*ਕਰਤਾਰਪੁਰ ਕੋਰੀਡੋਰ ਸਬੰਧੀ ਵੀਜ਼ਾ ਨੀਤੀ ਸੁਖਾਲੀ ਬਣਾਈ ਜਾਵੇ
*ਇਸਦੇ ਚੈਪਟਰ ਅਮਰੀਕਾ ਦੀਆਂ ਦੂਜੀਆਂ ਸਟੇਟਾਂ ਵਿੱਚ ਬਣਾਏ ਜਾਣ
*ਗਿਆਰਾਂ ਮੈਂਬਰੀ ਕੋਰ ਕਮੇਟੀ ਦਾ ਗਠਨ ਸਾਰਥਕ ਸਿੱਧ ਹੋਵੇਗਾ
ਮੈਰੀਲੈਂਡ (ਗ.ਦ.) – ਵਰਲਡ ਯੁਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ ਦੀ ਅਹਿਮ ਮੀਟਿੰਗ ਜੀਵਲ ਆਫ ਇੰਡੀਆ ਰੈਸਟੋਰੈਂਟ ਵਿਖੇ ਕੀਤੀ ਗਈ। ਜਿੱਥੇ ਮੈਟਰੋ ਪੁਲਿਟਨ ਏਰੀਏ ਦੀਆਂ ਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕਰਕੇ ਅਹਿਮ ਫੈਸਲੇ ਕੀਤੇ। ਜਿਸ ਵਿੱਚ ਕਰਤਾਰਪੁਰ ਕੋਰੀਡੋਰ ਕਿਤਾਬਚੇ ਨੂੰ ਵਿਕਸਤ ਕਰਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਤੇ ਸਾਰਿਆਂ ਵਲੋਂ ਸਹਿਮਤੀ ਪ੍ਰਗਟਾਈ ਗਈ। ਜਿਸ ਵਿੱਚ ਦੱਸਿਆ ਗਿਆ ਕਿ ਦੋਹਾਂ ਮੁਲਕਾਂ ਨੂੰ ਆਰਥਿਕ ਤੌਰ ਤੇ ਕੀ ਲਾਭ ਹੋਵੇਗਾ। ਇਸ ਚੈਪਟਰ ਦੇ ਵਿਸਥਾਰ ਲਈ ਸਭ ਤੋਂ ਪਹਿਲਾਂ ਗਿਆਰਾਂ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਨ•ਾਂ ਨੂੰ ਵੱਖ-ਵੱਖ ਅਹੁਦੇਦਾਰੀਆਂ ਰਾਹੀਂ ਜ਼ਿੰਮੇਵਾਰੀ ਦਿੱਤੀ ਗਈ। ਇਹ ਵੀ ਕਿਹਾ ਗਿਆ ਕਿ ਇੱਕ ਸੌ ਮੈਂਬਰੀ ਗਰੁੱਪ ਬਣਾਇਆ ਜਾਵੇ ਜੋ ਸੇਵਾ ਭਾਵਨਾ ਨਾਲ ਕਰਤਾਰਪੁਰ ਕੋਰੀਡੋਰ ਦੀ ਰੂਪਰੇਖਾ ਅਤੇ ਸ਼ਮੂਲੀਅਤ ਸਬੰਧੀ ਯੋਗਦਾਨ ਪਾਵੇ।
ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਇਹ ਗਿਆਰਾਂ ਮੈਂਬਰੀ ਕਮੇਟੀ ਦੇ ਮੈਂਬਰ ਭਾਰਤ ਅਤੇ ਪਾਕਿਸਤਾਨ ਅੰਬੈਸਡਰ ਨੂੰ ਮਿਲਕੇ ਇੱਕ ਸਾਂਝੀ ਮੀਟਿੰਗ ਦਾ ਪ੍ਰਬੰਧ ਕਰਨਗੇ ਤਾਂ ਜੋ ਇਸ ਪ੍ਰੋਜੈਕਟ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਉਭਾਰਿਆ ਜਾ ਸਕੇ। ਦੂਜਾ ਦੋਹਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਮਿਲਕੇ ਉਨ•ਾਂ ਦੀ ਨੀਯਤ ਤੋਂ ਵਾਕਫ ਹੋਇਆ ਜਾ ਸਕੇ ਕਿ ਉਹ ਇਸ ਕੋਰੀਡੋਰ ਬਾਰੇ ਕਿੰਨੇ ਕੁ ਸੁਹਿਰਦ ਹਨ। ਕਿਉਂਕਿ ਉਨ•ਾਂ ਦੀ ਅਸਹਿਮਤੀ ਤੋਂ ਬਾਅਦ ਇਸ ਪ੍ਰੋਜੈਕਟ ਨੂੰ 'ਸ਼ਾਂਤੀ ਪ੍ਰੋਜੈਕਟ' ਤਹਿਤ ਨੇਪਰੇ ਚਾੜ•ਨ ਦਾ ਉਪਰਾਲਾ ਉਲੀਕਿਆ ਜਾਵੇਗਾ।
ਮੀਟਿੰਗ ਦੀ ਸ਼ੁਰੂਆਤ ਗੁਰਚਰਨ ਸਿੰਘ ਵਲੋਂ ਕੀਤੀ ਗਈ ਜਿਨ•ਾਂ ਨੇ ਇਸ ਪ੍ਰੋਜੈਕਟ ਤੇ ਹੋਏ ਕੰਮਾਂ ਅਤੇ ਪ੍ਰਗਤੀ ਤੇ ਚਾਨਣਾ ਪਾਇਆ ਅਤੇ ਹਾਜ਼ਰੀਨ ਦੀਆਂ ਵਿਚਾਰਾਂ ਨੂੰ ਅੰਕਿਤ ਕੀਤਾ ਗਿਆ। ਅਮਰ ਸਿੰਘ ਮੱਲ•ੀ ਨੇ ਇਸ ਦੀ ਪੜਾਅਵਾਰ ਰਿਪੋਰਟ ਦੀ ਰੂਪਰੇਖਾ ਅਤੇ ਇਸ ਦੇ ਅੰਦਰੂਨੀ ਨੁਕਤਿਆਂ ਨੂੰ ਸਾਂਝਾ ਕੀਤਾ। ਭਾਵੇਂ ਇਸ ਮੀਟਿੰਗ ਵਿੱਚ ਚਿਹਰਿਆਂ ਨੂੰ ਸ਼ਾਮਲ ਕਰਕੇ ਉਨ•ਾਂ ਦੀਆਂ ਸੇਵਾਵਾਂ ਲੈਣ ਸਬੰਧੀ ਅੰਤਮ ਰੂਪ ਦਿੱਤਾ ਗਿਆ, ਪਰ ਉਨ•ਾਂ ਦੇ ਸੁਝਾਵਾਂ ਨੂੰ ਪ੍ਰੋਜੈਕਟ ਵਿੱਚ ਸ਼ਾਮਲ ਕਰਕੇ ਇਸ ਨੂੰ ਅੱਗੇ ਤੋਰਨ ਤੇ ਜੋਰ ਦਿੱਤਾ ਗਿਆ। ਇਸ ਮੀਟਿੰਗ ਵਿੱਚ ਬਖਸ਼ੀਸ਼ ਸਿੰਘ, ਹਰਪਾਲ ਸਿੰਘ, ਅਵਤਾਰ ਸਿੰਘ ਕਾਹਲੋਂ, ਗੁਰਦੇਬ ਸਿੰਘ, ਜੱਸੀ ਧਾਲੀਵਾਲ, ਰਤਨ ਸਿੰਘ, ਕੇ ਕੇ ਸਿੱਧੂ, ਗੁਰਚਰਨ ਸਿੰਘ, ਅਮਰ ਸਿੰਘ ਮੱਲ•ੀ, ਡਾ. ਸੁਰਿੰਦਰ ਸਿੰਘ ਗਿੱਲ ਅਤੇ ਵਰਲਡ ਬੈਂਕ ਦੇ ਕੁਲਵਿੰਦਰ ਸਿੰਘ ਰਾਉ ਬਤੌਰ ਸਲਾਹਕਾਰ ਸ਼ਾਮਲ ਹੋਏ। ਇਹ ਮੀਟਿੰਗ ਸਾਰਥਕ ਅਤੇ ਪ੍ਰਮਾਣਿਕ ਸਾਬਤ ਹੋਈ ਹੈ।