ਮੈਰੀਲੈਂਡ (ਗ.ਦ.) - ਪਾਕਿਸਤਾਨ ਸਰਕਾਰ ਵਲੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਉਹ ਕਰਤਾਰਪੁਰ ਕੋਰੀਡੋਰ ਰਸਤੇ ਨੂੰ ਖੋਲਣ ਲਈ ਪਿਛਲੇ ਪੰਜ ਸਾਲਾਂ ਤੋਂ ਭਾਰਤ ਸਰਕਾਰ ਨੂੰ ਕਹਿੰਦੀ ਆ ਰਹੀ ਹੈ। ਪਰ ਭਾਰਤ ਸਰਕਾਰ ਨਹੀਂ ਚਾਹੁੰਦੀ ਕਿ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਕਰਤਾਰਪੁਰ ਕੋਰੀਡੋਰ ਆਮ ਰਸਤਾ ਬਣਾ ਲਿਆ ਜਾਵੇ। ਇਸ ਸਬੰਧੀ ਵਰਲਡ ਯੁਨਾਈਟਡ ਗੁਰੂ ਨਾਨਕ ਫਾਉਂਡੇਸ਼ਨ ਕਮੇਟੀ ਅਮਰੀਕਾ ਵਲੋਂ ਇੱਕ ਸੰਮਤੀ ਮੁਹਿੰਮ ਚਲਾਉਣ ਦਾ ਉਪਰਾਲਾ ਕੀਤਾ ਹੈ ਜਿਸ ਦੀ ਸ਼ੁਰੂਆਤ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰੂਘਰ ਤੋਂ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਪ੍ਰਧਾਨ ਇਸ ਸੰਸਥਾ ਨੂੰ ਦੱਸਿਆ ਕਿ ਉਨ੍ਹਾਂ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜਿਸ ਤਹਿਤ ਪੰਜਾਬ ਸਰਕਾਰ ਰਾਹੀਂ ਕੇਂਦਰ ਸਰਕਾਰ ਤੇ ਜ਼ੋਰ ਪਾਇਆ ਜਾ ਰਿਹਾ ਹੈ ਕਿ ਉਹ ਇਸ ਕੋਰੀਡੋਰ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲ ਕਰੇ। ਜਿਸ ਲਈ ਵਰਲਡ ਬੈਂਕ ਨੇ ਸੱਠ ਮਿਲੀਅਨ ਡਾਲਰ ਪਾਕਿਸਤਾਨ ਨੂੰ ਦਿੱਤਾ ਹੈ ਕਿ ਉਹ ਧਾਰਮਿਕ ਕੇਂਦਰਾਂ ਤੇ ਅਜਿਹੀਆਂ ਸੁਵਿਧਾਵਾਂ ਪ੍ਰਦਾਨ ਕਰੇ ਜਿਸ ਨਾਲ ਵਿਦੇਸ਼ੀ ਦਰਸ਼ਨਾਂ ਲਈ ਉਮੜ ਸਕਣ। ਪਰ ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਕੋਰੀਡੋਰ ਨੂੰ ਉਸਾਰ ਕੇ ਅਸੀਂ ਚਾਹੁੰਦੇ ਹਾਂ ਕਿ ਆਮ ਸਿੱਖ ਜਿਸ ਦੀ ਪਹੁੰਚ ਪਾਸਪੋਰਟ ਬਣਾਉਣ ਦੀ ਵੀ ਨਹੀਂ ਹੈ ਉਹ ਵੀ ਦਰਸ਼ਨ ਕਰ ਸਕੇ। ਜਿਸ ਲਈ ਅਸੀਂ ਵਿਦੇਸ਼ੀ ਸੰਗਤਾਂ ਇਸ ਕੋਰੀਡੋਰ ਦਾ ਖਰਚਾ ਸੰਗਤਾਂ ਰਾਹੀਂ ਕਰਨਾ ਚਾਹੁੰਦੀ ਹੈ। ਇਸ ਸਬੰਧੀ ਛੇਤੀ ਇੱਕ ਵਫਦ ਲਈ ਸਰਕਾਰ ਨਾਲ ਗੱਲ ਕਰੇ ਇਸ ਸਬੰਧੀ ਠੋਸ ਜਵਾਬ ਲਵੇਗਾ।
ਜੇਕਰ ਦੋਵੇਂ ਸਰਕਾਰਾਂ ਦਾ ਨਾਂ-ਪੱਖੀ ਰਵੱਈਆ ਲਿਖਤੀ ਰੂਪ ਪ੍ਰਾਪਤ ਹੋ ਜਾਵੇ ਤਾਂ ਅਸੀਂ ਗਾਜਾ ਪੱਟੀ ਸ਼ਰਤ ਮਿਸ਼ਨ ਵਾਂਗ ਇਸ ਕੋਰੀਡੋਰ ਨੂੰ ਯੂ. ਐੱਨ. ਓ. ਰਾਹੀਂ ਪੁਗਵਾਉਣ ਵਿੱਚ ਕਾਮਯਾਬ ਹੋਵਾਂਗੇ। ਅਮਰ ਸਿੰਘ ਮੱਲ੍ਹੀ ਦੇ ਚੇਅਰਮੈਨ ਇਸ ਸੰਸਥਾ ਨੂੰ ਇਸ ਸਬੰਧੀ ਲੋਕ ਰਾਇ ਚਲਾਉਣ ਲਈ ਇੱਕ ਮੀਟਿੰਗ ਅਯੋਜਿਤ ਜੂਨ ਦੇ ਮਿਡ ਵਿੱਚ ਰੱਖਿਆ ਹੈ ਜਿਸ ਤੇ ਇਸ ਸਬੰਧੀ ਅਗਲੀ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਗੁਰਦੇਵ ਸਿੰਘ ਗੋਤੜਾ ਸਾਬਕਾ ਪ੍ਰਧਾਨ ਨੇ ਕਿਹਾ ਕਿ ਇਹ ਕਾਰਜ ਕੇਜਰੀਵਾਲ ਹੀ ਕਰੇਗਾ, ਜਦੋਂ ਉਹ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਭਾਰਤ ਆਵੇਗਾ। ਇਸ ਸਰਕਾਰ ਤੋਂ ਕੁੱਝ ਨਹੀਂ ਲੱਭਣਾ। ਕੇ. ਕੇ. ਸਿੱਧੂ ਨੇ ਕਿਹਾ ਕਿ ਇਸ ਕਾਰਜ ਲਈ ਪੂਰੇ ਅਮਰੀਕਾ ਵਿੱਚ ਸੰਸਥਾ ਦਾ ਪਸਾਰਾ ਕਰਕੇ ਲੋਕਾਂ ਨੂੰ ਹਜ਼ੂਮ ਦੇ ਰੂਪ ਵਿੱਚ ਜੁਟਾ ਕੇ ਜ਼ੋਰ ਪਾਇਆ ਜਾਵੇ। ਫਿਰ ਹੀ ਕੋਈ ਹੱਲ ਸੰਭਵ ਹੋਵੇਗਾ।
ਡਾ. ਸੁਰਿੰਦਰ ਗਿੱਲ ਨੇ ਕਿਹਾ ਕਿ ਅਮਰੀਕਾ ਦਾ ਇੱਕ ਵਫਦ ਕਿਸੇ ਰੂਪ ਵਿੱਚ ਪਾਕਿਸਤਾਨ ਨਾਲ ਸੰਪਰਕ ਕਰਕੇ ਇਸ ਪ੍ਰੋਜੈਕਟ ਤੇ ਫੈਸਲਾ ਲਵੇ ਅਤੇ ਇਸ ਪ੍ਰੋਜੈਕਟ ਨੂੰ ਸ਼ਾਂਤੀ ਮਿਸ਼ਨ ਤਹਿਤ ਯੂ. ਐੱਨ. ਰਾਹੀ ਅਗਾਂਹ ਤੋਰਿਆ ਜਾਵੇ। ਆਸ ਕੀਤੀ ਜਾ ਰਹੀ ਹੈ ਕਿ ਇਸ ਪ੍ਰੋਜੈਕਟ ਦੇ ਜੰਗੀ ਪੱਧਰ ਤੇ ਕੰਮ ਕਰਨ ਲਈ ਅਮਰੀਕਾ ਦੀਆਂ ਸੰਸਥਾਵਾਂ ਅੱਗੇ ਆ ਰਹੀਆ ਹਨ, ਜਿਸ ਲਈ ਵਰਲਡ ਯੂਨਾਈਟਡ ਗੁਰੂ ਨਾਨਕ ਫਾਊਂਡੇਸ਼ਨ ਸਹਿਯੋਗ ਦੇਵੇਗਾ ਅਤੇ ਇਸ ਪ੍ਰੋਜੈਕਟ ਨੂੰ ਅਮਲੀ ਰੂਪ ਦੇਣ ਲਈ ਹਰ ਕੋਸ਼ਿਸ਼ ਨੂੰ ਮੁਮਕਿਨ ਬਣਾਵੇਗਾ।
ਹਾਲ ਦੀ ਘੜੀ ਸੰਗਤਾਂ ਵਲੋਂ ਦਿੱਤੇ ਸਹਿਯੋਗ ਅਤੇ ਹਾਂ-ਪੱਖੀ ਵਤੀਰੇ ਨੇ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਬਲ ਦਿੱਤਾ ਹੈ ਜਿਸ ਲਈ ਇਹ ਸੰਸਥਾ ਕੰਮ ਕਰ ਰਹੀ ਹੈ। ਆਸ ਹੈ ਕਿ ਜਲਦੀ ਹੀ ਕੋਈ ਕਿਰਨ ਨਜ਼ਰ ਆਵੇਗੀ ਜੋ ਇਸ ਪ੍ਰੋਜੈਕਟ ਨੂੰ ਅੱਗੇ ਤੋਰਨ ਲਈ ਰਾਹ ਅਖਤਿਆਰ ਕਰਾਵੇਗੀ।