07 Sep 2024

ਲੱਦਾਖ: ਨਦੀ ’ਚ ਡੁੱਬਣ ਤੋਂ ਪਹਿਲਾਂ ਛੇ ਘੰਟੇ ਸੰਘਰਸ਼ ਕਰਦੇ ਰਹੇ ਸਨ ਪੰਜ ਜਵਾਨ

ਨਵੀਂ ਦਿੱਲੀ- ਪੂਰਬੀ ਲੱਦਾਖ ਦੀ ਸ਼ਯੋਕ ਨਦੀ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸੇ ਦੌਰਾਨ ਪੰਜ ਫੌਜੀ ਜਵਾਨ ਡੁੱਬਣ ਤੋਂ ਪਹਿਲਾਂ ਲਗਪਗ ਛੇ ਘੰਟੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਰਹੇ ਅਤੇ ਬਚਾਅ ਮੁਹਿੰਮ ਨਾਕਾਮ ਰਹਿਣ ਕਾਰਨ ਪਾਣੀ ਵਿੱਚ ਵਹਿ ਗਏ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਹਾਦਸਾ 29 ਜੂਨ ਨੂੰ ਤੜਕੇ ਲਗਪਗ ਇੱਕ ਵਜੇ ਉਸ ਸਮੇਂ ਵਾਪਰਿਆ, ਜਦੋਂ ਇੱਕ ਰੂਸੀ ਟੀ-72 ਟੈਂਕ ਜੰਗੀ ਅਭਿਆਸ ਦੌਰਾਨ ਸ਼ਯੋਕ ਨਦੀ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆ ਗਿਆ ਸੀ। ਇਹ ਅਭਿਆਸ 13,000 ਫੁੱਟ ਤੋਂ ਵੱਧ ਉਚਾਈ ’ਤੇ ਸਥਿਤ ਪਹਾੜੀ ਇਲਾਕੇ ਵਿੱਚ ਕੀਤਾ ਜਾ ਰਿਹਾ ਸੀ। ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਟੈਂਕ ਨਦੀ ਵਿੱਚ ਫਸ ਗਿਆ।
ਸੂਤਰਾਂ ਨੇ ਦੱਸਿਆ ਕਿ ਟੈਂਕ ਵਿੱਚ ਸਵਾਰ ਪੰਜ ਜਵਾਨਾਂ ਨੂੰ ਬਚਾਉਣ ਦੇ ਯਤਨ ਚੱਲ ਰਹੇ ਸਨ। ਟੈਂਕ ਡੁੱਬਣ ਤੋਂ ਪਹਿਲਾਂ ਉਹ ਲਗਪਗ ਛੇ ਘੰਟੇ ਟੈਂਕ ਦੀ ਛੱਤ ’ਤੇ ਖੜ੍ਹੇ ਰਹੇ ਅਤੇ ਫਿਰ ਨਦੀ ਦੇ ਤੇਜ਼ ਵਹਾਅ ਨਾਲ ਵਹਿ ਗਏ। ਸ਼ਯੋਕ ਨਦੀ ਉਸ ਰਾਤ ਲਗਪਗ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਹਿ ਰਹੀ ਸੀ। ਫੌਜ ਵੱਲੋਂ ਸ਼ੁਰੂ ਕੀਤੀਆਂ ਬਚਾਅ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਕਿਉਂਕਿ ਇਸ ਦੀ ਆਪਣੀ ਇੱਕ ਬਚਾਅ ਟੀਮ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਈ।

More in ਰਾਜ

ਨਵੀਂ ਦਿੱਲੀ- ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ...
ਚੰਡੀਗੜ੍ਹ-ਜਲੰਧਰ ਜ਼ਿਲ੍ਹੇ ਦੇ ਸੁੱਚੀ ਪਿੰਡ ਨੇੜੇ ਅੱਜ ਵਾਪਰੇ ਸੜਕ ਹਾਦਸੇ ’ਚ ਫੌਜ ਦੇ ਪੰਜ...
ਵੈਨਕੂਵਰ-ਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ...
ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ‘ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023’...
ਮਹਿੰਦਰਗੜ੍ਹ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਪਛੜਾ ਵਰਗ ਵਿਰੋਧੀ...
ਨੋਇਡਾ- ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਗਏ ਨਿਆਂਇਕ ਕਮਿਸ਼ਨ...
ਹਾਥਰਸ (ਉੱਤਰ ਪ੍ਰਦੇਸ਼)- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਹਾਥਰਸ ਵਿੱਚ ਭਗਦੜ ਘਟਨਾ...
ਲੁਧਿਆਣਾ- ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ’ਤੇ ਅੱਜ ਸਵੇਰੇ ਨਿਹੰਗ ਬਾਣੇ ’ਚ...
* ਸਿੱਖਸ ਆਫ ਯੂ. ਐੱਸ. ਏ. ਸੰਸਥਾ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ * ਪ੍ਰਧਾਨ...
KARACHI (Gagan Damama) - After the Punjab Assembly passed a landmark bill to regulate marriages of the Sikh community residing in the province, members of the community have raised the issue of replicating...
ਵਸ਼ਿਗਟਨ ਡੀ ਸੀ (ਗਿਲ) -  ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਹਰ ਇਕ ਸਿੱਖ ਆਪਣੀ...
ਇਸਲਾਮਾਬਾਦ (ਗ.ਦ.) - ਨਿਰਵੈਰ ਖਾਲਸਾ ਗੱਤਕਾ ਟੀਮ, ਬਾਬਾ ਬੰਦਾ ਸਿੰਘ ਬਹਾਦਰ ਗਤਕਾ...
Home  |  About Us  |  Contact Us  |  
Follow Us:         web counter