ਵਾਸ਼ਿੰਗਟਨ ਡੀ.ਸੀ (ਗ.ਦ.) -ਸਿੱਖ ਫਾਰ ਜਸਟਿਸ, ਮਾਨ ਅਕਾਲੀ ਦਲ ਅਤੇ ਪ੍ਰੋ. ਖਾਲੀਸਤਾਨੀ ਗਰੁੱਪਾਂ ਵਲੋਂ ਕੈਪੀਟਲ ਹਿੱਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿੱਚ ਨਿਊਯਾਰਕ, ਨਿਊਜਰਸੀ, ਫਿਲਾਡੈਲਫੀਆ, ਡੈਲਾਵੇਅਰ, ਮੈਰੀਲੈਂਡ, ਵਰਜੀਨੀਆਂ ਅਤੇ ਵਾਸ਼ਿੰਗਟਨ ਡੀ. ਸੀ. ਤੋਂ ਕੋਈ ਦੋ ਸੌ ਉਹਨਾਂ ਵਿਆਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਦਾ ਮੁੱਖ ਮੰਤਵ ਹੀ ਖਾਲਿਸਤਾਨ ਰਵੱਈਆ ਹੈ। ਉਹਨਾਂ ਹਮੇਸ਼ਾ ਹੀ ਉਹਨਾਂ ਗੱਲਾਂ ਦਾ ਬੋਲਬਾਲਾ ਕਰਨਾ ਹੈ ਜਿਨ੍ਹਾਂ ਨਾਲ ਪੰਜਾਬ ਵਿੱਚ ਰਹਿੰਦੇ ਸਿੱਖਾਂ ਤੇ ਮਾੜਾ ਅਸਰ ਪਵੇ ਅਤੇ ਵਿਦੇਸ਼ਾਂ ਵਿੱਚ ਰਹਿੰਦੀਆਂ ਸਿੱਖਾਂ ਦਾ ਅਕਸ ਖਰਾਵ ਹੋਵੇ।
ਜ਼ਿਕਰਯੋਹ ਹੈ ਕਿ ਜਿਹੜੀ ਗੱਲ ਨਾ¸ਮੁਕਿਨਨ ਹੈ ਅਤੇ ਜਿਸ ਲਈ ਸਮੁੱਚਾ ਸਮਰਥਨ ਕੋਹਾਂ ਦੂਰ ਹੈ ਉਸ ਨੂੰ ਮੰਗਣ ਦਾ ਕੀ ਲਾਭ ਹੈ ਇਸ ਗੱਲ ਦਾ ਪ੍ਰਗਟਾਵਾ ਇਸ ਪ੍ਰਦਰਸ਼ਨ ਨੇੜੇ ਲੰਘਦਿਆਂ ਵਿਅਕਤੀਆਂ ਦਾ ਕਹਿਣਾ ਸੀ। ਉਹਨਾਂ ਦਾ ਕਹਿਣਾ ਸੀ ਕਿ ਜਿੰਨੀ ਸ਼ਕਤੀ ਇਹ ਇਸ ਪ੍ਰਦਰਸ਼ਨ ਰਾਹੀਂ ਗੁਆ ਰਹੇ ਹਨ ਉਸ ਦੀ ਬਜਾਏ ਇੱਥੇ ਰਹਿੰਦੇ ਵਿਅਕਤੀਆਂ ਦੇ ਪਾਸਪੋਰਟਾਂ ਦਾ ਮੁੱਦਾ ਅਤੇ ਵੀਜ਼ੇ ਦਾ ਮੁੱਦਾ ਉਠਾ ਕੇ ਨੌਜਵਾਨ ਪੀੜ੍ਹੀ ਅਤੇ ਬਗੈਰ ਪੇਪਰ ਵਾਲੇ ਵਿਆਕਤੀਆਂ ਦੀ ਹਮਾਇਤ ਕਰਕੇ ਕੋਈ ਬਿਹਤਰੀ ਦਾ ਸਬੂਤ ਦੇਣ। ਸੰਗਤਾਂ ਦੇ ਪੈਸੇ ਬਰਬਾਦ ਕਰਕੇ ਭਾਰਤ ਅਤੇ ਪੰਜਾਬ ਦੇ ਨਾਮ ਨੂੰ ਦਾਗ ਲਾ ਕੇ ਇਹ ਕੀ ਸਾਬਤ ਕਰਨਾ ਚਾਹੁੰਦੇ ਹਨ। ਅੱਜ ਤੱਕ ਕੋਈ ਇੱਕ ਪ੍ਰਾਪਤੀ ਵੀ ਇਹਨਾਂ ਵਲੋਂ ਨਹੀਂ ਕੀਤੀ ਹੈ, ਸਗੋਂ ਵਿਰੋਧ ਜਤਾ ਕੇ ਸਿੱਖਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ।