*ਜਸਪ੍ਰੀਤ ਸਿੰਘ ਅਟਾਰਨੀ ਨੇ ਐਨ.ਆਰ.ਆਈਜ਼ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਦਿੱਤੀ ਜਾਣਕਾਰੀ
ਨਿਊਯਾਰਕ - ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਮੈਂਬਰ ਲੋਕ ਸਭਾ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਪਣੀ ਅਮਰੀਕਾ ਦੀ ਫੇਰੀ ਦੌਰਾਨ ਅਮਰੀਕਾ 'ਚ ਲਗਭਗ 20 ਸਾਲ ਤੋਂ ਕਾਨੂੰਨੀ ਸੇਵਾਵਾਂ ਦੇ ਰਹੇ ਉਘੇ ਵਕੀਲ ਸ: ਜਸਪ੍ਰੀਤ ਸਿੰਘ ਅਟਾਰਨੀ ਦੇ ਨਿਊਯਾਰਕ ਦਫ਼ਤਰ ਚ ਪਧਾਰੇ। ਜਿਥੇ ਉਨ•ਾਂ ਨੇ ਸ: ਜਸਪ੍ਰੀਤ ਸਿੰਘ ਅਟਾਰਨੀ ਤੋਂ ਅਮਰੀਕਾ ਦੇ ਕਾਨੂੰਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੇ ਨਾਲ ਸ: ਕੇਵਲ ਸਿੰਘ ਢਿੱਲੋਂ, ਸ: ਕਰਮਜੀਤ ਸਿੰਘ ਵੀ ਹਾਜ਼ਰ ਸਨ।
ਇਸ ਮੌਕੇ ਸ. ਜਸਪ੍ਰੀਤ ਸਿੰਘ ਅਟਾਰਨੀ ਹੁਰਾਂ ਨੇ ਐਨ.ਆਰ.ਆਈਜ਼ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਭਾਰਤੀ ਅੰਬੈਸੀ ਵਲੋਂ ਰਾਜਸੀ ਸ਼ਰਨ ਲੈਣ ਵਾਲਿਆਂ ਨੂੰ ਵੀਜ਼ੇ ਤੇ ਪਾਸਪੋਰਟ ਨਹੀਂ ਦਿੱਤੇ ਜਾ ਰਹੇ ਅਤੇ ਉਨ•ਾਂ ਨੂੰ ਕਾਫ਼ੀ ਲੰਮੇ ਸਮੇਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਨ.ਆਰ.ਆਈਜ਼ ਦੀਆਂ ਭਾਰਤ ਵਿਚ ਜਮੀਨਾਂ ਤੇ ਨਜ਼ਾਇਜ਼ ਤਰੀਕੇ ਨਾਲ ਕਬਜਾ ਕਰਨਾ ਵੀ ਵੱਡੀ ਸਮੱਸਿਆ ਬਣਿਆ ਹੋਇਆ ਹੈ। ਉਨ•ਾਂ ਦੱਸਿਆ ਕਿ ਐਨ.ਐਰ ਆਈਜ਼ ਦੀ ਪੰਜਾਬ ਵਿਚ ਜਾਨਮਾਲ ਦੀ ਸੁਰੱਖਿਆ ਲਈ ਵੀ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸ: ਜਸਪ੍ਰੀਤ ਸਿੰਘ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਹੋਈ, ਉਸਦੇ ਦੋਸ਼ੀਆਂ ਨੂੰ ਵੀ ਪਹਿਲ ਦੇ ਅਧਾਰ 'ਤੇ ਫੜਿਆ ਜਾਣਾ ਚਾਹੀਦਾ ਹੈ ਅਤੇ ਜੋ ਸਿੱਖ ਕੈਦੀ ਜਿਹੜੇ ਜੇਲ•ਾਂ ਵਿਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਉਨ•ਾਂ ਨੂੰ ਵੀ ਰਿਹਾਅ ਕਰਨ ਦੇ ਹੱਕ ਵਿਚ ਕਾਂਗਰਸ ਪਾਰਟੀ ਨੂੰ ਆਉਣਾ ਚਾਹੀਦਾ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਭਰੋਸਾ ਦਿੱਤਾ ਕਿ ਉਹ ਇਸਦੇ ਹੱਲ ਲਈ ਸਰਕਾਰ ਕੋਲ ਮੁੱਦਾ ਚੁੱਕਣਗੇ ਅਤੇ ਜੋ ਵੀ ਹੋ ਸਕਿਆ ਉਹ ਕਰਨਗੇ, ਨਹੀਂ ਤਾਂ ਉਨ•ਾਂ ਦੀ ਸਰਕਾਰ ਆਉਣ 'ਤੇ ਉਹ ਇਹ ਮਸਲੇ ਪਹਿਲ ਦੇ ਅਧਾਰ 'ਤੇ ਹਲ ਕਰਵਾਉਣਗੇ। ਕੈਪਟਨ ਅਮਰਿੰਦਰ ਸਿੰਘ ਸ: ਜਸਪ੍ਰੀਤ ਸਿੰਘ ਅਟਾਰਨੀ ਹੁਰਾਂ ਨੂੰ ਮਿਲ ਕੇ ਖੁਸ਼ ਤੇ ਪ੍ਰਭਾਵਿਤ ਹੋਏ।