ਵਾਸ਼ਿੰਗਟਨ ਡੀ. ਸੀ (ਗ.ਦ.) - ਟਰੰਪ ਦੇ ਪ੍ਰਾਇਮਰੀ ਚੋਣ ਰਾਸ਼ਟਰਪਤੀ ਅਮਰੀਕਾ ਦੀ ਜਿੱਤਣ ਤੋਂ ਬਾਅਦ ਹੁਣ ਉਸ ਦੇ ਹਮਾਇਤੀ ਉਹਨਾਂ ਦੀ ਹਮਾਇਤ ਦਾ ਸਿਲਸਿਲਾ ਸਟੇਟ ਵਾਈਜ਼ ਸ਼ੁਰੂ ਕਰ ਦਿੱਤਾ ਹੈ। ਟਰੰਪ ਦੀ ਪਾਰਟੀ ਦੇ ਸਿੱਖ ਫਾਰ ਟਰੰਪ ਟੀਮ ਦੇ ਰਾਸ਼ਟਰੀ ਨੇਤਾ ਜਸਦੀਪ ਸਿੰਘ ਜੱਸੀ ਸਾਊਥ ਏਸ਼ੀਅਨ ਕਮਿਸ਼ਨਰ ਵਲੋਂ ਮੈਰੀਲੈਂਡ ਸਟੇਟ ਵਿੱਚ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਜਿਸ ਦੀ ਪਠੇਲੀ ਮੀਟਿੰਗ ਜੀਵਲ ਆਫ ਇੰਡੀਆਂ ਦੇ ਰੈਂਸਟੋਰੈਂਟ ਵਿੱਚ ਕੀਤੀ ਜਾ ਰਹੀ ਹੈ। ਜਿਸ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਟਰੰਪ ਦੇ ਹਮਾਇਤੀ ਕਾਰੋਬਾਰੀਆਂ ਵਲੋਂ ਹਿੱਸਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜਸਦੀਪ ਸਿੰਘ ਜੱਸੀ ਨੇ ਟਰੰਪ ਦੀ ਹਮਾਇਤ ਸਬੰਧੀ ਨੁਕਤਿਆਂ ਨੂੰ ਵਿਚਾਰਿਆ ਅਤੇ ਲਿਟਰੇਚਰ ਤੋਂ ਇਲਾਵਾ ਟਰੰਪ ਪਾਰਟੀ ਦੀ ਪਹਿਚਾਣ ਸਬੰਧੀ ਸਟਿੱਕਰ ਅਤੇ ਬੈਜ਼ ਵੀ ਵੰਡੇ ਗਏ। ਮੀਟਿੰਗ ਵਿੱਚ ਹਾਜ਼ਰ ਵਿਆਕਤੀਆਂ ਨੇ ਕਿਹਾ ਕਿ ਜਿੰਨਾ ਚਿਰ ਅਸਲ ਚੋਣ ਹੁੰਦੀ ਨਹੀਂ, ਉਨਾ ਸਮਾਂ ਸਾਨੂੰ ਪਹਿਰਾ ਦੇਣਾ ਚਾਹੀਦਾ ਹੈ ਤਾਂ ਜੋ ਹਮਾਇਤੀਆਂ ਨੂੰ ਸਮੇਂ ਸਮੇਂ ਪਾਰਟੀ ਪ੍ਰਤੀ ਜਾਣਕਾਰੀ ਤੋਂ ਇਲਾਵਾ ਸਮੱਗਰੀ ਵੀ ਮੁਹੱਈਆ ਕਰਵਾਉਣੀ ਹੋਵੇਗੀ ਤਾਂ ਜੋ ਇਸ ਮੁਕਾਬਲੇ ਨੂੰ ਦਿਲਚਸਪ ਅਤੇ ਪ੍ਰਭਾਵਸ਼ਾਲੀ ਬਣਾਇਆ ਜਾਵੇ। ਹੁਣ ਤੱਕ ਮੈਟਰੋਪੁਲਿਟਨ ਦੀਆਂ ਸੋਲਾਂ ਜਥੇਬੰਦੀਆਂ ਵਲੋਂ ਹਮਾਇਤ ਦਾ ਦਾਅਵਾ ਪ੍ਰਗਟਾਇਆ ਹੈ। ਉੱਘੇ ਬਿਜ਼ਨਸਮੈਨਾਂ ਵਲੋਂ ਪ੍ਰਭਾਵਸ਼ਾਲੀ ਤਰੀਕੇ ਨਾਲ ਚੋਣ ਪ੍ਰਚਾਰ ਕਰਨ ਦਾ ਦਾਅਵਾ ਪ੍ਰਗਟਾਇਆ ਹੈ।