ਵਾਸ਼ਿੰਗਟਨ ਡੀ. ਸੀ. (ਗ. ਦ.) – ਜਿਨ•ਾਂ ਲੋਕਾਂ ਕੋਲ ਪੇਪਰ ਨਹੀਂ ਹਨ ਅਤੇ ਉਹ ਅਮਰੀਕਾ ਵਿੱਚ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੁੰਦੇ ਹਨ। ਉਨ•ਾਂ ਲਈ ਰਾਸ਼ਟਰਪਤੀ ਬਰਾਕ ਉਬਾਮਾ ਵਲੋਂ ਰਾਹਤ ਦਿੱਤੀ ਗਈ ਹੈ। ਜਿਸ ਕਰਕੇ ਜਾਣਕਾਰ ਧੜਾਧੜ ਰਾਜਸੀ ਸ਼ਰਨ ਕੈਟਾਗਰੀ ਅਧੀਨ ਆਪਣੇ ਕੇਸ ਫਾਈਲ ਕਰ ਰਹੇ ਹਨ। ਜਿਸ ਤਹਿਤ ਛੇ ਮਹੀਨਿਆਂ ਵਿੱਚ ਵਰਕ ਪਰਮਿਟ, ਸੋਸ਼ਲ ਸਕਿਓਰਿਟੀ ਅਤੇ ਲਾਈਸੈਂਸ ਦੇ ਭਾਗੀਦਾਰ ਬਣ ਸਕਦੇ ਹਨ।
ਜਸਪ੍ਰੀਤ ਸਿੰਘ ਅਟਾਰਨੀ ਨੇ ਸੰਖੇਪ ਮਿਲਣੀ ਤਹਿਤ ਦੱਸਿਆ ਕਿ ਹਰੇਕ ਵਿਅਕਤੀ ਅਮਰੀਕਾ ਵਿੱਚ ਕੰਮ ਕਰਕੇ ਰੋਜ਼ੀ ਰੋਟੀ ਕਮਾਉਣਾ ਚਾਹੁੰਦਾ ਹੈ। ਉਨ•ਾਂ ਵਾਸਤੇ ਇਹ ਕਦਮ ਬਹੁਤ ਹੀ ਵਧੀਆ ਹੈ, ਜਿਸ ਤਹਿਤ ਉਹ ਤਿੰਨ ਕਾਰਡ ਪ੍ਰਾਪਤ ਕਰ ਸਕਦੇ ਹਨ। ਜਿਸ ਲਈ ਉਨ•ਾਂ ਨੇ ਬਾਲਟੀਮੋਰ ਆਪਣਾ ਦਫਤਰ ਖੋਲ• ਦਿੱਤਾ ਹੈ। ਜਿਸ ਦਾ ਸਿੱਧਾ ਸੰਪਰਕ 443-454-9702 ਹੈ। ਜਿੱਥੇ ਉਨ•ਾਂ ਦੀਆਂ ਮੁਸ਼ਕਲਾਂ, ਸਵਾਲਾਂ ਅਤੇ ਮੁਫਤ ਸਲਾਹ ਦੇਣ ਲਈ ਦਿੱਤਾ ਗਿਆ ਤਾਂ ਜੋ ਉਹ ਇਸ ਕੈਟਾਗਰੀ ਰਾਹੀਂ ਆਪਣੇ ਪੇਪਰਾਂ ਦਾ ਪ੍ਰਬੰਧ ਕਰ ਸਕਣ।
ਮੈਰੀਲੈਂਡ ਅਜਿਹੀ ਸਟੇਟ ਹੈ ਜਿੱਥੇ ਬਗੈਰ ਪੇਪਰਾਂ ਵਾਲਿਆਂ ਨੂੰ ਪੁੱਛਿਆ-ਗਿੱਛਿਆ ਨਹੀਂ ਜਾਂਦਾ, ਜਿੰਨਾ ਚਿਰ ਕੋਈ ਉਲੰਘਣਾ ਨਾ ਕਰਨ। ਲੋਕਾਂ ਦਾ ਵਿਚਾਰ ਹੈ ਕਿ ਟਰੰਪ ਦੀ ਹਵਾ ਰਾਸ਼ਟਰਪਤੀ ਬਣਨ ਲਈ ਮਜ਼ਬੂਤ ਹੈ। ਜਿਸ ਕਰਕੇ ਬਗੈਰ ਪੇਪਰਾਂ ਵਾਲਿਆਂ ਵਿੱਚ ਸਹਿਮ ਹੈ। ਇਸ ਲਈ ਹਰ ਕੋਈ ਰਾਜਸੀ ਸ਼ਰਨ ਰਾਹੀਂ ਆਪਣੀ ਹੋਂਦ ਨੂੰ ਅਮਰੀਕਾ ਵਿੱਚ ਬਰਕਰਾਰ ਰੱਖਣਾ ਚਾਹੁੰਦਾ ਹੈ। ਜਿਸ ਲਈ ਜਸਪ੍ਰੀਤ ਸਿੰਘ ਅਟਾਰਨੀ ਨੇ ਆਪਣੀਆਂ ਸੇਵਾਵਾਂ ਬਾਲਟੀਮੋਰ 300 ਈਸਟ 25 ਸਟਰੀਟ ਤੇ ਦਫਤਰ ਰਾਹੀਂ ਲੋੜਵੰਦਾਂ ਨੂੰ ਸਲਾਹ ਮੁਫਤ ਦੇਣ ਦਾ ਪ੍ਰਬੰਧ ਕੀਤਾ ਹੈ। ਸੋ ਪੰਜਾਬੀਆਂ ਲਈ ਇਹ ਕਦਮ ਕਾਫੀ ਸਹਾਈ ਹੋਵੇਗਾ।
ਆਸ ਕੀਤੀ ਜਾ ਰਹੀ ਹੈ ਕਿ ਉਨ•ਾਂ ਦੀਆਂ ਸੇਵਾਵਾਂ ਦਾ ਭਰਪੂਰ ਲਾਭ ਲਿਆ ਜਾ ਸਕੇਗਾ। ਉਨ•ਾਂ ਦਾ ਅਗਲਾ ਕਦਮ ਇੱਕ ਸੈਮੀਨਾਰ ਕਰਨ ਦਾ ਹੈ ਜਿਸ ਰਾਹੀਂ ਜਾਣਕਾਰੀ ਦੇ ਕੇ ਇਸ ਕੈਟਾਗਿਰੀਆਂ ਨੂੰ ਲੀਗਲ ਵਜੋਂ ਵਿਚਰਨ ਦਾ ਭਰਪੂਰ ਲਾਭ ਦਿੱਤਾ ਜਾ ਸਕੇ। ਸੋ ਨਵੇਂ ਰਾਸ਼ਟਰਪਤੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਆਪ ਸਬੰਧਤ ਪੇਪਰ ਹਾਸਲ ਕਰਕੇ ਅਮਰੀਕਾ ਵਿੱਚ ਵਧੀਆ ਜ਼ਿੰਦਗੀ ਬਸਰ ਕਰਨ ਦਾ ਮੌਕਾ ਹੈ।