ਮੈਰੀਲੈਂਡ (ਗ.ਦ.) - ਤੀਜੇ ਗੇੜ ਦੀਆਂ ਪੰਜ ਸਟੇਟਾਂ ਵਲੋਂ ਅਗਾਮੀ ਚੋਣ ਪ੍ਰਕਿਰਿਆ ਵਿੱਚ ਡੋਨਲਡ ਟਰੰਪ ਸੰਭਾਵੀ ਰਾਸ਼ਟਰਪਤੀ ਦੀ ਮੈਰੀਲੈਂਡ ਸਟੇਟ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਪ੍ਰਭਾਵਸ਼ਾਲੀ ਜਿੱਤ ਸਮਾਗਮ ਦਾ ਅਯੋਜਿਤ ਹੰਟ ਵੈਲੀ ਵਿਖੇ ਕੀਤਾ ਗਿਆ। ਜਿੱਥੇ ਸਾਊਥ ਏਸ਼ੀਅਨਾਂ ਅਤੇ ਅਮਰੀਕਨਾ ਵਲੋਂ ਸਾਂਝੇ ਤੌਰ ਤੇ ਵਧਾਈਆਂ ਦਿੱਤੀਆਂ ਅਤੇ ਖੁਸ਼ੀਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ।
ਸਾਊਥ ਏਸ਼ੀਅਨ ਰਾਸ਼ਟਰ ਟੀਮ ਦੇ ਮੁੱਖ ਸੰਚਾਲਕ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਸਵੇਰ ਤੋਂ ਹੀ ਦੋਸਤਾਂ ਤੇ ਸਹਿਯੋਗੀਆਂ ਰਾਹੀਂ ਵੋਟਰਾਂ ਨੂੰ ਭਰਮਾ ਰਹੇ ਸਨ ਅਤੇ ਚੋਣ ਪ੍ਰਕਿਰਿਆ ਖਤਮ ਹੋਣ ਤੇ ਇਨ•ਾਂ ਸਖਸ਼ੀਅਤਾਂ ਨੇ ਅਗਾਂਹੂੰ ਹੀ ਦੱਸ ਦਿੱਤਾ ਕਿ ਡੋਨਡ ਟਰੰਪ ਮੈਰੀਲੈਂਡ ਸਟੇਟ ਵਿੱਚ ਭਾਰੀ ਗਿਣਤੀ ਨਾਲ ਉੱਭਰ ਕੇ ਸਾਹਮਣੇ ਆਉਣਗੇ। ਜਿਉ ਹੀ ਨਤੀਜਾ ਲੋਕਹਿਤ ਹੋਇਆ ਤਾਂ ਮੁੱਖ ਦਫਤਰ ਤੋਂ ਲੈ ਕੇ ਸਮਾਗਮ ਤੱਕ ਜਲੂਸ ਦੀ ਸ਼ਕਲ ਵਿੱਚ ਟਰੰਪ ਜਿੰਦਾਬਾਦ ਦੇ ਨਾਅਰੇ ਅਤੇ ਸੁਰੱਖਿਅਤ ਅਮਰੀਕਾ, ਗਰੇਟ ਅਮਰੀਕਾ ਦੇ ਨਾਅਰਿਆਂ ਦੀ ਗੂੰਜ ਨਾਲ ਪੂਰਾ ਹਜ਼ੂਮ ਝੂਮਦਾ ਨਜ਼ਰ ਆਇਆ। ਇਸ ਜਿੱਤ ਨੇ ਸਾਬਤ ਕਰ ਦਿੱਤਾ ਹੈ ਕਿ ਅਗਲਾ ਅਮਰੀਕਾ ਦਾ ਰਾਸ਼ਟਰਪਤੀ ਡੋਨਡ ਟਰੰਪ ਹੋਵੇਗਾ।
ਭਾਵੇਂ ਸਰਕਾਰੀ ਤੌਰ ਤੇ ਰਿਪਬਲਿਕਨ ਉਮੀਦਵਾਰ ਵਜੋਂ ਮੋਹਰ ਲਗਾਈ ਬਾਕੀ ਹੈ ਪਰ ਟਰੰਪ ਦੀ ਜਿੱਤ ਨੇ ਰਾਸ਼ਟਰੀ ਟੀਮ ਨੂੰ ਮਜ਼ਬੂਤ ਕਰ ਦਿੱਤਾ ਹੈ ਕਿ ਟਰੰਪ ਹੀ ਰਿਪਬਲਿਕਨ ਪਾਰਟੀ ਦੇ ਆਫੀਸ਼ਲ ਉਮੀਦਵਾਰ ਹੋਣਗੇ। ਜਿਸ ਲਈ ਰਾਸ਼ਟਰੀ ਟੀਮ ਦੇ ਨੁਮਾਇੰਦੇ ਦਾਅਵਾ ਕਰ ਰਹੇ ਹਨ ਕਿ ਅਮਰੀਕਾ ਉੱਤਮ ਸਿਰਫ ਟਰੰਪ ਦੇ ਹੱਥਾਂ ਵਿੱਚ ਹੈ।
ਸਮੁੱਚਾ ਮੈਰੀਲੈਂਡ ਰੰਗ ਬਿਰੰਗੇ ਝੰਡੇ ਅਤੇ ਝੰਡੀਆਂ ਦੇ ਨਾਲ ਨਾਲ ਉਛਲਦੇ ਹੋਏ ਟਰੰਪ ਦੀ ਸ਼ਾਨ ਵਿੱਚ ਹਜ਼ਾਰਾਂ ਦੀ ਤਦਾਦ ਨੇ ਸਾਬਤ ਕਰ ਦਿੱਤਾ ਡੋਨਲਡ ਟਰੰਪ ਅਮਰੀਕਾ ਲਈ ਪ੍ਰੇਰਨਾ ਸਰੋਤ ਹੋਣਗੇ ਅਤੇ ਅਮਰੀਕਾ ਸੰਸਾਰ ਦਾ ਬਿਹਤਰ ਦੇਸ਼-ਉੱਤਮ ਦਰਜੇ ਵਜੋਂ ਸਾਬਤ ਹੋਵੇਗਾ।
ਪੰਜਾਬੀ ਫਾਰ ਟਰੰਪ ਅਤੇ ਮੁਸਲਿਮ ਫਾਰ ਟਰੰਪ ਦੇ ਨਾਹਰਿਆਂ ਅਤੇ ਬੈਨਰਾਂ ਨੇ ਟਰੰਪ ਨੂੰ ਏਸ਼ੀਅਨਾਂ ਦਾ ਮਸੀਹਾ ਸਾਬਤ ਕਰ ਦਿੱਤਾ ਜਿਸਦੇ ਸਿੱਟੇ ਵਜੋਂ ਟਰੰਪ ਦੇ ਹਿੱਤ ਦੂਜੀਆਂ ਸਟੇਟਾਂ ਦੇ ਸਾਊਥ ਏਸ਼ੀਅਨ ਵੀ ਪੂਰਨ ਹਮਾਇਤ ਤੇ ਜੁਟ ਗਏ ਹਨ ਜੋ ਸਾਬਤ ਕਰਨ ਦੇਣਗੇ ਕਿ ਟਰੰਪ ਹੀ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਹੋਵੇਗਾ। ਇਸ ਸਮਾਗਮ ਵਿੱਚ ਕੰਵਲਜੀਤ ਸਿੰਘ, ਡਾ. ਸੁਰਿੰਦਰ ਗਿੱਲ, ਇਮਰਾਨ ਤੋਂ ਇਲਾਵਾ ਸੈਂਕੜਿਆਂ ਦੀ ਤਦਾਦ ਨੇ ਇਸ ਵਿਕਟਰੀ ਨੂੰ ਖੁਸ਼ੀਆਂ ਨਾਲ ਮਨਾਇਆ।