ਵਾਸ਼ਿੰਗਟਨ ਡੀ. ਸੀ. (ਗ.ਦ.) – ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਅਮਰੀਕਾ ਵਿੱਚ ਹਿਊਮਨ ਰਾਈਟਸ ਸੰਸਥਾ 'ਸਿੱਖ ਫਾਰ ਜਸਟਿਸ' ਪਾਕਿਸਤਾਨ ਦੀ ਆਈ. ਐੱਸ. ਆਈ. ਦੇ ਹੱਥਾਂ ਵਿੱਚ ਖੇਡ ਰਹੀ ਹੈ, ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਨੇ ਇਸ ਸੰਸਥਾ ਦੀਆਂ ਕਾਰਵਾਈਆਂ ਤੇ ਪ੍ਰਤੀਕਰਮ ਕਰਦੇ ਹੋਏ ਕੀਤਾ। ਕਿਉਂਕਿ ਇਹ ਸੰਸਥਾ ਸਿੱਖਾਂ ਦੇ ਖਿਲਾਫ ਪਟੀਸ਼ਨਾਂ ਕਰਕੇ ਸਿੱਖਾਂ ਦਾ ਪੈਸਾ ਬਰਬਾਦ ਕਰ ਰਹੀ ਹੈ ਅਤੇ ਇੱਥੇ ਆਈਆਂ ਸਨਮਾਨਯੋਗ ਸਿੱਖ ਸਖਸ਼ੀਅਤਾਂ ਦੀ ਬੇਇਜ਼ਤੀ ਕਰਕੇ ਆਪਣੇ ਨਿੱਜੀ ਹਿੱਤਾਂ ਨੂੰ ਪੱਠੇ ਪਾ ਵਿਚਰ ਰਹੀ ਹੈ। ਇਹ ਸੰਸਥਾ ਬੇਤੁਕੇ ਦੋਸ਼ ਲਗਾ ਲੋਕਾਂ ਨੂੰ ਲੁੱਟ ਰਹੀ ਹੈ। ਭੋਲੇ ਭਾਲੇ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਅਜਿਹਾ ਕੁਝ ਕਰਨਾ, ਖਤਰੇ ਨੂੰ ਸੱਦਾ ਦੇਣਾ ਹੈ। ਜਿਸ ਲਈ ਵਿਦੇਸ਼ੀ ਸਿੱਖਾਂ ਲਈ ਵੀ ਸਵਾਲੀਆ ਚਿੰਨ੍ਹ ਹੈ ਕਿ ਇਹ ਸੰਸਥਾ ਵਿਦੇਸ਼ੀ ਸਿੱਖਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।
ਮਹਾਰਾਜਾ ਜੀ ਨੇ ਕਿਹਾ ਕਿ ਮੇਰੀ ਕਿਸੇ ਦੇ ਬਾਰੇ ਕੋਈ ਮਾੜੀ ਭਾਵਨਾ ਨਹੀਂ ਹੈ ਅਤੇ ਨਾ ਹੀ ਮੈਂ ਕਿਸੇ ਨੂੰ ਜਾਣਦਾ ਹਾਂ ਪਰ ਇਸ ਸੰਸਥਾ ਵਲੋਂ ਜਦੋਂ ਵੀ ਕੋਈ ਉੱਘੀ ਸਖਸ਼ੀਅਤ ਵਿਦੇਸ਼ ਵਿੱਚ ਆਉਂਦੀ ਹੈ ਉਹ ਪ੍ਰਗਟਾਵਾ ਸੰਸਥਾ ਇਹ ਕਰਦੀ ਹੈ ਕਿ ਉਨ੍ਹਾਂ ਦਾ ਆਈ. ਐੱਸ. ਆਈ. ਨਾਲ ਕੋਈ ਵਾਸਤਾ ਨਹੀਂ ਹੈ ਅਤੇ ਨਾ ਹੀ ਕੋਈ ਸਿੱਖ ਫਾਰ ਜਸਟਿਸ ਸੰਸਥਾ ਦਾ ਕੋਈ ਸਰੋਕਾਰ ਪਾਕਿਸਤਾਨੀ ਆਈ ਐੱਸ ਆਈ ਨਾਲ ਹੈ। ਪਰ ਕੈਪਟਨ ਦਾ ਕਹਿਣਾ ਹੈ ਕਿ ਜੇਕਰ ਉਹ ਸੰਸਥਾ ਪੰਜਾਬ ਦੀ ਹਮਾਇਤੀ ਹੈ ਤਾਂ ਉਹ ਤੁਰੰਤ ਪੰਜਾਬ ਬਾਰੇ ਜ਼ਹਿਰ ਉਗਲਣਾ ਬੰਦ ਕਰੇ ਅਤੇ ਭਾਰਤ ਬਾਰੇ ਐਂਟੀ-ਇੰਡੀਆ ਪ੍ਰਚਾਰ ਬੰਦ ਕਰੇ ਅਤੇ ਪੰਜਾਬ ਅਤੇ ਭਾਰਤ ਲਈ ਬਿਹਤਰ ਸਿਰਜੇ ਅਤੇ ਪੰਜਾਬ ਦੇ ਵਿਕਾਸ ਲਈ ਯੋਗਦਾਨ ਪਾਵੇ, ਉੱਥੋਂ ਦੇ ਪੰਜਾਬੀਆਂ ਲਈ ਧਰਮ ਤੋਂ ਉੱਪਰ ਉੱਠ ਕੇ ਮਦਦ ਕਰੇ।
ਉਨ੍ਹਾਂ ਕਿਹਾ ਮੈਨੂੰ ਵਿਦੇਸ਼ੀ ਪੰਜਾਬੀਆਂ ਤੋਂ ਭਰਵਾਂ ਹੁੰਗਾਰਾ ਅਤੇ ਪਿਆਰ ਮਿਲਿਆ ਹੈ ਅਤੇ ਸਮੂਹ ਵਿਦੇਸ਼ੀ ਪੰਜਾਬੀ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਮੌਕੇ ਦੀ ਸਰਕਾਰ ਤੋਂ ਨਿਜ਼ਾਤ ਦਿਵਾਈ ਜਾਵੇ ਅਤੇ ਪੰਜਾਬ ਨੂੰ ਮੁੜ ਸੁਰਜੀਤ ਕਰਕੇ ਉਸ ਦੀ ਚੜ੍ਹਤ ਬਣਾਈ ਜਾਵੇ। ਕੈਪਟਨ ਨੇ ਕਿਹਾ ਕਿ ਮੈਨੂੰ ਅਫਸੋਸ ਹੈ ਕਿ ਇੱਥੇ ਇਹ ਸੰਸਥਾ ਪੰਜਾਬੀਆਂ ਨੂੰ ਗੁੰਮਰਾਹ ਕਰ ਐਂਟੀ ਭਾਰਤ ਅਤੇ ਐਂਟੀ ਪੰਜਾਬ ਪ੍ਰਚਾਰ, ਕੂੜ ਦੇ ਅਧਾਰ ਤੇ ਕਰ ਰਹੇ ਹਨ। ਜੋ ਵਿਕਾਸ ਅਤੇ ਪੰਜਾਬ ਲਈ ਖਤਰਾ ਹੈ। ਭਾਰਤ ਲੋਕਤੰਤਰ ਦੇਸ਼ ਹੈ ਜਿੱਥੇ ਸਰਬ ਧਰਮ ਦੇ ਲੋਕ ਵਸਦੇ ਹਨ ਅਤੇ ਸੰਸਾਰ ਵਿੱਚ ਭਾਰਤ ਦਾ ਨਾਮ ਹੈ ਜਿਸ ਤੇ ਮੈਨੂੰ ਮਾਣ ਹੈ। ਪਰ 'ਸਿੱਖ ਫਾਰ ਜਸਟਿਸ' ਨਾਮ ਦੀ ਸੰਸਥਾ ਝੂਠਾ ਪ੍ਰਚਾਰ ਕਰਕੇ ਲੀਡਰਾਂ ਤੇ ਝੂਠੀਆਂ ਤੋਹਮਤਾਂ ਲਾ ਕੇ ਅਮਰੀਕਾ ਦੇ ਕਾਨੂੰਨ ਨੂੰ ਗੁੰਮਰਾਹ ਕਰ ਆਪਣਾ ਉੱਲੂ ਸਿੱਧਾ ਕਰ ਰਹੀ ਹੈ ਜਿਸ ਲਈ ਲੰਬੇ ਸਮੇਂ ਤੋਂ ਕਈ ਲੀਡਰਾਂ ਖਿਲਾਫ ਜਿਵੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੋਨੀਆ ਗਾਂਧੀ, ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਕਈ ਸਖਸ਼ੀਅਤਾਂ ਖਿਲਾਫ ਉਨ੍ਹਾਂ ਦੇ ਵਿਦੇਸ਼ੀ ਦੌਰਿਆ ਨੂੰ ਤਾਰਪੀਡੋ ਕਰਕੇ ਭੋਲੇ ਭਾਲੇ ਵਿਦੇਸ਼ੀ ਸਿੱਖਾਂ ਤੋਂ ਪੈਸੇ ਬਟੋਰ ਆਪਣੀ ਹਊਮੈ ਨੂੰ ਪੱਠੇ ਪਾਉਣ ਤੋਂ ਸਿਵਾਏ ਕੁਝ ਵੀ ਨਹੀਂ ਕਰ ਰਹੇ ਸਗੋਂ ਹੈਰਾਨੀ ਹੈ ਕਿ ਆਪ ਪਾਰਟੀ ਲੀਡਰਾਂ ਦੇ ਖਿਲਾਫ ਕੋਈ ਵੀ ਦੋਸ਼ ਲਗਾਉਣ ਦੀ ਬਜਾਏ ਉਨ੍ਹਾਂ ਦੀ ਹਮਾਇਤ ਕਰ ਰਾਜਨੀਤਿਕ ਸੱਤਾ ਵਲੋਂ ਆਪਣੇ ਆਪ ਨੂੰ ਉਭਾਰਨ ਦਾ ਮਸੌਦਾ ਸਾਹਮਣੇ ਆਇਆ ਹੈ।
'ਸਿੱਖ ਫਾਰ ਜਸਟਿਸ' ਨੇ ਕਦੇ ਵੀ ਪਾਕਿਸਤਾਨ ਲੀਡਰਾਂ ਦੇ ਖਿਲਾਫ ਕਦੇ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਕੋਈ ਕੇਸ ਕੀਤਾ ਭਾਵੇਂ ਉਨ੍ਹਾਂ ਨੇ ਹਿਊਮਨ ਰਾਈਟਸ ਦੀ ਕਿੰਨੀ ਵੀ ਉਲੰਘਣਾ ਕਿਉਂ ਨਾ ਕੀਤੀ ਹੋਵੇ। ਇੱਥੋਂ ਤੱਕ ਕਿ ਹੁਣੇ ਜਿਹੇ ਸਿੱਖਾਂ ਦਾ ਕਾਨੂੰਨੀ ਸਲਾਹਕਾਰ ਸਾਵਣ ਸਿੰਘ ਪਾਕਿਸਤਾਨ ਵਿੱਚ ਗੋਲੀ ਦਾ ਸ਼ਿਕਾਰ ਹੋ ਗਿਆ ਹੈ ਪਰ ਇਨ੍ਹਾਂ ਕਿਧਰੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ। ਮੇਰੀ ਚੀਫ ਮਨਿਸਟਰਸ਼ਿਪ 2002 ਤੋਂ 2007 ਸਮੇਂ ਤੇ ਮੇਰੇ ਤੇ ਦੋਸ਼ ਲਗਾ ਰਹੇ ਹਨ ਕਿ ਸਿੱਖਾਂ ਨੂੰ ਟਾਰਚਰ ਕੀਤਾ ਗਿਆ, ਜੋ ਕਿ ਸੱਚਾਈ ਨਹੀਂ ਹੈ। ਸਗੋਂ ਮੇਰੀ ਚੀਫ ਮਨਿਸਟਰਸ਼ਿਪ ਸਮੇਂ ਕੋਈ ਵੀ ਹਿਊਮਨ ਰਾਈਟਸ ਦੀ ਉਲੰਘਣਾ ਨਹੀਂ ਹੋਈ।
ਵਰਣਨਯੋਗ ਹੈ ਕਿ ਅਜੀਤ ਸਿੰਘ ਪੂਹਲਾ ਨਿਹੰਗ ਜੋ ਕਾਇਰ ਸੀ ਅਤੇ ਉਸਨੇ ਹਿਊਮਨ ਰਾਈਟਸ ਦੀ ਉਲੰਘਣਾ ਕਰਕੇ ਤਹਿਲਕਾ ਮਚਾਇਆ ਹੋਇਆ ਸੀ ਉਸਨੂੰ ਮੇਰੇ ਹੁਕਮਾਂ ਹੇਠ ਫੜ੍ਹਕੇ ਅੰਦਰ ਕੀਤਾ ਗਿਆ ਅਤੇ ਉਸ ਤੇ ਕੇਸ ਚਲਾ ਕੇ ਸਜ਼ਾ ਦਾ ਭਾਗੀਦਾਰ ਬਣਾਇਆ ਗਿਆ। ਅਪ੍ਰੇਸ਼ਨ ਬਲਿਊ ਸਟਾਰ ਮੌਕੇ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦਿੱਤਾ ਸੀ ਅਤੇ ਫਿਰ ਖੇਤੀਬਾੜੀ ਮੰਤਰੀ 1986 ਵਿੱਚ ਬਰਨਾਲਾ ਸਰਕਾਰ ਵੇਲੇ ਉਨ੍ਹਾਂ ਕਿਹਾ ਮੇਰਾ ਦ੍ਰਿੜ ਵਿਸ਼ਵਾਸ ਆਪਣੇ ਧਰਮ ਵਿੱਚ ਹੈ ਅਤੇ ਦਰਬਾਰ ਸਾਹਿਬ ਦੀ ਆਨ ਤੇ ਸ਼ਾਨ ਲਈ ਮੈਂ ਦ੍ਰਿੜ ਹਾਂ। ਮੈਂ ਸਭ ਧਰਮਾਂ ਨੂੰ ਸਤਿਕਾਰ ਦਿੰਦਾ ਹਾਂ ਅਤੇ ਹਿਊਮਨ ਰਾਈਟਸ ਦਾ ਰੱਖਿਅਕ ਹਾਂ। ਮੈਂ ਕਦੇ ਵੀ ਕਾਨੂੰਨ ਦੀ ਦੁਰਵਰਤੋਂ ਨਹੀਂ ਕੀਤੀ ਅਤੇ ਨਾ ਹੀ ਗਲਤ ਪ੍ਰਚਾਰ ਦਾ ਹਮਾਇਤੀ ਰਿਹਾ ਹਾਂ ਸਗੋਂ ਕਾਨੂੰਨ ਵਿੱਚ ਵਿਸ਼ਵਾਸ ਰੱਖਕੇ ਵਿਚਰਦਾ ਹਾਂ। ਮੈਨੂੰ ਹੈਰਾਨਗੀ ਹੈ ਕਿ ਕਨੇਡਾ ਦੇ ਕਾਨੂੰਨ ਨੂੰ ਮੇਰੇ ਖਿਲਾਫ ਝੂਠ ਦੀ ਆੜ ਵਿੱਚ ਵਰਤਿਆ ਜਾ ਰਿਹਾ ਹੈ ਸਿਰਫ ਨਿੱਜੀ ਮੁਫਾਜਾਂ ਕਰਕੇ ਜੋ ਕਿ ਸਰਾਸਰ ਗਲਤ ਹੈ। ਮੈਂ ਕਦੇ ਵੀ ਕਿਸੇ ਨੂੰ ਟਾਰਚਰ ਨਹੀਂ ਕੀਤਾ ਅਤੇ ਨਾ ਕਰਵਾਇਆ ਹੈ। ਮੇਰੇ ਖਿਲਾਫ ਕਦੇ ਵੀ ਕਿਸੇ ਅਦਾਲਤ ਵਿੱਚ ਨਾ ਹੀ ਕੋਈ ਕੇਸ ਚੱਲਿਆ ਹੈ। ਮੈਂ ਕਨੇਡਾ ਆਪਣੀ ਚੀਫ ਮਨਿਸਟਰਸ਼ਿਪ ਵੇਲੇ ਆਇਆ ਸੀ ਕਦੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਨਾ ਪਹਿਲਾਂ ਅਤੇ ਨਾ ਪਿੱਛੋਂ। ਪਰ 'ਸਿੱਖ ਫਾਰ ਜਸਟਿਸ' ਭਾਰਤ ਦੇ ਖਿਲਾਫ ਕੂੜ ਪ੍ਰਚਾਰ ਕਰਕੇ ਪਾਕਿਸਤਾਨ ਨੂੰ ਮੱਧਮ ਢੰਗ ਨਾਲ ਅਤੇ ਉਨ੍ਹਾਂ ਦੇ ਲੀਡਰਾਂ ਨੂੰ ਨਰਮੀ ਨਾਲ ਪੇਸ਼ ਆਉਣ ਦਾ ਮਨਸੂਬਾ ਮੈਨੂੰ ਸੰਸਥਾ ਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। 'ਸਿੱਖ ਫਾਰ ਜਸਟਿਸ' ਪਾਕਿਸਤਾਨ ਦੀ ਆਈ ਐੱਸ ਆਈ ਹੱਥਾਂ ਖੇਡ ਭਾਰਤ ਖਿਲਾਫ ਵਿਦੇਸ਼ੀ ਭਾਰਤੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਮੇਰਾ ਇਹ ਦ੍ਰਿੜ ਵਿਸ਼ਵਾਸ ਹੈ, ਜਿਸ ਨੂੰ ਇਹ ਸੰਸਥਾ ਨਕਾਰ ਨਹੀਂ ਸਕਦੀ ਹੈ।
ਮੈਂ ਨਾ ਤੇ ਕਿਸੇ ਦੇ ਖਿਲਾਫ ਹਾਂ ਅਤੇ ਨਾ ਹੀ ਮੈਂ ਕਿਸੇ ਸੰਸਥਾ ਨੂੰ ਕੋਸਦਾ ਹਾਂ। ਮੈਂ ਨਿੱਜੀ ਤੌਰ ਤੇ ਕਿਸੇ ਨੂੰ ਜਾਣਦਾ ਨਹੀਂ ਹਾਂ ਅਤੇ ਨਾ ਹੀ ਕਿਸੇ ਸੰਸਥਾ ਖਿਲਾਫ ਹਾਂ। ਮੇਰਾ ਆਈ. ਐੱਸ. ਆਈ. ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ 'ਸਿੱਖ ਫਾਰ ਜਸਟਿਸ' ਵੀ ਆਪਣੇ ਲਿੰਕਾਂ ਨੂੰ ਨਕਾਰ ਰਹੀ ਹੈ। ਜੇਕਰ ਅਜਿਹਾ ਹੈ ਤਾਂ ਇਸ ਸੰਸਥਾ ਨੂੰ ਪੰਜਾਬ ਅਤੇ ਭਾਰਤ ਖਿਲਾਫ ਜ਼ਹਿਰ ਨਹੀਂ ਉਗਲਣਾ ਚਾਹੀਦਾ। ਸਗੋਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਬਿਹਤਰੀ ਦਾ ਸਬੂਤ ਦੇਣਾ ਚਾਹੀਦਾ ਹੈ। ਜਿਸ ਨਾਲ ਵਿਦੇਸ਼ੀ ਪੰਜਾਬੀ ਹਰੇਕ ਦਾ ਮਾਣ ਸਤਿਕਾਰ ਕਰ ਬਿਹਤਰੀ ਦਾ ਸਬੂਤ ਦੇਣ।
'ਸਿੱਖ ਫਾਰ ਜਸਟਿਸ' ਨੇ ਕਿਹਾ ਕਿ ਸਾਡੇ ਪਾਕਿਸਤਾਨ ਦੀ ਆਈ. ਐੱਸ. ਆਈ. ਨਾਲ ਕੋਈ ਸਬੰਧ ਨਹੀਂ ਹਨ। ਇਹ ਬਿਆਨ ਆਉਣ ਉਪਰੰਤ ਮੈਂ ਵੀ ਆਪਣਾ ਬਿਆਨ ਵਾਪਸ ਲੈ ਲਿਆ ਹੈ।