ਈਸਟਨ ਸ਼ੋਰ (ਗਿੱਲ) – ਮੈਰੀਲੈਂਡ ਅਜਿਹੀ ਸਟੇਟ ਹੈ ਜੋ ਸਿੱਖਾ ਦੇ ਖੇਤਰ ਵਿੱਚ ਸਰਵੋਤਮ ਵਜੋਂ ਅਮਰੀਕਾ ਵਿੱਚ ਜਾਣੀ ਜਾਂਦੀ ਹੈ। ਇੱਥੇ ਅਜਿਹੀਆਂ ਸਹੂਲਤਾਂ ਬੱਚਿਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਨ੍ਹਾਂ ਦੀ ਮਿਸਾਲ ਕਿਧਰੇ ਹੋਰ ਨਹੀਂ ਮਿਲਦੀ। ਸਥਾਨ ਕਮਿਊਨਿਟੀ ਉਸ ਵੇਲੇ ਹੈਰਾਨ ਹੋ ਗਈ ਜਦੋਂ ਸਾਊਥ ਏਸ਼ੀਅਨ ਜੋੜੀ ਜੱਸੀ ਤੇ ਸੀ ਜੇ ਦੇ ਸਹਿਯੋਗ ਨਾਲ ਆਟੋ ਇਜ਼ਮ ਸਕੂਲ ਨੂੰ ਹੋਂਦ ਵਿੱਚ ਲਿਆਂਦਾ ਗਿਆ।
ਜ਼ਿਕਰਯੋਗ ਹੈ ਕਿ ਈਸਟਨ ਸ਼ੋਰ ਦੇ ਪਾਸ਼ ਏਰੀਏ ਵਿੱਚ ਡੇਢ ਏਕੜ ਰਕਬੇ ਵਿੱਚ ਮੈਕਰਡੇਲ ਸੈਂਟਰ ਸੰਸਥਾ ਦੇ ਅਧੀਨ ਇਸ ਸਕੂਲ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਲੈਰੀ ਹੋਗਨ ਨੇ ਅਤੇ ਫਸਟ ਲੇਡੀ ਹੋਗਨ ਵਲੋਂ ਸਾਂਝੇ ਤੌਰ ਤੇ ਰਿਬਨ ਕੱਟ ਕੇ ਕੀਤਾ ਗਿਆ। ਜਿੱਥੇ ਇਸ ਸਕੂਲ ਦੇ ਬਾਰੇ ਸਾਜਿਦ ਤਰਾਰ ਡਾਇਰੈਕਟਰ ਸਕੂਲ ਨੇ ਵਿਸਥਾਰ ਰੂਪ ਵਿੱਚ ਦੱਸ ਕੇ ਹਾਜ਼ਰੀਨ ਨੂੰ ਹੈਰਾਨ ਕਰ ਦਿੱਤਾ ਕਿ ਅਜਿਹੀ ਸਹੂਲਤ ਨਾਲ ਮੈਰੀਲੈਂਡ ਦਾ ਇਹ ਪਹਿਲਾ ਸਕੂਲ ਇੱਕ ਤੋਂ ਪੰਜ ਸਾਲ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੋਵੇਗਾ।
ਜਸਦੀਪ ਸਿੰਘ ਜੱਸੀ ਡਾਇਰੈਕਟਰ ਅਪ੍ਰੇਸ਼ਨ ਨੇ ਕਿਹਾ ਕਿ ਅੱਜ ਦਾ ਵਿਦਿਆਰਥੀ ਜੰਮਦੇ ਹੀ ਕੰਪਿਊਟਰ ਨੂੰ ਹੱਥ ਮਾਰਨ ਲੱਗ ਪੈਂਦੇ ਪਰ ਇਹ ਸਕੂਲ ਵਿਦਿਆਰਥੀਆਂ ਨੂੰ ਹਰੇਕ ਆਟੋ ਵਸਤ ਦੀ ਬਣਤਰ ਅਤੇ ਜੁਗਤ ਨੂੰ ਆਪਣੇ ਹੱਥੀਂ ਕੰਪਿਊਟਰ ਰਾਹੀਂ ਦਰਸਾਉਣਗੇ ਜੋ ਕਿ ਇਸ ਸਕੂਲ ਦੀ ਖਾਸੀਅਤ ਮੰਨੀ ਜਾਵੇਗੀ।
ਲੈਰੀ ਹੋਗਨ ਨੇ ਉਦਘਾਟਨ ਕਰਨ ਸਮੇਂ ਜਿੱਥੇ ਸੀ ਜੇ ਜੱਸ ਨੂੰ ਵਧਾਈ ਦਿੱਤੀ, ਉੱਥੇ ਉਨ੍ਹਾਂ ਕਿਹਾ ਕਿ ਮੈਰੀਲੈਂਡ ਦੀ ਬਿਹਤਰੀ ਲਈ ਇਹ ਸਕੂਲ ਅਧੁਨਿਕ ਸਹੂਲਤਾਂ ਨਾਲ ਲੈੱਸ ਹੋਵੇਗਾ, ਜਿੱਥੇ ਵਿਦਿਆਰਥੀ ਆਟੋ ਫੀਲਡ ਦੇ ਪਿਤਾਮਾ ਵਜੋਂ ਜਾਣੇ ਜਾਣਗੇ। ਇਹ ਮੇਰੀ ਜ਼ਿੰਦਗੀ ਦਾ ਅਜਿਹਾ ਸਰੋਤ ਹੋਵੇਗਾ ਜਿਸ ਦੀ ਕਾਮਨਾ ਮੇਰੀ ਪਤਨੀ ਪਹਲੀ ਔਰਤ ਯੂਮੀ ਹੋਗਨ ਨੇ ਕੀਤਾ ਸੀ। ਆਸ ਹੈ ਕਿ ਈਸਟਨ ਸ਼ੋਰ ਦਾ ਇਹ ਸਕੂਲ ਮੈਰੀਲੈਂਡ ਦੀ ਧਰਤੀ ਤੇ ਮੀਲ ਪੱਧਰ ਵਜੋਂ ਉਕਰੇਗਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਟੀਵ ਮਕੈਡਮ, ਮੇਅਰ ਨਥਾਨਕ, ਗੈਰੀ ਮੈਗਅਮ, ਡੈਕਿਅਲ ਸਟਾਊਟ ਅਤੇ ਬਲਜਿੰਦਰ ਸਿੰਘ ਸ਼ੰਮੀ ਚੇਅਰਮੈਨ ਸਾਬਕਾ ਵੀ ਖਾਸ ਤੌਰ ਤੇ ਇਸ ਸਮਾਗਮ ਵਿੱਚ ਮੌਜੂਦ ਸਨ।