ਮੈਰੀਲੈਂਡ (ਗ.ਦ.) – ਅਮਰੀਕਾ ਵਿੱਚ ਪ੍ਰਾਇਮਰੀ ਚੋਣਾਂ ਦਾ ਦੌਰ ਪੂਰੇ ਜੋਬਨ 'ਤੇ ਹੈ। ਹਰੇਕ ਪਾਰਟੀ ਆਪਣੀ ਆਪਣੀ ਜ਼ੋਰ ਅਜਮਾਇਸ਼ੀ ਕਰ ਰਹੀ ਹੈ। ਪਰ ਮੈਰੀਲੈਂਡ ਦੀ ਕਾਂਗਰਸਮੈਨ ਦੀ ਸੀਟ ਤੋਂ ਬਾਰਬਰਾ ਮਕਾਲਸੀ ਨੇ ਸੇਵਾ ਮੁਕਤੀ ਲੈ ਲਈ ਸੀ ਜੋ ਕਿ ਡੈਮੋਕਰੇਟਿਕ ਦੀ ਮਜ਼ਬੂਤ ਔਰਤ ਵਜੋਂ ਜਾਣੀ ਜਾਂਦੀ ਹੈ। ਉਸ ਦੀ ਸੀਟ ਤੋਂ ਦੋ ਸਖਸ਼ੀਅਤਾਂ ਡੈਮੋਕਰੈਟਿਕ ਪਾਰਟੀ ਦੀਆਂ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਜਿਸ ਵਿੱਚ ਐਡਵਰਡ ਜੋ ਪੀਜੀ ਕਾਉਂਟੀ ਦੀ ਹੈ ਅਤੇ ਉਸਨੂੰ ਕਾਲੀ ਕਮਿਊਨਿਟੀ ਹਮਾਇਤ ਕਰ ਰਹੀ ਹੈ ਪਰ ਕ੍ਰਿਸ ਵੈਨ ਹਾਲਨ ਜੋ ਇੱਕ ਦਹਾਕੇ ਤੋਂ ਸੈਨੇਟਰ ਬਣਦੇ ਅਤੇ ਜਿੱਤਦੇ ਆ ਰਹੇ ਹਨ, ਉਹ ਇਸ ਸੀਟ ਲਈ ਪ੍ਰਭਾਵੀ ਉਮੀਦਵਾਰ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਸਾਊਥ ਏਸ਼ੀਅਨ ਕਮਿਊਨਿਟੀ ਵਲੋਂ ਡਾ. ਰਵੀ ਅਗਰਵਾਲ ਕਾਕੀ ਸਵਿਲ ਮੈਰੀਲੈਂਡ ਵਿਖੈ ਰਾਤਰੀ ਭੋਜ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਜੋਰਾਵਰ ਸਿੰਘ ਨੇ ਕ੍ਰਿਸ ਵੈਨ ਹਾਲਨ ਦੀ ਸਖਸ਼ੀਅਤ ਅਤੇ ਕਮਿਊਨਿਟੀ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਅਤੇ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹਮਾਇਤ ਲਈ ਜ਼ਿਕਰ ਕਰਦੇ ਕਿਹਾ ਕਿ ਅਜਿਹੀ ਸ਼ਖਸੀਅਤ ਵਿਰਲੀ ਹੋਵੇਗੀ ਜੋ ਦੂਸਰੀਆਂ ਕਮਿਊਨਿਟੀਆਂ ਖਾਸ ਕਰਕੇ ਘੱਟ ਗਿਣਤੀਆਂ ਦੇ ਮਸੀਹਾ ਵਜੋਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ ਪਰ ਕ੍ਰਿਸ ਵੈਨ ਹਾਲਨ ਐਮੀ ਪਹਿਲੀ ਸ਼ਖਸੀਅਤ ਹੋ ਜੋ ਸਿੱਖ ਕਮਿਊਨਿਟੀ ਲਈ ਪ੍ਰੇਰਨਾ ਸ੍ਰੋਤ ਹਨ।
ਬਖਸ਼ੀਸ਼ ਸਿੰਘ ਸਾਬਕਾ ਪ੍ਰਧਾਨ ਵਸ਼ਿੰਗਟਨ ਡੀ ਸੀ ਗੁਰਦੁਆਰਾ ਅਤੇ ਕੈਪਡ ਉੱਪ ਚੇਅਰਮੈਨ ਜੋ ਲੰਬੇ ਸਮੇਂ ਤੋਂ ਕ੍ਰਿਸ ਵੈਨ ਹਾਲਨ ਦੇ ਉਪਾਸ਼ਕ ਅਤੇ ਨਿੱਜੀ ਦੋਸਤ ਵੀ ਹਨ ਨੇ ਉਨ•ਾਂ ਬਾਰੇ ਜ਼ਿਕਰ ਕਰਦੇ ਕਿਹਾ ਕਿ ਕ੍ਰਿਸ ਸੁਭਾਅ ਦੇ ਮਾਲਕ ਹਨ ਜੋ ਹਰੇਕ ਦਾ ਦਿਲ ਜਿੱਤ ਲੈਂਦੇ ਹਨ। ਇਨ•ਾਂ ਨੂੰ ਮਿਲਕੇ ਇੰਝ ਲਗਦਾ ਹੈ ਕਿ ਇਸ ਸਾਡੇ ਪੂਰਨ ਮਿੱਤਰ ਹਨ। ਅੱਜ ਇਨ•ਾਂ ਦੀ ਹਮਾਇਤ 'ਤੇ ਵੱਖ-ਵੱਖ ਸ਼ਖਸੀਅਤਾਂ ਹਾਜ਼ਰ ਹਨ। ਜਿਨ•ਾਂ ਵਿੱਚ ਡਾ. ਸਕਸੇਰੀਆ, ਡਾ. ਸੁਰੇਸ਼ ਗੁਪਤਾ, ਡਾ. ਰਵੀ ਅਤੇ ਹੋਰ ਪਤਵੰਤਿਆਂ ਨੇ ਇਨ•ਾਂ ਦੀ ਹਮਾਇਤ 'ਤੇ ਖੁਲ• ਕੇ ਆਰਥਿਕ ਮਦਦ ਕਰਕੇ ਇਨ•ਾਂ ਨੂੰ ਮਜ਼ਬੂਤ ਉਮੀਦਵਾਰ ਵਜੋਂ ਉਭਾਰਿਆ ਹੈ।
ਕ੍ਰਿਸ ਵੈਨ ਹਾਲਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਹ ਸਿੱਖ ਕਮਿਊਨਿਟੀ ਦੇ ਮੁਰੀਦ ਲੰਬੇ ਸਮੇਂ ਤੋਂ ਹਨ ਜੋ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਹੋਂਦ ਵਿੱਚ ਆਇਆ ਸੀ ਅਤੇ ਮੈਨੂੰ ਉੱਥੇ ਜਾ ਕੇ ਸਿੱਖਾਂ ਦੀਆਂ ਰਹੁ ਰੀਤਾਂ ਅਤੇ ਸੇਵਾਵਾਂ ਤੋਂ ਜਾਣੂ ਹੋਇਆ ਹਾਂ। ਮੈਂ ਹਮੇਸ਼ਾ ਹੀ ਖੁਸ਼ੀ ਮਹਿਸੂਸ ਕਰਦਾ ਹਾਂ ਜਦੋਂ ਕੋਈ ਕੰਮ ਕਹਿੰਦਾ ਹੈ ਪਰ ਸਿੱਖੀ ਪਹਿਚਾਣ ਅਤੇ ਨਫਰਤ ਦੇ ਕਿੱਸਿਆਂ ਨੂੰ ਸੁਲਝਾਉਣ ਵਿੱਚ ਮੇਰਾ ਪੂਰਨ ਯੋਗਦਾਨ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ, ਉਨ•ਾਂ ਇੰਮੀਗ੍ਰੇਸ਼ਨ ਮਸਲੇ ਨੂੰ ਵੀ ਸੁਲਝੇ ਢੰਗ ਨਾਲ ਉਜਾਗਰ ਕੀਤਾ ਅਤੇ ਹਰੇਕ ਨੂੰ ਇੱਥੋਂ ਦੀ ਨਾਗਰਿਕਤਾ ਲਈ ਵਕਾਲਤ ਕੀਤੀ, ਜਿਸ ਕਰਕੇ ਉਹ ਇਸ ਸੀਟ ਲਈ ਮਜ਼ਬੂਤੀ ਦਾ ਦਾਅਵਾ ਕਰਦੇ ਹਨ।
ਸਮੁੱਚੇ ਤੌਰ 'ਤੇ ਇਹ ਸਮਾਗਮ ਪ੍ਰਭਾਵਸ਼ਾਲੀ ਰਿਹਾ, ਜਿੱਥੇ ਉਨ•ਾਂ ਲਈ ਪੰਝੀ ਹਜ਼ਾਰ ਡਾਲਰ ਇਕੱਠਾ ਕੀਤਾ ਗਿਆ।