09 Jul 2025

ਸਹਿਜਧਾਰੀਆਂ ਦੇ ਇਸ਼ਾਰੇ ਤੇ ਗਿਆਨੀ ਕੁਲਦੀਪ ਸਿੰਘ ਨੇ ਅੰਮ੍ਰਿਤ ਛਕਾਉਣ ਦੀ ਵਿਧੀ ਨੂੰ ਬਦਲਿਆ

* ਪੰਜ ਪਿਆਰੇ ਵੀ ਦੋਸ਼ੀ, ਉਨ•ਾਂ ਦੀ ਨਿਸ਼ਾਦੇਹੀ ਕਰਕੇ ਸਜ਼ਾ ਦਾ ਭਾਗੀਦਾਰ ਬਣਾਇਆ ਜਾਵੇਗਾ
*ਗਿਆਨੀ ਕੁਲਦੀਪ ਸਿੰਘ ਖਿਲਾਫ ਸਿੱਖ ਜਥੇਬੰਦੀਆਂ ਸੰਘਰਸ਼ ਵਿੱਢਣਗੀਆਂ
ਵਰਜੀਨੀਆ  - ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਮੌਕੇ ਵਰਜੀਨੀਆ ਗੁਰੂਘਰ ਜਿਸ ਦਾ ਨਾਮ ਸਿੱਖ ਸੰਗਤ ਆਫ ਵਰਜੀਨੀਆ ਹੈ ਦੇ ਗ੍ਰੰਥੀ ਜਿਸਨੂੰ ਪਹਿਲਾਂ ਇੱਕ ਗੁਰੂਘਰ ਵਿੱਚੋਂ ਕੱਢਿਆ ਗਿਆ ਸੀ। ਜਿਸ ਨੇ ਉੱਥੇ ਵੀ ਕੁਝ ਸਿੱਖ ਵਿਰੋਧੀ ਪ੍ਰੰਪਰਾਵਾਂ ਨੂੰ ਅੰਜ਼ਾਮ ਦਿੱਤਾ ਸੀ, ਜਿਸ ਕਰਕੇ ਉਸ ਵਲੋਂ ਸਮੇਂ-ਸਮੇਂ ਕਦੇ ਦੁਮਾਲੇ ਤੇ ਰੱਖੀ ਮਾਇਆ ਨੂੰ ਟਿੱਪ ਸਮਝ ਕੇ ਹੜੱਪਣਾ, ਬਾਹਰ ਗੋਲਕ ਲਗਾ ਕੇ ਸੰਗਤਾਂ ਨੂੰ ਠੱਗਣ ਤੋਂ ਇਲਾਵਾ ਅਕਾਲ ਤਖਤ ਨੂੰ ਨਾ ਮੰਨਣਾ ਅਤੇ ਉੱਥੋਂ ਛੇਕੇ ਵਿਅਕਤੀਆਂ ਨੂੰ ਆਪਣੇ ਨਿੱਜੀ ਗੁਰੂਘਰ ਵਿੱਚ ਬੁਲਾ ਕੇ ਅਕਾਲ ਤਖਤ ਦੀ ਤੌਹੀਨ ਕਰਨਾ ਉਸ ਦਾ ਪੇਸ਼ਾ ਹੈ। ਜੋ ਸਹਿਜਧਰੀਆਂ ਦੇ ਇਸ਼ਾਰਿਆ ਅਤੇ ਆਰ. ਐੱਸ. ਐੱਸ. ਦੀ ਹਮਾਇਤ ਤੇ ਕਰ ਰਿਹਾ ਹੈ।
ਹੁਣ ਉਸਨੇ ਅੰਮ੍ਰਿਤ ਛਕਾਉਣ ਸਮੇਂ ਤਿੰਨ ਬਾਣੀਆਂ ਨੂੰ ਮੁੱਢੋਂ ਨਕਾਰਕੇ ਅੰਮ੍ਰਿਤ ਛਕਾਉਣ ਦੀ ਨਵੀਂ ਵਿਧੀ ਲਾਗੂ ਕਰਨ ਦੀ ਤਜਵੀਜ ਸਿਰਸੇ ਸਾਧ ਵਾਂਗ ਸ਼ੁਰੂ ਕੀਤੀ ਹੈ ਜਿਸ ਦੇ ਵਿਰੋਧ ਵਿੱਚ ਵਿਦੇਸ਼ਾਂ ਦੀਆਂ ਸੰਗਤਾਂ ਉੱਠ ਖਲੋਤੀਆਂ ਹਨ ਅਤੇ ਵੱਡਾ ਇਕੱਠ ਸਿੰਘ ਸਭਾ ਗੁਰੂਘਰ ਬੁਲਾ ਲਿਆ ਜਿੱਥੇ ਇਸ ਨਵੇਂ ਸਰਸੇ ਵਾਲੇ ਵਾਂਗ ਉੱਠੇ ਸਾਧ ਸਮੇਤ ਪੰਜ ਪਿਆਰਿਆਂ ਖਿਲਾਫ ਕਾਰਵਾਈ ਕਰਨ ਲਈ ਜੱਦੋ ਜਹਿਦ ਸ਼ੁਰੂ ਹੋ ਗਈ ਹੈ।
ਆਸ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਸੰਗਤਾਂ ਦੀ ਸ਼ਹਿ ਤੇ ਇਹ ਕੁਝ ਹੋ ਰਿਹਾ ਹੈ ਉਨ•ਾਂ ਦੀ ਵੀ ਸਾਰ ਲਈ ਜਾਵੇਗੀ ਕਿਉਂਕਿ ਨਿੱਜੀ ਗੁਰੂਘਰ ਬਣਾ ਕੇ ਸਿੱਖੀ ਖਿਲਾਫ ਪ੍ਰਚਾਰ ਕਰਕੇ ਇਹ ਕੁਲਦੀਪ ਸਿੰਘ ਦੀ ਬੁੱਕਲ ਵਿੱਚ ਬੈਠ ਕੇ ਸਿੱਖੀ ਨੂੰ ਕਿਉਂ ਢਾਹ ਲਾ ਰਹੇ ਹਨ। ਜਿਨ•ਾਂ ਪੰਜ ਪਿਆਰਿਆਂ ਵਲੋਂ ਇਹ ਕਾਰਵਾਈ ਅਰੰਭੀ ਹੈ ਉਨ•ਾਂ ਦੀ ਭਾਲ ਸ਼ੁਰੂ ਹੋ ਗਈ ਹੈ ਅਤੇ ਸਜ਼ਾ ਲਈ ਤਿਆਰੀਆਂ ਅਰੰਭ ਦਿੱਤੀਆਂ ਗਈਆਂ ਹਨ। ਏਥੇ ਹੀ ਬਸ ਨਹੀਂ ਇਹ ਗ੍ਰੰਥੀ ਦੇ ਰਿਸ਼ਤੇਦਾਰ ਹੋਰ ਗੁਰੂਘਰਾਂ ਵਿੱਚ ਗ੍ਰੰਥੀ ਅਤੇ ਕੀਰਤਨੀਆਂ ਵਜੋਂ ਵਿਚਰ ਰਹੇ ਹਨ, ਉਨ•ਾਂ ਦੀ ਸ਼ਹਿ ਵੀ ਇਸ ਗੰ੍ਰਥੀ ਨੂੰ ਹੈ। ਜੋ ਇਸੇ ਵਿਧੀ ਨੂੰ ਅੱਗੇ ਤੋਰਨ ਲਈ ਵਿਚਾਰਾਂ ਕਰ ਰਹੇ ਹਨ। ਜਿਸ ਨੂੰ ਤੁਰੰਥ ਨੱਥ ਪਾਉਣੀ ਸਮੇਂ ਦੀ ਲੋੜ ਹੈ। ਨਹੀਂ ਤਾਂ ਘੋਰ ਅਨਰਥ ਹੋਣ ਦੇ ਮੌਕਿਆਂ ਨੂੰ ਨਕਾਰਿਆ ਨਹੀਂ ਜਾ ਸਕਦਾ।
ਜ਼ਿਕਰਯੋਗ ਹੈ ਕਿ ਆਉਂਦੇ ਦਿਨਾਂ ਵਿੱਚ ਸਿੱਖ ਡੇ ਪਰੇਡ ਦੇ ਮਨਸੂਬੇ ਵਿੱਚ ਵੀ ਇਸ ਗੰ੍ਰਥੀ ਨੂੰ ਸੱਦਣ ਲਈ ਸਹਿਜਧਾਰੀ ਉਤਾਵਲੇ ਹਨ, ਜਿਸ ਲਈ ਉਡਨ ਦਸਤਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜੋ ਇਸ ਪਰੇਡ ਵਿੱਚ ਇਸ ਗ੍ਰੰਥੀ ਨੂੰ ਸੱਦਣ ਜਾਂ ਸ਼ਾਮਲ ਕਰਨ ਸਮੇਂ ਕਾਰਵਾਈ ਕੀਤੀ ਜਾਵੇ। ਭਾਵੇਂ ਅਕਾਲ ਤਖਤ ਵਲੋਂ ਨੋਟਿਸ ਲਿਆ ਜਾ ਰਿਹਾ ਹੈ ਪਰ ਆਉਂਦੇ ਐਤਵਾਰ ਦੀਵਾਨ ਸਜਾਉਣ ਸਮੇਂ ਸੰਗਤਾਂ ਨੂੰ ਸੋਚਣਾ ਪਵੇਗਾ ਕਿ ਉਹ ਇਸ ਗ੍ਰੰਥੀ ਨੂੰ ਨਕਾਰਦੇ ਨੇ ਜਾਂ ਉਸ ਦੀ ਕੋਤਾਹੀ ਦੇ ਭਾਗੀਦਾਰ ਬਣਦੇ ਹਨ।
ਇਸ ਕਾਰਵਾਈ ਨੂੰ ਰੋਕਣ ਲਈ ਸੰਗਤਾਂ ਭਾਰੀ ਇਕੱਠ ਕਰਕੇ ਇਸ ਖਿਲਾਫ ਨਿੱਜੀ ਤੌਰ ਤੇ ਕਾਰਵਾਈ ਕਰਨ ਨੂੰ ਤਰਜੀਹ ਦੇਣਗੀਆਂ, ਜਿਸ ਕਰਕੇ ਮਹੌਲ ਤਣਾਅਪੂਰਨ ਅਤੇ ਟਕਰਾਅ ਵਾਲਾ ਬਣਿਆ ਹੋਇਆ ਹੈ। ਆਸ ਹੈ ਕਿ ਸੰਗਤਾਂ ਖੁਦ ਇਸ ਗ੍ਰੰਥੀ ਨੂੰ ਨਕਾਰ ਕੇ ਹਾਲਾਤ ਤੇ ਕਾਬੂ ਕਰਨ ਨੂੰ ਤਰਜੀਹ ਦੇਣਗੀਆਂ।

More in ਰਾਜਨੀਤੀ

ਲਾਹੌਰ (ਗ.ਦ.) - ਗੁਰਦੁਆਰਾ ਸਚਖੰਡ ਹਜ਼ੂਰ ਸਾਹਿਬ ਸ਼ਿਕਾਰਪੁਰ ਦੇ ਸਾਰੇ ਮਸਲਿਆਂ ਤੇ...
*ਕਰਤਾਰਪੁਰ ਕੋਰੀਡੋਰ ਸਬੰਧੀ ਵੀਜ਼ਾ ਨੀਤੀ ਸੁਖਾਲੀ ਬਣਾਈ ਜਾਵੇ *ਇਸਦੇ ਚੈਪਟਰ...
ਵਾਸ਼ਿੰਗਟਨ ਡੀ. ਸੀ. (ਗ.ਦ.) - ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਦੀ ਇੱਕ ਅਹਿਮ...
ਵਾਸ਼ਿੰਗਟਨ ਡੀ. ਸੀ. (ਗ.ਦ.) – ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਜੋ ਸਿੱਖਸ...
ਵਾਸ਼ਿੰਗਟਨ ਡੀ. ਸੀ (ਗ.ਦ.) - ਟਰੰਪ ਦੇ ਪ੍ਰਾਇਮਰੀ ਚੋਣ ਰਾਸ਼ਟਰਪਤੀ ਅਮਰੀਕਾ ਦੀ ਜਿੱਤਣ...
ਵਾਸ਼ਿੰਗਟਨ ਡੀ. ਸੀ. (ਗ.ਦ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ...
ਵਾਸ਼ਿੰਗਟਨ ਡੀ.ਸੀ (ਗ.ਦ.) -ਸਿੱਖ ਫਾਰ ਜਸਟਿਸ, ਮਾਨ ਅਕਾਲੀ ਦਲ ਅਤੇ ਪ੍ਰੋ. ਖਾਲੀਸਤਾਨੀ...
ਮੈਰੀਲੈਂਡ (ਗ.ਦ.) - ਪਾਕਿਸਤਾਨ ਸਰਕਾਰ ਵਲੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਉਹ ਕਰਤਾਰਪੁਰ...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਰਤੀ ਅੰਬੈਸੀ ਹਰ ਵਾਰੀ ਪ੍ਰਧਾਨ ਮੰਤਰੀ ਦੀ ਅਮਰੀਕਾ...
* ਮੋਦੀ ਨੂੰ ਅਪੀਲ ਕਿ ਭਾਰਤੀ ਅੰਬੈਸੀ ਦੀ ਬਿਲਡਿੰਗ ਨੂੰ ਮੁੜ ਉਸਾਰਿਆ ਜਾਵੇ *...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਵੇਂ ਡੈਮੋਕਰੇਟਸ ਦੀ ਪਾਰਟੀ ਨੇ ਦੋ ਟਰਮਾਂ ਵਾਈਟ ਹਾਊਸ ਦੀ ਸਰਦਾਰੀ...
Home  |  About Us  |  Contact Us  |  
Follow Us:         web counter