07 Sep 2024

ਹਾਥਰਸ ਮਾਮਲੇ ਦੀ ਜਾਂਚ ਲਈ ਕਿਸੇ ਨੂੰ ਵੀ ਸੱਦ ਸਕਦੇ ਹਾਂ: ਕਮਿਸ਼ਨ

ਨੋਇਡਾ- ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਬਣਾਏ ਗਏ ਨਿਆਂਇਕ ਕਮਿਸ਼ਨ ਨੇ ਕਿਹਾ ਹੈ ਕਿ ਉਹ ਲੋੜ ਪੈਣ ’ਤੇ ਕਿਸੇ ਨੂੰ ਵੀ ਪੁੱਛ-ਪੜਤਾਲ ਲਈ ਸੱਦ ਸਕਦੇ ਹਨ। ਕਮਿਸ਼ਨ ਦੇ ਚੇਅਰਪਰਸਨ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ੍ਰੀਵਾਸਤਵ ਨੇ ਹਾਥਰਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਿਸ਼ਨ ਵੱਲੋਂ ਛੇਤੀ ਹੀ ਜਨਤਕ ਨੋਟਿਸ ਜਾਰੀ ਕੀਤਾ ਜਾਵੇਗਾ ਤਾਂ ਜੋ ਸਥਾਨਕ ਲੋਕ ਅਤੇ ਚਸ਼ਮਦੀਦ/ਪ੍ਰਤੱਖਦਰਸ਼ੀ ਭਗਦੜ ਨਾਲ ਸਬੰਧਤ ਕੋਈ ਵੀ ਸਬੂਤ ਜਾਂ ਘਟਨਾ ਦੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰ ਸਕਣ। ਕਮਿਸ਼ਨ ਦੇ ਮੈਂਬਰ ਸਾਬਕਾ ਆਈਪੀਐੱਸ ਅਧਿਕਾਰੀ ਭਾਵੇਸ਼ ਕੁਮਾਰ ਨੂੰ ਜਦੋਂ ਭੋਲੇ ਬਾਬਾ ਤੋਂ ਪੁੱਛ-ਪੜਤਾਲ ਕਰਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਮਿਸ਼ਨ ਹਾਥਰਸ ਭਗਦੜ ਮਾਮਲੇ ਦੀ ਜਾਂਚ ਲਈ ਲੋੜੀਂਦੇ ਕਿਸੇ ਵੀ ਵਿਅਕਤੀ ਨਾਲ ਉਹ ਗੱਲਬਾਤ ਕਰਨਗੇ। ਤਿੰਨ ਮੈਂਬਰੀ ਕਮਿਸ਼ਨ ’ਚ ਸਾਬਕਾ ਆਈਏਐੱਸ ਅਧਿਕਾਰੀ ਹੇਮੰਤ ਰਾਓ ਵੀ ਸ਼ਾਮਲ ਹਨ। ਕਮਿਸ਼ਨ ਨੇ ਹਾਥਰਸ ਦੇ ਲੋਕਾਂ ਨਾਲ ਐਤਵਾਰ ਨੂੰ ਗੱਲਬਾਤ ਕੀਤੀ। ਕਮਿਸ਼ਨ ਨੇ ਸ਼ਨਿਚਰਵਾਰ ਨੂੰ ਫੂਲਰਾਏ ਪਿੰਡ ਨੇੜੇ ਭਗਦੜ ਵਾਲੀ ਥਾਂ ਦਾ ਦੌਰਾ ਕੀਤਾ ਸੀ। ਐਤਵਾਰ ਸਵੇਰੇ ਵੀ ਟੀਮ ਨੇ ਜਾਂਚ ਜਾਰੀ ਰੱਖੀ। ਕਮਿਸ਼ਨ ਨੂੰ ਦੋ ਮਹੀਨਿਆਂ ’ਚ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਯੂਪੀ ਸਰਕਾਰ ਵੱਲੋਂ ਵੱਖਰੇ ਤੌਰ ’ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਵੀ ਬਣਾਈ ਗਈ ਹੈ ਜਿਸ ਦੀ ਅਗਵਾਈ ਆਗਰਾ ਜ਼ੋਨ ਦੇ ਏਡੀਜੀਪੀ ਅਨੁਪਮ ਕੁਲਸ਼੍ਰੇਸ਼ਠ ਕਰ ਰਹੇ ਹਨ।

More in ਰਾਜ

ਨਵੀਂ ਦਿੱਲੀ- ਭਾਜਪਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 16 ਉਮੀਦਵਾਰਾਂ ਦੀ ਪਹਿਲੀ ਸੂਚੀ...
ਚੰਡੀਗੜ੍ਹ-ਜਲੰਧਰ ਜ਼ਿਲ੍ਹੇ ਦੇ ਸੁੱਚੀ ਪਿੰਡ ਨੇੜੇ ਅੱਜ ਵਾਪਰੇ ਸੜਕ ਹਾਦਸੇ ’ਚ ਫੌਜ ਦੇ ਪੰਜ...
ਵੈਨਕੂਵਰ-ਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ...
ਚੰਡੀਗੜ੍ਹ-ਪੰਜਾਬ ਦੇ ਰਾਜਪਾਲ ਵੱਲੋਂ ਭੇਜੇ ਗਏ ‘ਪੰਜਾਬ ਯੂਨੀਵਰਸਿਟੀ ਲਾਅਜ਼ (ਸੋਧ) ਬਿੱਲ 2023’...
ਮਹਿੰਦਰਗੜ੍ਹ -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ’ਤੇ ਪਛੜਾ ਵਰਗ ਵਿਰੋਧੀ...
ਨਵੀਂ ਦਿੱਲੀ- ਪੂਰਬੀ ਲੱਦਾਖ ਦੀ ਸ਼ਯੋਕ ਨਦੀ ਵਿੱਚ ਹਾਲ ਹੀ ਵਿੱਚ ਵਾਪਰੇ ਹਾਦਸੇ ਦੌਰਾਨ ਪੰਜ ਫੌਜੀ...
ਹਾਥਰਸ (ਉੱਤਰ ਪ੍ਰਦੇਸ਼)- ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਹਾਥਰਸ ਵਿੱਚ ਭਗਦੜ ਘਟਨਾ...
ਲੁਧਿਆਣਾ- ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ’ਤੇ ਅੱਜ ਸਵੇਰੇ ਨਿਹੰਗ ਬਾਣੇ ’ਚ...
* ਸਿੱਖਸ ਆਫ ਯੂ. ਐੱਸ. ਏ. ਸੰਸਥਾ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ * ਪ੍ਰਧਾਨ...
KARACHI (Gagan Damama) - After the Punjab Assembly passed a landmark bill to regulate marriages of the Sikh community residing in the province, members of the community have raised the issue of replicating...
ਵਸ਼ਿਗਟਨ ਡੀ ਸੀ (ਗਿਲ) -  ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਹਰ ਇਕ ਸਿੱਖ ਆਪਣੀ...
ਇਸਲਾਮਾਬਾਦ (ਗ.ਦ.) - ਨਿਰਵੈਰ ਖਾਲਸਾ ਗੱਤਕਾ ਟੀਮ, ਬਾਬਾ ਬੰਦਾ ਸਿੰਘ ਬਹਾਦਰ ਗਤਕਾ...
Home  |  About Us  |  Contact Us  |  
Follow Us:         web counter