09 Jul 2025

ਡੋਨਲਡ ਟਰੰਪ ਦੀ ਵਾਈਟ ਹਾਊਸ ਵਿੱਚ ਐਂਟਰੀ ਪੱਕੀ

* ਜਸਦੀਪ ਸਿੰਘ ਜੱਸੀ ਹੋਣਗੇ ਟਰੰਪ ਦੀ ਰਾਸ਼ਟਰੀ ਟੀਮ 'ਚ ਸ਼ਾਮਲ ਸਿੱਖ
* ਸਾਜਿਦ ਤਰਾਰ ਹੋਣਗੇ ਟਰੰਪ ਟੀਮ ਦੇ ਮੁਸਲਿਮ ਰਾਸ਼ਟਰੀ ਨਾਇਕ
ਵਾਸ਼ਿੰਗਟਨ ਡੀ ਸੀ (ਗ.ਦ.) – ਅਮਰੀਕਾ ਦੇ ਰਾਸ਼ਟਰਪਤੀ ਦੀਆਂ ਪ੍ਰਾਇਮਰੀ ਚੋਣਾਂ ਨੇ ਅਗਾਂਹੂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਡੋਨਲਡ ਟਰੰਪ ਹੋਵੇਗਾ। ਟਰੰਪ ਦੀ ਸਖਤ ਮਿਜਾਜ਼ ਅਤੇ ਨੀਤੀਆਂ ਅੱਗੇ ਕੋਈ ਨਹੀਂ ਟਿਕਿਆ। ਜਿਸਦੇ ਇਵਜਾਨੇ ਟੈਡ ਕਰੂਜ਼ ਜੋ ਆਸਵੰਦ ਸੀ ਕਿ ਉਹ ਟਰੰਪ ਨੂੰ ਸਖਤ ਮੁਕਾਬਲਾ ਪ੍ਰਾਇਮਰੀ ਚੋਣਾਂ ਵਿੱਚ ਦੇਵੇਗਾ। ਪਰ ਇੰਡੀਅਨ ਅਨੈਪਲਸ ਦੀ ਪ੍ਰਾਇਮਰੀ ਚੋਣ ਤੋਂ ਟਰੰਪ ਦੀ ਜਿੱਤ ਦੀ ਤਾਬ ਨਾ ਝੱਲਦਾ ਹੋਇਆ ਟਰੈਡ ਕਰੂਜ਼ ਨੇ ਆਪਣਾ ਨਾਮ ਇਸ ਦੌੜ ਵਿੱਚੋਂ ਵਾਪਸ ਲੈ ਕੇ ਟਰੰਪ ਦਾ ਵਾਈਟ ਹਾਊਸ ਜਾਣ ਦਾ ਰਾਹ ਪੱਧਰਾ ਕਰ ਦਿੱਤਾ। ਦੂਜੇ ਪਾਸੇ ਰਿਪਬਲਿਕਨਾਂ ਵਲੋਂ ਵੀ ਪਾਰਟੀ ਪੱਧਰ ਦੇ ਟਿਕਟ ਦੇਣ ਦਾ ਫੈਸਲਾ ਕਰ ਲਿਆ ਹੈ ਤਾਂ ਜੋ ਹਿਲੇਰੀ ਨੂੰ ਮੁੱਖ ਮੁਕਾਬਲੇ ਸਮੇਂ ਸਖਤ ਟੱਕਰ ਦੇ ਸਕੇ।
ਸਾਊਥ ਏਸ਼ੀਅਨਾਂ ਦੇ ਰਾਸ਼ਟਰਪਤੀ ਨੁਮਾਇੰਦੇ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ਵਿਸ਼ੇਸ਼ ਮੀਟਿੰਗ ਰਾਹੀਂ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਟਰੰਪ ਹੀ ਇੱਕ ਅਜਿਹਾ ਉਮੀਦਵਾਰ ਹੈ ਜੋ ਅਮਰੀਕਾ ਨੂੰ ਸੁਰੱਖਿਅਤ ਨੀਤੀ ਵਾਲਾ ਪ੍ਰਸਾਸ਼ਨ ਦੇ ਸਕਦਾ ਹੈ। ਨੌਕਰੀਆਂ ਦੇ ਵਸੀਲਿਆਂ ਸਬੰਧੀ ਉਸ ਦੀ ਭੂਮਿਕਾ ਨੇ ਅਮਰੀਕਨਾਂ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਜਿੰਨੀਆਂ ਵੀ ਕੰਪਨੀਆਂ ਅਮਰੀਕਾ ਤੋਂ ਬਾਹਰ ਵਿਚਰ ਰਹੀਆਂ ਹਨ ਉਨ੍ਹਾਂ ਨੂੰ ਆਪਣੇ ਸਾਰੇ ਆਫਿਸ ਅਮਰੀਕਾ ਵਿੱਚ ਰੱਖ ਕੇ ਕੰਮ ਕਰਨਾ ਪਵੇਗਾ ਤਾਂ ਜੋ ਇੱਥੋਂ ਦੇ ਵਸਨੀਕ ਉਨ੍ਹਾਂ ਨੌਕਰੀਆਂ ਦਾ ਲਾਹਾ ਲੈ ਸਕਣ। ਉਸ ਦੀ ਵਿਦੇਸ਼ ਨੀਤੀ ਰਾਹੀਂ ਇੱਕ ਗੱਲ ਸਪੱਸ਼ਟ ਹੋ ਗਈ ਹੈ ਕਿ ਅਮਰੀਕਾ ਦੀ ਨਿਵੇਸ਼ ਦਰ ਅਮਰੀਕਾ ਦੇ ਹਿਸਾਬ ਨਾਲ ਹੀ ਬਾਹਰ ਜਾਵੇਗੀ। ਉਸਨੇ ਵਿਦੇਸ਼ੀਆਂ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਅਮਰੀਕਨ ਕਾਨੂੰਨ ਵਿੱਚ ਆਪਣੇ ਮੁਲਕ ਦੀਆਂ ਨੀਤੀਆਂ ਅਤੇ ਤੌਰ ਤਰੀਕੇ ਨਾ ਠੋਸਣ ਜਿਸ ਨਾਲ ਮੁਲਕ ਗੰਦਾ ਹੋ ਰਿਹਾ ਹੈ। ਵਿਦੇਸ਼ੀ ਬਸ਼ਿੰਦਿਆਂ ਨੂੰ ਸਖਤੀ ਨਾਲ ਕਹਿੰਦੇ ਟਰੰਪ ਨੇ ਕਿਹਾ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਾਂਤੀ ਪੂਰਵਕ ਵਿਰੋਧਤਾ ਕਰਨ। ਜੁੱਤੀਆਂ ਸੁੱਟਣਾ ਅਤੇ ਗੰਦਗੀ ਫੈਲਾਉਣ ਤੋਂ ਗੁਰੇਜ ਕਰਨ ਨਹੀਂ ਤਾਂ ਆਪਣੇ ਮੁਲਕ ਜਾਣ ਲਈ ਤਿਆਰ ਰਹਿਣ।
ਉਨ੍ਹਾਂ ਕਿਹਾ ਕਿਹਾ ਕਿ ਕੁਝ ਸੰਸਥਾਵਾਂ ਮੁਲਕ ਦੀਆਂ ਨੀਤੀਆਂ ਦੇ ਉਲਟ ਭੋਲੇ ਭਾਲੇ ਲੋਕਾਂ ਦੇ ਪੈਸਿਆਂ ਨਾਲ ਰਾਜਨੀਤੀ ਖੇਡ ਰਹੇ ਹਨ ਉਨ੍ਹਾਂ ਦਾ ਦੇਸ਼ ਨਿਕਾਲਾ ਕਰਨਾ ਪਵੇਗਾ ਤਾਂ ਜੋ ਸਾਡੇ ਲੋਕਾਂ ਨੂੰ ਵੀ ਉਹ ਆਪਣੇ ਪਿੱਛੇ ਲਗਾ ਮੁਲਕ ਦੀ ਅਖੰਡਤਾ ਅਤੇ ਵਿਸ਼ਵਾਸ ਸ਼ਾਂਤ ਨੂੰ ਦਾਅ ਤੇ ਲਾਉਣ ਤੋਂ ਗੁਰੇਜ ਕਰਨ। ਟਰੰਪ ਨੇ ਪਿਛਲੇ ਦਿਨੀਂ ਵਾਪਰੀ ਘਟਨਾ ਦੀ ਵੀਡੀਓ ਵੇਖਦੇ ਹੋਏ ਕਿਹਾ ਕਿ ਹਿਊਮਨ ਰਾਈਟਸ ਸੰਸਥਾਵਾਂ ਵੀ ਅਪਰਾਧਕ ਕਾਰਵਾਈਆਂ ਕਰਨ ਲੱਗ ਪਈਆਂ ਹਨ ਜੋ ਅਮਰੀਕਾ ਲਈ ਚੈਲੰਜ ਹੈ। ਟਰੰਪ ਦਾ ਕਹਿਣਾ ਹੈ ਕਿ ਅਪਰਾਧਕ ਵਿਅਕਤੀਆਂ ਦੀ ਅਮਰੀਕਾ ਵਿੱਚ ਕੋਈ ਥਾਂ ਨਹੀਂ ਹੈ। ਇਨ੍ਹਾਂ ਨੂੰ ਮੁਲਕ ਛੱਡਣਾ ਪਵੇਗਾ।
ਟਰੰਪ ਆਉਣ ਨਾਲ ਕਈ ਤਰ੍ਹਾਂ ਦੇ ਕਾਨੂੰਨ ਵਿੱਚ ਤਬਦੀਲੀ ਕੀਤੀ ਜਾਵੇਗੀ ਅਤੇ ਕਿਤੇ ਪ੍ਰਦਰਸ਼ਨ ਕਰਨ ਵਾਲੇ ਅਪਰਾਧਕਾਂ ਤੇ ਸ਼ਿਕੰਜਾ ਕੱਸਿਆ ਜਾਵੇਗਾ। ਸੋ ਸਮੁੱਚੇ ਤੌਰ ਤੇ ਅਮਰੀਕਨ ਡੋਨਲਡ ਟਰੰਪ ਦਾ ਏਨਾ ਉਪਾਸ਼ਕ ਹੋ ਗਿਆ ਹੈ ਅਤੇ ਧੜਾਧੜ ਵੋਟਾਂ ਦੇ ਕੇ ਇਸ ਨੂੰ ਅਗਲਾ ਰਾਸ਼ਟਰਪਤੀ ਦੇਖਣ ਲਈ ਹਰ ਅਮਰੀਕਨ ਚਾਹੁੰਦਾ ਹੈ ਤਾਂ ਜੋ ਅਮਰੀਕਾ ਨੂੰ ਵਧੀਆ, ਸਾਫ ਸੁਥਰਾ, ਸੁਰੱਖਿਅਤ ਅਤੇ ਵਿਕਾਸਸ਼ੀਲ ਪ੍ਰਸਾਸ਼ਨ ਦੇ ਕੇ ਅਮਰਕਾ ਨੂੰ ਮੋੜ ਸਰਵੋਤਮ ਮੁਲਕ ਵਜੋਂ ਉਭਾਰਿਆ ਜਾਵੇ। ਜਿਸ ਲਈ ਟਰੰਪ ਹੀ ਸਹੀ ਉਮੀਦਵਾਰ ਮੰਨ ਲਿਆ ਗਿਆ ਹੈ ਜਿਸ ਲਈ ਵਾਈਟ ਹਾਊਸ ਬਤੌਰ ਰਾਸ਼ਟਰਪਤੀ ਜਾਣਾ ਤੈਅ ਹੈ।

More in ਰਾਜਨੀਤੀ

ਲਾਹੌਰ (ਗ.ਦ.) - ਗੁਰਦੁਆਰਾ ਸਚਖੰਡ ਹਜ਼ੂਰ ਸਾਹਿਬ ਸ਼ਿਕਾਰਪੁਰ ਦੇ ਸਾਰੇ ਮਸਲਿਆਂ ਤੇ...
*ਕਰਤਾਰਪੁਰ ਕੋਰੀਡੋਰ ਸਬੰਧੀ ਵੀਜ਼ਾ ਨੀਤੀ ਸੁਖਾਲੀ ਬਣਾਈ ਜਾਵੇ *ਇਸਦੇ ਚੈਪਟਰ...
ਵਾਸ਼ਿੰਗਟਨ ਡੀ. ਸੀ. (ਗ.ਦ.) - ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਦੀ ਇੱਕ ਅਹਿਮ...
ਵਾਸ਼ਿੰਗਟਨ ਡੀ. ਸੀ. (ਗ.ਦ.) – ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਜੋ ਸਿੱਖਸ...
ਵਾਸ਼ਿੰਗਟਨ ਡੀ. ਸੀ (ਗ.ਦ.) - ਟਰੰਪ ਦੇ ਪ੍ਰਾਇਮਰੀ ਚੋਣ ਰਾਸ਼ਟਰਪਤੀ ਅਮਰੀਕਾ ਦੀ ਜਿੱਤਣ...
ਵਾਸ਼ਿੰਗਟਨ ਡੀ. ਸੀ. (ਗ.ਦ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ...
ਵਾਸ਼ਿੰਗਟਨ ਡੀ.ਸੀ (ਗ.ਦ.) -ਸਿੱਖ ਫਾਰ ਜਸਟਿਸ, ਮਾਨ ਅਕਾਲੀ ਦਲ ਅਤੇ ਪ੍ਰੋ. ਖਾਲੀਸਤਾਨੀ...
ਮੈਰੀਲੈਂਡ (ਗ.ਦ.) - ਪਾਕਿਸਤਾਨ ਸਰਕਾਰ ਵਲੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਉਹ ਕਰਤਾਰਪੁਰ...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਰਤੀ ਅੰਬੈਸੀ ਹਰ ਵਾਰੀ ਪ੍ਰਧਾਨ ਮੰਤਰੀ ਦੀ ਅਮਰੀਕਾ...
* ਮੋਦੀ ਨੂੰ ਅਪੀਲ ਕਿ ਭਾਰਤੀ ਅੰਬੈਸੀ ਦੀ ਬਿਲਡਿੰਗ ਨੂੰ ਮੁੜ ਉਸਾਰਿਆ ਜਾਵੇ *...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਵੇਂ ਡੈਮੋਕਰੇਟਸ ਦੀ ਪਾਰਟੀ ਨੇ ਦੋ ਟਰਮਾਂ ਵਾਈਟ ਹਾਊਸ ਦੀ ਸਰਦਾਰੀ...
Home  |  About Us  |  Contact Us  |  
Follow Us:         web counter