ਉਹ ਕਿਸੇ ਵੀ ਮੁਲਕ ਦੀ ਕਾਰਗੁਜ਼ਾਰੀ ਜਾਂ ਉਸ ਦੀ ਦਿੱਖ ਦਾ ਅੰਦਾਜ਼ਾ ਉਸ ਮੁਲਕ ਦੀ ਅੰਬੈਸੀ ਦੀ ਦਿੱਖ ਤੋਂ ਲਗਾਉਂਦਾ ਹੈ। ਪਰ ਅਫਸੋਸ ਕਿ ਭਾਰਤ ਦੀ ਅੰਬੈਸੀ ਬਿਲਡਿੰਗ ਏਨੀ ਖਸਤਾ ਹੈ ਕਿ ਭਾਰਤੀਆਂ ਨੂੰ ਖੁਦ ਹੀ ਸ਼ਰਮ ਆਉਂਦੀ ਹੈ, ਕਿਉਂਕਿ ਸੂਤਰਾਂ ਮੁਤਾਬਕ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਅੰਬੈਸੀ ਬਿਲਡਿੰਗ ਅਤੇ ਸੁਵਿਧਾਵਾਂ ਭਾਰਤ ਦੇ ਮੁਕਾਬਲੇ ਕਈ ਗੁਣਾ ਬਿਹਤਰ ਹੈ। ਜਦੋਂ ਵੀ ਕਦੀ ਅੰਬੈਸੀ ਜਾਣ ਦਾ ਮੌਕਾ ਮਿਲਦਾ ਹੈ ਤਾਂ ਉੱਥੋਂ ਦਾ ਸਟਾਫ ਵੀ ਹੀਣ ਮਹਿਸੂਸ ਕਰਦਾ ਹੈ ਕਿ ਭਾਰਤ ਵਿਕਸਤ ਦੇਸ਼ਾਂ ਵਿੱਚੋਂ ਉੱਭਰ ਕੇ ਸਾਹਮਣੇ ਆਇਆ ਹੈ ਪਰ ਜਦੋਂ ਅੰਬੈਸੀ ਦੀ ਬਿਲਡਿੰਗ ਦੀ ਬਾਹਰੀ ਅਤੇ ਅੰਦਰਲੀ ਦਿੱਖ ਵੇਖੀ ਜਾਵੇ ਤਾਂ ਅਸੀਂ ਕਿਸੇ ਛੋਟੇ ਜਿਹੇ ਮੁਲਕ ਦੇ ਵਾਸੀ ਨਜ਼ਰ ਆਉਂਦੇ ਹਾਂ। ਜਿਸ ਲਈ ਜ਼ਰੂਰੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਅੰਬੈਸੀ ਵਾਸ਼ਿੰਗਟਨ ਡੀ. ਸੀ. ਸਥਿਤ ਨੂੰ ਇੱਕ ਮਾਡਲ ਰੂਪ ਵਜੋਂ ਉਭਾਰਨਾ ਚਾਹੀਦਾ ਹੈ ਤਾਂ ਜੋ ਦੂਜੇ ਮੁਲਕਾਂ ਸਾਹਮਣੇ ਭਾਰਤ ਦਾ ਅਕਸ ਬਿਹਤਰ ਮਹਿਸੂਸ ਕੀਤਾ ਜਾ ਸਕੇ।
ਹਾਲ ਦੀ ਘੜੀ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਛੋਟੇ ਮੁਲਕ ਜਿਵੇਂ ਜਪਾਨ, ਜਰਮਨੀ, ਗਾਨਾ ਆਦਿ ਜੋ ਆਪਣੇ ਆਪ ਨੂੰ ਭਾਰਤ ਮੁਕਾਬਲੇ ਕਾਫੀ ਹੇਠਾਂ ਗਿਣਦੇ ਹਨ ਪਰ ਉਨ੍ਹਾਂ ਦੀਆਂ ਅੰਬੈਸੀਆਂ ਨੂੰ ਅੰਦਰੋਂ-ਬਾਹਰੋਂ ਦੇਖਿਆ ਜਾਵੇ ਤਾਂ ਇੰਝ ਲਗਦਾ ਹੈ ਕਿ ਇਹ ਦੇਸ਼ ਬਹੁਤ ਵਿਕਸਤ ਹਨ। ਪਰ ਭਾਰਤ ਦੀ ਅੰਬੈਸੀ ਨੂੰ ਵੇਖ ਕੇ ਇੰਝ ਲਗਦਾ ਹੈ ਕਿ ਭਾਰਤ ਗਰੀਬ ਦੇਸ਼ ਹੈ ਅਤੇ ਇਸ ਦੇ ਪ੍ਰਧਾਨ ਮੰਤਰੀ ਦੂਰ ਅੰਦੇਸ਼ੀ ਅਤੇ ਵਿਕਾਸਸ਼ੀਲ ਸੋਚ ਵਾਲੇ ਨਹੀਂ ਲਗਦੇ। ਕਿਉਂਕਿ ਹਰੇਕ ਮੁਲਕ ਦੀ ਅੰਦਰੂਨੀ ਅਤੇ ਬਾਹਰੀ ਹਾਵ-ਭਾਵ ਦਾ ਅੰਦਾਜ਼ਾ ਉਨ੍ਹਾਂ ਦੀ ਅੰਬੈਸੀ ਤੋਂ ਲਗਾਇਆ ਜਾਂਦਾ ਹੈ ਪਰ ਭਾਰਤੀ ਅੰਬੈਸੀ ਨੂੰ ਫਾਡੀ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।
ਭਾਵੇਂ ਪ੍ਰਧਾਨ ਮੰਤਰੀ ਮੋਦੀ ਅਗਲੇ ਹਫਤੇ ਅਮਰੀਕਾ ਦੌਰੇ ਤੇ ਆ ਰਹੇ ਹਨ ਉਨ੍ਹਾਂ ਨੂੰ ਵੀ ਅੰਬੈਸੀ ਦੀ ਦਿੱਖ ਬਾਰੇ ਅਵਗਤ ਕਰਾਇਆ ਜਾਵੇਗਾ ਤਾਂ ਜੋ ਅੰਬੈਸੀ ਨੂੰ ਵਧੀਆ ਢੰਗ ਨਾਲ ਉਸਾਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਜਾਵੇ। ਭਾਰਤ ਦੀ ਵਾਸ਼ਿੰਗਟਨ ਡੀ ਸੀ ਅੰਬੈਸੀ ਇੱਕ ਦੁਨੀਆਂ ਲਈ ਮਾਡਲ ਹੋਣਾ ਲਾਜ਼ਮੀ ਹੈ। ਜਿਸ ਲਈ ਅੰਬੈਸਡਰ ਨੂੰ ਵੀ ਅਵਾਜ਼ ਉਠਾਉਣੀ ਚਾਹੀਦੀ ਹੈ ਤਾਂ ਜੋ ਭਾਰਤੀ ਦੂਜਿਆਂ ਦੇ ਮੁਕਾਬਲੇ ਅੰਬੈਸੀ ਤੌਰ ਤੇ ਛੋਟਾ ਨਾ ਮਹਿਸੂਸ ਕਰਨ।
ਸੋ ਆਸ ਕੀਤੀ ਜਾ ਰਹੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪ੍ਰਧਾਨ ਮੰਤਰੀ ਦੀ ਮਿਆਦ ਦੌਰਾਨ ਹੀ ਭਾਰਤੀ ਅੰਬੈਸੀ ਵਸ਼ਿੰਗਟਨ ਡੀ ਸੀ ਨੂੰ ਵਧੀਆ ਢੰਗ ਨਾਲ ਉਸਾਰ ਕੇ ਦੁਨੀਆਂ ਸਾਹਮਣੇ ਭਾਰਤੀਆਂ ਦਾ ਨਾਮ ਉੱਚਾ ਕਰਨਗੇ।