ਵੈਸਟ ਕੋਸਟ ਦੇ ਅਹੁਦੇਦਾਰ ਪਰਵਿੰਦਰ ਪਾਲ ਰਠੌਰ ਦੀ ਸ਼ਾਨ 'ਚ ਰਾਤਰੀ ਭੋਜ ਤੇ ਯੂਥ ਪਾਲਿਸੀਆਂ ਵਿਚਾਰੀਆਂ
ਵਾਸ਼ਿੰਗਟਨ ਡੀ. ਸੀ. (ਗ.ਦ.) – ਯੂਥ ਅਕਾਲੀ ਦਲ ਦੀ ਅਮਰੀਕਾ ਇਕਾਈ ਵੈਸਟ ਕੋਸਟ ਦੇ ਸੀਨੀਅਰ ਵਾਇਸ ਪ੍ਰਧਾਨ ਦੀ ਮੈਰੀਲੈਂਡ ਫੇਰੀ ਉਪਰੰਤ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਯੂਥ ਅਕਾਲੀ ਦਲ ਦੀ ਮਜ਼ਬੂਤੀ ਅਤੇ ਵਿਸਥਾਰ ਸਬੰਧੀ ਵਿਚਾਰਾਂ ਕੀਤੀਆਂ ਗਈਆਂ। ਇਸ ਮੀਟਿੰਗ ਨੂੰ ਈਸਟ ਕੋਸਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਤਪਾਲ ਸਿੰਘ ਬਰਾੜ ਤੇ ਚੀਫ ਸਪੋਕਸਮੈਨ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਹਰੇਕ ਪ੍ਰਾਂਤ ਵਿੱਚ ਯੂਥ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਇਸ ਵਿੱਚ ਨਿਯੁਕਤੀਆਂ ਨੂੰ ਅਮਲੀ ਰੂਪ ਪੰਦਰਾਂ ਮਈ ਤੱਕ ਕੀਤਾ ਜਾਵੇ ਤਾਂ ਜੋ 2017 ਦੀ ਚੋਣ ਪ੍ਰਕਿਰਿਆ ਨੂੰ ਚਰਮ ਸੀਮਾ ਤੇ ਪਹੁੰਚਾਇਆ ਜਾ ਸਕੇ।
ਪਰਵਿੰਦਰ ਪਾਲ ਸਿੰਘ ਰਠੌਰ ਨੇ ਕਿਹਾ ਕਿ ਅਸੀਂ ਪਾਰਟੀ ਦੀਆਂ ਨੀਤੀਆਂ, ਵਿਕਾਸ ਅਤੇ ਕੀਤੇ ਕਾਰਜਾਂ ਨੂੰ ਲੈ ਕੇ ਪਾਰਟੀ ਨੂੰ ਅੱਗੇ ਲਿਜਾਵਾਂਗੇ ਤਾਂ ਜੋ ਹਰੇਕ ਜਾਣੂ ਹੋ ਸਕੇ ਕਿ ਪੰਜਾਬ ਸਰਕਾਰ ਨੇ ਪੰਜਾਬ ਵਿੱਚ ਕੀ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਗੱਲਾਂ ਕਰਨੀਆਂ ਸੌਖੀਆਂ ਹਨ ਪਰ ਕੀਤੇ ਕੰਮਾਂ ਪ੍ਰਤੀ ਵਫਾਦਾਰੀ ਨਾਲ ਮੁਲਾਂਕਣ ਕਰਕੇ ਲੋਕਾਂ ਨੂੰ ਦੱਸ ਕੇ ਹੀ ਰਣਨੀਤੀ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਅੱਜ ਦੀ ਮੀਟਿੰਗ ਯੂਥ ਲਈ ਉਦਾਹਰਨ ਸਾਬਤ ਹੋਵੇਗੀ।
More in ਰਾਜਨੀਤੀ
ਲਾਹੌਰ (ਗ.ਦ.) - ਗੁਰਦੁਆਰਾ ਸਚਖੰਡ ਹਜ਼ੂਰ ਸਾਹਿਬ ਸ਼ਿਕਾਰਪੁਰ ਦੇ ਸਾਰੇ ਮਸਲਿਆਂ ਤੇ...
*ਕਰਤਾਰਪੁਰ ਕੋਰੀਡੋਰ ਸਬੰਧੀ ਵੀਜ਼ਾ ਨੀਤੀ ਸੁਖਾਲੀ ਬਣਾਈ ਜਾਵੇ
*ਇਸਦੇ ਚੈਪਟਰ...
ਵਾਸ਼ਿੰਗਟਨ ਡੀ. ਸੀ. (ਗ.ਦ.) - ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਦੀ ਇੱਕ ਅਹਿਮ...
ਵਾਸ਼ਿੰਗਟਨ ਡੀ. ਸੀ. (ਗ.ਦ.) – ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਜੋ ਸਿੱਖਸ...
ਵਾਸ਼ਿੰਗਟਨ ਡੀ. ਸੀ (ਗ.ਦ.) - ਟਰੰਪ ਦੇ ਪ੍ਰਾਇਮਰੀ ਚੋਣ ਰਾਸ਼ਟਰਪਤੀ ਅਮਰੀਕਾ ਦੀ ਜਿੱਤਣ...
ਵਾਸ਼ਿੰਗਟਨ ਡੀ. ਸੀ. (ਗ.ਦ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ...
ਵਾਸ਼ਿੰਗਟਨ ਡੀ.ਸੀ (ਗ.ਦ.) -ਸਿੱਖ ਫਾਰ ਜਸਟਿਸ, ਮਾਨ ਅਕਾਲੀ ਦਲ ਅਤੇ ਪ੍ਰੋ. ਖਾਲੀਸਤਾਨੀ...
ਮੈਰੀਲੈਂਡ (ਗ.ਦ.) - ਪਾਕਿਸਤਾਨ ਸਰਕਾਰ ਵਲੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਉਹ ਕਰਤਾਰਪੁਰ...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਰਤੀ ਅੰਬੈਸੀ ਹਰ ਵਾਰੀ ਪ੍ਰਧਾਨ ਮੰਤਰੀ ਦੀ ਅਮਰੀਕਾ...
ਵਾਸ਼ਿੰਗਟਨ ਡੀ. ਸੀ. (ਗ.ਦ.) - ਭਾਰਤ ਦੀ ਉੱਚ ਪੱਧਰ ਸੰਸਥਾ ਵੱਲੋਂ ਪਾਰਲੀਮੈਂਟ ਦੇ...
* ਮੋਦੀ ਨੂੰ ਅਪੀਲ ਕਿ ਭਾਰਤੀ ਅੰਬੈਸੀ ਦੀ ਬਿਲਡਿੰਗ ਨੂੰ ਮੁੜ ਉਸਾਰਿਆ ਜਾਵੇ
*...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਵੇਂ ਡੈਮੋਕਰੇਟਸ ਦੀ ਪਾਰਟੀ ਨੇ ਦੋ ਟਰਮਾਂ ਵਾਈਟ ਹਾਊਸ ਦੀ ਸਰਦਾਰੀ...