ਵਾਸ਼ਿੰਗਟਨ ਡੀ. ਸੀ. (ਗ.ਦ.) – ਕਰਤਾਰਪੁਰ ਕੋਰੀਡੋਰ ਖੁਲ੍ਹਣ ਨਾਲ ਜਿੱਥੇ ਸਿੱਖਾਂ ਨੂੰ ਆਪਣੇ ਮੱਕੇ ਜਾਣ ਦੀ ਸਹੂਲਤ ਮਿਲੇਗੀ, ਉੱਥੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸਬੰਧੀ ਠੋਸ ਜਵਾਬ ਲੈਣ ਲਈ ਅਮਰੀਕਾ ਦਾ ਇੱਕ ਵਫਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਤਿਆਰੀ ਵਿੱਚ ਹੈ। ਸੂਤਰਾਂ ਮੁਤਾਬਕ ਵਰਲਡ ਯੁਨਾਈਟਡ ਗੁਰੂ ਨਾਨਕ ਫਾਊਂਡੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਅੱਜ ਦਿੱਲੀ ਰਵਾਨਾ ਹੋ ਗਏ ਹਨ ਜੋ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲਕੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਸਮੇਂ ਵਫਦ ਸਵਰਾਜ ਨੂੰ ਮਿਲਕੇ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਸਮੇਂ ਵਫਦ ਕਰਤਾਰਪੁਰ ਕੋਰੀਡੋਰ ਸਬੰਧੀ ਜਵਾਬ ਮੰਗੇਗਾ। ਕਿਉਂਕਿ ਇਸ ਪ੍ਰੋਜੈਕਟ ਸਬੰਧੀ ਸਮੇਂ-ਸਮੇਂ ਤੇ ਮੈਂਬਰ ਪਾਰਲੀਮੈਂਟ ਤਰਲੋਚਨ ਸਿੰਘ, ਪ੍ਰਤਾਪ ਸਿੰਘ ਬਾਜਵਾ, ਪ੍ਰੇਮ ਸਿੰਘ ਚੰਦੂਮਾਜਰਾ ਤੇ ਬੀਬੀ ਪ੍ਰਨੀਤ ਕੌਰ ਨੇ ਇਸ ਮੰਗ ਨੂੰ ਪਾਰਲੀਮੈਂਟ ਵਿੱਚ ਉਠਾਇਆ ਸੀ, ਪਰ ਸਰਕਾਰ ਵਲੋਂ ਕੁਝ ਵੀ ਨਹੀਂ ਕੀਤਾ ਗਿਆ। ਹੁਣ ਆਖਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪ੍ਰਧਾਨ ਮੰਤਰੀ ਸਾਫ ਤੌਰ ਤੇ ਦੱਸ ਦੇਣ ਕਿ ਉਨ੍ਹਾਂ ਦਾ ਰਵੱਈਆ ਹਾਂ-ਪੱਖੀ ਹੈ ਜਾਂ ਨਾਂ-ਪੱਖੀ ਹੈ। ਕਿਉਂਕਿ ਜੇਕਰ ਨਾਂ-ਪੱਖੀ ਹੋਇਆ ਤਾਂ ਇਸ ਪ੍ਰੋਜੈਕਟ ਨੂੰ ਸ਼ਾਂਤੀ ਮਿਸ਼ਨ ਰਾਹੀਂ ਯੂ. ਐੱਨ. ਤੋਂ ਕਰਵਾਇਆ ਜਾਵੇਗਾ।
ਪਹਿਲਾਂ ਵੀ ਅਜਿਹਾ ਪ੍ਰੋਜੈਕਟ ਸ਼ਾਂਤੀ ਮਿਸ਼ਨ ਦੇ ਤਹਿਤ ਯੂ. ਐੱਨ. ਨੇ ਕੀਤਾ ਹੈ ਪਰ ਭਾਰਤ ਦੀ ਆਨਾ ਕਾਨੀ ਨੇ ਇਸ ਨੂੰ ਲਟਕਾ ਕੇ ਰੱਖਿਆ ਹੋਇਆ ਹੈ। ਜਦਕਿ ਪੰਜਾਬ ਸਰਕਾਰ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਐੱਸ. ਜੀ. ਪੀ. ਸੀ. ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਮਤੇ ਪਾ ਕੇ ਕੇਂਦਰ ਨੂੰ ਭੇਜੇ ਹੋਏ ਹਨ ਪਰ ਅਜੇ ਤੱਕ ਉਸਤੇ ਸਰਕਾਰ ਚੁੱਪ ਹੈ। ਵਫਦ ਦਾ ਕਹਿਣਾ ਹੈ ਕਿ ਸਰਕਾਰ ਪਹਿਲਾਂ ਹੀ ਸਿੱਖਾਂ ਨੂੰ ਮਤਰੇਈ ਮਾਂ ਵਾਂਗ ਲੈਂਦੀ ਹੈ ਅਤੇ ਇਸ ਧਾਰਮਿਕ ਪ੍ਰੋਜੈਕਟ ਪ੍ਰਤੀ ਸੁਹਿਰਦ ਨਹੀਂ ਹੈ ਜਿਸ ਕਰਕੇ ਆਖਰੀ ਵਾਰ ਪ੍ਰਧਾਨ ਮੰਤਰੀ ਤੋਂ ਜਵਾਬ ਲੈਣਾ ਹੈ। ਸਰਕਾਰ ਨੂੰ ਪਤਾ ਹੈ ਕਿ ਇਸ ਪ੍ਰੋਜੈਕਟ ਰਾਹੀਂ ਦੋਹਾਂ ਮੁਲਕਾਂ ਭਾਰਤ¸ਪਾਕਿ ਦੇ ਰਿਸ਼ਤੇ ਮਜ਼ਬੂਤ ਹੋਣਗੇ, ਵਪਾਰ ਵਿੱਚ ਵਾਧਾ ਹੋਵੇਗਾ, ਨੌਜਵਾਨਾਂ ਲਈ ਰੋਜ਼ਗਾਰ ਵਸੀਲੇ ਮੁਹੱਈਆ ਹੋਣਗੇ, ਗਰੀਬ ਕਿਸਾਨਾਂ ਨੂੰ ਮਦਦ ਮਿਲੇਗੀ ਅਤੇ ਸ਼ਾਂਤੀ ਬ੍ਰਿਜ ਸਥਾਪਤ ਹੋ ਕੇ ਸੰਸਾਰ ਨੂੰ ਵਧੀਆ ਸੁਨੇਹਾ ਜਾਵੇਗਾ। ਫਿਰ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਵਿੱਚ ਕੀ ਮੁਸ਼ਕਲ ਹੈ? ਪ੍ਰਧਾਨ ਮੰਤਰੀ ਜਵਾਬ ਤੋਂ ਇਸਦਾ ਜਵਾਬ ਮੰਗਿਆ ਜਾਵੇਗਾ।