ਵਸ਼ਿਗਟਨ ਡੀ ਸੀ (ਗਿਲ) - ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਦਾਨ ਹਰ ਇਕ ਸਿੱਖ ਆਪਣੀ ਰੋਜ਼ ਦੀ ਅਰਦਾਸ ਵਿੱਚ ਸਿਰਫ਼ ਕਰਦਾ ਹੀ ਨਹੀਂ ਹੈ ਬਲਕਿ ਉਹਨਾਂ ਨੂੰ ਯਾਦ ਕਰਕੇ 'ਜਿਨ੍ਹਾਂ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ' ਵਾਹਿਗੁਰੂ ਕਹਿ ਕੇ ਸਿਮਰਨ ਵੀ ਕਰਦਾ ਹੈ। ਸਿਖਾ ਵੱਲੋਂ ਜੋ ਪਹਿਲੇ ਪਤਾਸ਼ਾਹ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ (ਹਰਿ ਕੀ ਪੋੜੀ, ਹਰਿਦੁਆਰ) ਨੂੰ ਅਜ਼ਾਦ ਕਰਵਾਉਣ ਲਈ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਾਕਿਸਤਾਨ ਸਿੱਖ ਕੌਂਸਲ ਪੂਰੀ ਤਰ੍ਹਾਂ ਅਰੰਭੇ ਇਸ ਕਾਰਜ ਦੀ ਪੂਰਤੀ ਲਈ ਸ਼ਾਨਾ ਬਸ਼ਾਨਾ ਸਿਖਾ ਦੇ ਨਾਲ ਹੈ।ਸ੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸੇਵਾ ਵਿਚ ਆਪ ਜੀ ਦੇ ਨਾਲ ਖੜਾ ਹੋਣਾ ਖੁਸ਼ਆਇਨ ਗੱਲ ਹੈ। ਅਸੀਂ ਇਸ ਨੂੰ ਕਦਰ ਅਤੇ ਇਜ਼ਤ ਦੀ ਨਿਗ੍ਹਾਂ ਨਾਲ ਦੇਖ ਰਹੇ ਹਾਂ। ਜਦੋਂ ਪੰਥਕ ਕਾਰਜਾ ਲਈ ਪੰਥਕ ਜੱਥੇਬੰਦੀਆਂ ਇਕਮੁੱਠ ਹੋ ਕੇ ਗੁਰੂ ਕੀਆਂ ਖ਼ੁਸ਼ੀਆਂ ਲੈਣ ਲਈ ਅੱਗੇ ਵਧਦੀਆਂ ਹਨ। ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਜੋ ਆਦੇਸ਼ ਸਮੁੱਚੇ ਸਿੱਖ ਜਗਤ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਕੀਤਾ ਗਿਆ ਹੈ। ਉਸ ਨੂੰ ਖਿੜੇ ਮੱਥੇ ਮੰਨਦੇ ਹੋਏ ਪਾਕਿਸਤਾਨ ਸਿੱਖ ਕੌਂਸਲ ਵੱਲੋਂ ਸਿੰਧ ਅਤੇ ਬਲੋਚੀਸਤਾਨ ਦੇ ਗੁਰਦੁਆਰਿਆਂ ਵੱਲੋਂ ਬਣਾਈ ਗਈ ਸਾਂਝੀ ਕਮੇਟੀ ਵੱਲੋਂ ੧੪ ਮਈ, ੨੦੧੭ ਨੂੰ ਸਿੰਧ ਅਤੇ ਬਲੋਚੀਸਤਾਨ ਦੇ ਹਰ ਗੁਰਦੁਆਰਾ ਸਾਹਿਬ 'ਚ ਸਵੇਰੇ ੯ ਵਜੇ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਪਾਠ ਇਸ ਮੁਹਿੰਮ ਦੀ ਫਤਹਿਯਾਬੀ ਲਈ ਕੀਤੇ ਜਾਣਗੇ।
ਦਾਸ ਇਸ ਮੌਕੇ 'ਤੇ ਖਾਲਸਾ ਪੰਥ ਨੂੰ ਅਪੀਲ ਕਰਦਾ ਹੈ ਕਿ ਇਸ ਮੌਕੇ ਸਾਨੂੰ ਆਪਸੀ ਰੰਜ਼ਸ਼ਾਂ ਭੁੱਲਾ ਕੇ ਗੁਰੂ ਸਾਹਿਬ ਦੇ ਮਹਾਵਾਕ 'ਹੋਇ ਇਕਤ੍ਰ ਮਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਏ' ਨੂੰ ਮੰਨਦੇ ਹੋਏ ਅੱਗੇ ਆਉਣਾ ਚਾਹੀਦਾ ਹੈ। ਦਾਸ ਰਮੇਸ਼ ਸਿੰਘ ਖਾਲਸਾ ਚੇਅਰਮੈਨ ਪਾਕਿਸਤਾਨ ਸਿੱਖ ਕੋਸਲ ਆਪਣੇ ਵੱਲੋਂ ਵੀ ਪਾਕਿਸਤਾਨ 'ਚ ਵੱਸਣ ਵਾਲੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਅਤੇ ਬੇਨਤੀ ਕਰਦਾ ਹੈ ਕਿ ਆਪ ਜੀ ਜਿੱਥੇ-੨ ਵੀ ਰਹਿ ਰਹੇ ਹੋ ਇਸ ਮੁਹਿੰਮ ਦਾ ਹਿੱਸਾ ਬਣੋ ਅਤੇ ਜਪੁਜੀ ਸਾਹਿਬ ਦੇ ਪਾਠ ਆਪਣੇ ਸ਼ਹਿਰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਓ ਜੀ ਅਤੇ ਸੰਗਤਾਂ ਨੂੰ ਇਸ ਮੁਹਿੰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇ ਕੇ ਗੁਰੂ ਕੀਆਂ ਖ਼ੁਸ਼ੀਆਂ ਪ੍ਰਾਪਤ ਕਰੋ।