09 Jul 2025

ਏਸ਼ੀਅਨ-ਅਮਰੀਕਨ ਲੈਜਿਸਲੇਟਿਵ 2016 ਦਾ ਆਗਾਜ਼ ਧੂਮ ਧੜੱਕੇ ਨਾਲ ਹੋਇਆ

ਮੈਰੀਲੈਂਡ - ਗਵਰਨਰ ਮੈਰੀਲੈਂਡ ਲੈਰੀ ਹੋਗਨ ਦੀ ਅਗਵਾਈ ਵਿੱਚ ਮਿਲਰ ਸੈਨਟਰ ਬਿਲਡਿੰਗ ਅਨੈਪਲਿਸ ਵਿਖੇ ਮਨਾਇਆ ਗਿਆ, ਜਿੱਥੇ ਏਸ਼ੀਅਨ ਕਮਿਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਭਾਵੇਂ ਇਹ ਈਵੈਂਟ 2016 ਕਮਿਸ਼ਨਰ ਦੇ ਸਵਾਗਤ ਵਜੋਂ ਦਰਜ ਕੀਤਾ ਗਿਆ। ਜਿੱਥੇ ਸਭ ਤੋਂ ਪਹਿਲਾਂ ਆਪਸੀ ਮੇਲ ਜੋਲ ਅਤੇ ਭਖਦੇ ਮਸਲਿਆਂ ਨੂੰ ਵਿਚਾਰਿਆ ਗਿਆ। ਜਿੱਥੇ ਸਟੀਵ ਮਕੈਡਮ ਨੇ ਹਰੇਕ ਨਾਲ ਨਿੱਜੀ ਤੌਰ 'ਤੇ ਰਾਬਤਾ ਕਾਇਮ ਕਰਕੇ ਅੱਜ ਦੇ ਈਵੈਂਟ ਨੂੰ ਸਾਂਝੇ ਤੌਰ ਮਨਾਉਣ ਸਬੰਧੀ ਵਧਾਈ ਦਿੱਤੀ ਅਤੇ ਏਸ਼ੀਅਨ ਪਕਵਾਨਾਂ ਦੇ ਮਜ਼ੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਮਰੀਕਨਾਂ ਲਈ ਏਸ਼ੀਅਨ ਭੋਜ ਸੁਗਾਤ ਹੀ ਨਹੀਂ ਸਗੋਂ ਉਨ੍ਹਾਂ ਦੀ ਵਧੀਆ ਸਿਹਤ ਦਾ ਰਾਜ ਵੀ ਸਾਬਤ ਹੋ ਰਿਹਾ ਹੈ, ਜਿਸ ਕਰਕੇ ਅਮਰੀਕਨ ਆਪਣੇ ਆਪ ਨੂੰ ਮਜ਼ਬੂਤ, ਐਕਟਿਵ ਅਤੇ ਬਿਹਤਰ ਮਹਿਸੂਸ ਕਰਦੇ ਹਨ।
ਪ੍ਰੋਗਰਾਮ ਦੀ ਸ਼ੁਰੂਆਤ ਕ੍ਰਿਸਟਾਇਨਾ ਡਬਲਿਊ ਪੋਇ ਪ੍ਰਬੰਧਕ ਡਾਇਰੈਕਟਰ ਗਵਰਨਰ ਕਮਿਸ਼ਨ ਸਾਊਥ ਏਸ਼ੀਅਨ ਪੈਸਫਿਕ ਅਮਰੀਕਨ ਅਤੇ ਸਾਊਥ ਏਸ਼ੀਅਨ ਕਮਿਸ਼ਨ ਨੇ ਏਸ਼ੀਅਨਾਂ ਦੀ ਵਡਿਆਈ ਵਧੀਆ ਸੁਭਾਅ, ਤਾਲਮੇਲ, ਦਾਨੀ, ਮਜ਼ਬੂਤ ਅਤੇ ਸਾਹਸੀ ਵਜੋਂ ਕਰਦਿਆਂ ਕਿਹਾ ਕਿ ਇਹ ਹਮੇਸ਼ਾ ਹੀ ਸੰਸਾਰ ਲਈ ਪ੍ਰੇਰਨਾ ਸ੍ਰੋਤ ਹਨ ਅਤੇ ਰਹਿਣਗੇ। ਸਾਨੂੰ ਇਨ੍ਹਾਂ 'ਤੇ ਮਾਣ ਹੈ।
ਸਟੀਵ ਮਕੈਡਮ ਐਗਜੈਕਟਿਵ ਡਾਇਰੈਕਟਰ ਕਮਿਊਨਿਟੀ ਅਗਵਾਈ ਗਵਰਨਰ ਮੈਰੀਲੈਂਡ ਨੇ ਕਿਹਾ ਕਿ ਮੇਰਾ ਨਿੱਜੀ ਸਹਿਚਾਰ ਇਸ ਕਮਿਊਨਿਟੀ ਨਾਲ ਕਈ ਸਾਲਾਂ ਤੋਂ ਹੈ ਪਰ ਸਿੱਖ ਕਮਿਊਨਿਟੀ ਮੇਰੇ ਲਈ ਪ੍ਰੇਰਨਾ ਸ੍ਰੋਤ ਹੈ ਜਿਸਨੇ ਹਮੇਸ਼ਾ ਹਰੇਕ ਕੰਮ ਲਈ ਸਾਹਸ ਅਤੇ ਪਹਿਲ ਕਦਮੀ ਦਿਖਾਈ ਹੈ ਜਿਸ ਲਈ ਮੈਂ ਧੰਨਵਾਦੀ ਹਾਂ ਅਤੇ ਫਖਰ ਵੀ ਮਹਿਸੂਸ ਕਰਦਾ ਹਾਂ। ਸੈਨੇਟਰ ਸੂਡਾਨ ਨੇ ਕਿਹਾ ਕਿ ਇਹ ਕਮਿਸ਼ਨਰ ਮੈਰੀਲੈਂਡ ਗਵਰਨਰ ਅਤੇ ਕਮਿਊਨਿਟੀ ਵਿੱਚ ਇੱਕ ਅਜਿਹੀ ਕੜੀ ਹੈ ਜੋ ਮਜ਼ਬੂਤੀ ਅਤੇ ਕੰਮ ਨਿਪਟਾਉਣ ਵਿੱਚ ਮਦਦ ਕਰਦੀ ਹੈ। ਸੈਨੇਟਰ ਜਾਨ ਸੀ ਵੋਬਨ ਸਮਿਥ ਨੇ ਆਪਣੇ ਵਿਚਾਰ ਦਰਜ ਕਰਦੇ ਹੋਏ ਕਿਹਾ ਕਿ ਅੱਜ ਮੈਰੀਲੈਂਡ ਦੀ ਤਬਦੀਲੀ ਸਪੱਸ਼ਟ ਦਿਖਾਈ ਦੇ ਰਹੀ ਹੈ ਜੋ ਇਸ ਕਮਿਸ਼ਨ ਦੇ ਸਹਿਯੋਗ ਸਦਕਾ ਹੈ। ਸਪੈਸ਼ਲ ਸੈਕਟਰੀ ਜਿਮੀ ਰੀ ਘੱਟ ਗਿਣਤੀਆਂ ਕਮਿਸ਼ਨ ਗਵਰਨਰ ਮੈਰੀਲੈਂਡ ਕਿਹਾ ਕਿ ਮੇਰੇ ਲਈ ਸੁਭਾਗ ਹੈ ਕਿ ਅੱਜ ਇਸ ਕਮਿਸ਼ਨ ਦੀ ਅਗਾਜ਼ ਈਵੈਂਟ ਤੇ ਮੈਨੂੰ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਅਤੇ ਮੈਨੂੰ ਇਨ੍ਹਾਂ ਦੀ ਹਾਜ਼ਰੀ ਨਾਲ ਦੂਹਰੀ ਤਾਕਤ ਮਿਲੀ ਹੈ ਜਿਸ ਸਦਕਾ ਅੱਜ ਦਾ ਇਕੱਠ ਮੈਰੀਲੈਂਡ ਲਈ ਅਗਵਾਈ ਹੱਬ ਬਣਿਆ ਇਹ ਕਮਿਸ਼ਨ ਮੈਰੀਲੈਂਡ ਦੇ ਵਿਕਾਸ ਨੂੰ ਬੁਲੰਦੀਆਂ ਤੇ ਪਹੁੰਚਾਵੇਗਾ।
ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਨੇ ਪਿਛਲੀਆਂ ਗਤੀਵਿਧੀਆਂ ਕਾਰਗੁਜ਼ਾਰੀਆਂ ਤੇ ਚਾਨਣਾ ਪਾਇਆ ਅਤੇ ਭਵਿੱਖ ਦੀ ਰੂਪ ਰੇਖਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਕਮਿਸ਼ਨ ਮੈਰੀਲੈਂਡ ਲਈ ਸਰਵੋਤਮ ਸਾਬਤ ਹੋਇਆ ਹੈ। ਸਾਜਿਦ ਤਰਾਰ ਨੇ ਕਿਹਾ ਕਿ ਏਸ਼ੀਅਨ ਦਾ ਰੁਤਬਾ ਹਮੇਸ਼ਾ ਹੀ ਉਨ੍ਹਾਂ ਦੀਆਂ ਮਿਲਣੀਆਂ 'ਤੇ ਕਾਰਗੁਜ਼ਾਰੀਆਂ ਸਦਕਾ ਉਦਾਹਰਨ ਹੈ। ਪਰ ਅੱਜ ਦਾ ਇਕੱਠ ਅਜਿਹੀ ਛਾਪ ਛੱਡ ਗਿਆ ਜਿਸ ਦਾ ਅਸਰ ਪੂਰਾ ਸਾਲ ਰਹੇਗਾ।
ਲੀ ਹੱਕ ਅਤੇ ਰਾਣਾ ਸ਼ੇਖ ਦਾ ਪਿਆਰ ਅਤੇ ਅਦਬ ਨੇ ਏਸ਼ੀਅਨ ਨੂੰ ਕੀਲ ਕੇ ਰੱਖ ਦਿੱਤਾ। ਉਨ੍ਹਾਂ ਨੂੰ ਜੱਸੀ ਸਾਹਿਬ ਨੇ ਕਮਿਊਨਿਟੀ ਦੀ ਸ਼ਾਨ ਵਜੋਂ ਤਖਲਸ ਦੇ ਕੇ ਨਿਵਾਜਿਆ। ਜਿੱਥੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸ਼ੌਕੀ, ਅਨਿਸ ਅਹਿਮਦ, ਮੀਊਰ ਮੋਦੀ, ਰਜਿੰਦਰ ਮਗੂਨ, ਪ੍ਰਦੀਪ ਸ਼ਰਮਾ, ਪਵਨ ਬਵੇਜਾ, ਸ਼ਰਦ ਜੋਸ਼ੀ ਤੋਂ ਇਲਾਵਾ ਸੈਂਕੜੇ ਸਾਊਥ ਏਸ਼ੀਅਨਾਂ ਨੇ ਹਿੱਸਾ ਲਿਆ ਅਤੇ ਆਪਣੀ ਹਾਜ਼ਰੀ ਦੇ ਨਾਲ ਨਾਲ ਆਪਣੇ ਯੋਗਦਾਨ ਨੂੰ ਦਰਜ ਕਰਵਾਇਆ। ਡੇਲੀ ਗੇਟ ਹੇਵਨ, ਕਲੀਅਰਸ, ਫਰੈਚ ਅਤੇ ਨੇ ਮਾਰਵਨ ਦੀ ਉਸਤਿਤ ਵਜੋਂ ਤਾੜੀਆਂ ਨਾਲ ਹਾਲ ਗੂੰਜਿਆ।
ਸਮੁੱਚੇ ਤੌਰ ਤੇ ਇਹ ਈਵੈਂਟ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਧੂਮ ਧੜੱਕੇ ਵਜੋਂ ਉਭਰਿਆ ਜਿਸ ਕਰਕੇ ਹਰੇਕ ਚਿਹਰੇ ਤੇ ਰੂਹਾਨੀ ਦੇ ਨਾਲ ਨਾਲ ਮੈਰੀਲੈਂਡ ਦੇ ਵਿਕਾਸ ਅਤੇ ਵੱਡੀ ਤਬਦੀਲੀ ਵਜੋਂ ਉਭਾਰਨ ਦੇ ਨਾਲ ਇਹ ਈਵੈਂਟ ਸਮਿਟ ਦੇ ਤੌਰ ਤੇ ਅੰਤਮ ਛੋਹਾਂ ਪ੍ਰਾਪਤ ਕਰਕੇ ਨਿਬੜਿਆ।
ਮੈਰੀਲੈਂਡ ਆਰਥਿਕ, ਸਿੱਖਿਆ, ਵਿਕਾਸ ਬਾਇਓਟੈਕ ਅਤੇ ਨੌਕਰੀਆਂ ਦੀ ਬੁਛਾੜ ਵਜੋਂ ਅਗਲੇ ਕੁਝ ਮਹੀਨਿਆਂ ਵਿੱਚ ਜਾਣਿਆ ਜਾਵੇਗਾ। ਜਿਸ ਨੂੰ ਸਾਰਿਆਂ ਨੇ ਸਹਿਮਤੀ ਪ੍ਰਗਟ ਕਰਕੇ ਆਪਣੀ ਹਾਜ਼ਰੀ ਲਗਵਾਈ ਹੈ।

More in ਰਾਜਨੀਤੀ

ਲਾਹੌਰ (ਗ.ਦ.) - ਗੁਰਦੁਆਰਾ ਸਚਖੰਡ ਹਜ਼ੂਰ ਸਾਹਿਬ ਸ਼ਿਕਾਰਪੁਰ ਦੇ ਸਾਰੇ ਮਸਲਿਆਂ ਤੇ...
*ਕਰਤਾਰਪੁਰ ਕੋਰੀਡੋਰ ਸਬੰਧੀ ਵੀਜ਼ਾ ਨੀਤੀ ਸੁਖਾਲੀ ਬਣਾਈ ਜਾਵੇ *ਇਸਦੇ ਚੈਪਟਰ...
ਵਾਸ਼ਿੰਗਟਨ ਡੀ. ਸੀ. (ਗ.ਦ.) - ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਦੀ ਇੱਕ ਅਹਿਮ...
ਵਾਸ਼ਿੰਗਟਨ ਡੀ. ਸੀ. (ਗ.ਦ.) – ਸਾਊਥ ਏਸ਼ੀਅਨ ਕਮਿਸ਼ਨਰ ਮੈਰੀਲੈਂਡ ਜਸਦੀਪ ਸਿੰਘ ਜੱਸੀ ਜੋ ਸਿੱਖਸ...
ਵਾਸ਼ਿੰਗਟਨ ਡੀ. ਸੀ (ਗ.ਦ.) - ਟਰੰਪ ਦੇ ਪ੍ਰਾਇਮਰੀ ਚੋਣ ਰਾਸ਼ਟਰਪਤੀ ਅਮਰੀਕਾ ਦੀ ਜਿੱਤਣ...
ਵਾਸ਼ਿੰਗਟਨ ਡੀ. ਸੀ. (ਗ.ਦ.) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ...
ਵਾਸ਼ਿੰਗਟਨ ਡੀ.ਸੀ (ਗ.ਦ.) -ਸਿੱਖ ਫਾਰ ਜਸਟਿਸ, ਮਾਨ ਅਕਾਲੀ ਦਲ ਅਤੇ ਪ੍ਰੋ. ਖਾਲੀਸਤਾਨੀ...
ਮੈਰੀਲੈਂਡ (ਗ.ਦ.) - ਪਾਕਿਸਤਾਨ ਸਰਕਾਰ ਵਲੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਉਹ ਕਰਤਾਰਪੁਰ...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਰਤੀ ਅੰਬੈਸੀ ਹਰ ਵਾਰੀ ਪ੍ਰਧਾਨ ਮੰਤਰੀ ਦੀ ਅਮਰੀਕਾ...
* ਮੋਦੀ ਨੂੰ ਅਪੀਲ ਕਿ ਭਾਰਤੀ ਅੰਬੈਸੀ ਦੀ ਬਿਲਡਿੰਗ ਨੂੰ ਮੁੜ ਉਸਾਰਿਆ ਜਾਵੇ *...
ਵਾਸ਼ਿੰਗਟਨ ਡੀ. ਸੀ. (ਗ.ਦ.) – ਭਾਵੇਂ ਡੈਮੋਕਰੇਟਸ ਦੀ ਪਾਰਟੀ ਨੇ ਦੋ ਟਰਮਾਂ ਵਾਈਟ ਹਾਊਸ ਦੀ ਸਰਦਾਰੀ...
Home  |  About Us  |  Contact Us  |  
Follow Us:         web counter