ਵਾਸਿੰਗਟਨ ਡੀ. ਸੀ. (ਗ. ਦ.) - ਵਿਦੇਸ਼ੀ ਭਾਰਤੀ ਮੀਡੀਏ ਵਲੋਂ ਪ੍ਰਧਾਨ ਮੰਤਰੀ ਦੌਰੇ ਦੀਆਂ ਗਤੀਵਿਧੀਆਂ ਨੂੰ ਜਨਤਕ ਕਰਨ ਲਈ ਅਗਾਂਹੂ ਪ੍ਰਵਾਨਗੀ ਲਈ ਹੋਈ ਸੀ ਅਤੇ ਉਹ ਹਰੇਕ ਪਲ ਨੂੰ ਕੈਮਰਾਬੰਦ ਕਰਨਾ ਚਾਹੁੰਦੇ ਸਨ ਤਾਂ ਜੋ ਪ੍ਰਵਾਸੀ ਮੰਤਰੀ ਦੀ ਕਾਰਜਕਾਰੀ ਤੋਂ ਜਾਣੂ ਹੋ ਸਕਣ। ਜਿਉਂ ਹੀ ਪ੍ਰਧਾਨ ਮੰਤਰੀ ਮੋਦੀ ਦੀ ਨਿੱਜੀ ਸਕਿਓਰਿਟੀ ਦੀ ਨਜ਼ਰ ਵਿਦੇਸ਼ੀ ਭਾਰਤੀ ਮੀਡੀਏ ਤੇ ਪਈ ਤਾਂ ਉਹਨਾਂ ਤੁਰੰਤ ਉਹਨਾਂ ਨੂੰ ਦਬਕਾ ਦਿੱਤਾ। ਜਿਸ ਤੇ ਵਿਦੇਸ਼ੀ ਭਾਰਤੀ ਮੀਡੀਏ ਨੂੰ ਕਿੰਤੂ ਪ੍ਰੰਤੂ ਨਹੀਂ ਕੀਤਾ, ਕਿਉਂਕਿ ਜੇਕਰ ਉਹ ਆਪਣਾ ਰੰਗ ਦਿਖਾਉਂਦੇ ਤਾਂ ਭਾਰਤੀ ਸਕਿਓਰਿਟੀ ਦੀ ਬੇਇੱਜ਼ਤੀ ਸੀ ਪਰ ਉਹ ਸਾਰੇ ਇਸ ਕਾਰਵਾਈ ਨੂੰ ਤੁਰੰਤ ਪੀ ਗਏ।
ਉਹਨਾਂ ਵਲੋਂ ਭਾਰਤੀ ਮੀਡੀਏ ਜੋ ਪ੍ਰਧਾਨ ਮੰਤਰੀ ਨਾਲ ਆਇਆ ਸੀ, ਉਹਨਾਂ ਵਲੋਂ ਇਸ਼ਾਰਾ ਕਰਦੇ ਕਿਹਾ ਕਿ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਦੇ ਤਾਂ ਉਹਨਾਂ ਦਾ ਜਵਾਬ ਸੀ ਕਿ ਉਹ ਪ੍ਰਧਾਨ ਮੰਤਰੀ ਨਾਲ ਉਹਨਾਂ ਦੇ ਕਾਰਜ ਵਿੱਚ ਆਏ ਹਨ।
ਭਵਿੱਖ ਵਿੱਚ ਅਜਿਹੀ ਸਥਿਤੀ ਨੂੰ ਨਿਪਟਣ ਲਈ ਵਿਦੇਸ਼ੀ ਭਾਰਤੀ ਮੀਡੀਏ ਅਮੈਰੀਕਨ ਸਕਿਉਰਟੀ ਨਾਲ ਲੈ ਕੇ ਆਵੇਗਾ ਤਾਂ ਜੋ ਭਾਰਤੀ ਸਕਿਓਰਿਟੀ ਵਾਲੇ ਮਨਮਰਜ਼ੀ ਨਾ ਕਰ ਸਕਣ, ਪਰ ਹਾਲ ਦੀ ਘੜੀ ਪ੍ਰਧਾਨ ਮੰਤਰੀ ਦੀ ਨਿੱਜੀ ਸਕਿਓਰਿਟੀ ਦੀ ਇਸ ਕਾਰਜਜਾਰੀ ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਜਿਨ੍ਹਾਂ ਦੇ ਹੱਲ ਲਈ ਸਥਾਨਕ ਮੀਡੀਆ ਇੱਕ ਜੁਟ ਹੋ ਕੇ ਵਾਈਟ ਹਾਊਸ ਅਤੇ ਸਟੇਟ ਮਹਿਕਮੇ ਨੇ ਪਹੁੰਚ ਕਰਕੇ ਜਵਾਬ ਮੰਗਿਆ ਕਿ ਤੁਹਾਡੀ ਪ੍ਰਵਾਨਗੀ ਭਾਰਤੀ ਸਕਿਓਰਿਟੀ ਨੇ ਟਿੱਚ ਕਿਉਂ ਜਾਣਿਆ? ਚਰਚਾ ਅਜੇ ਵੀ ਜਾਰੀ ਹੈ।