09 May 2025

ਪਾਕਿਸਤਾਨ ਦੇ ਨੌਜਵਾਨਾਂ ਨੇ ਗਤਕਾ ਦਿਵਸ ਮਨਾਇਆ

ਇਸਲਾਮਾਬਾਦ (ਗ.ਦ.) - ਨਿਰਵੈਰ ਖਾਲਸਾ ਗੱਤਕਾ ਟੀਮ, ਬਾਬਾ ਬੰਦਾ ਸਿੰਘ ਬਹਾਦਰ ਗਤਕਾ ਟੀਮ ਅਤੇ ਸ਼ਹੀਦ ਭਾਈ ਲਛਮਣ ਸਿੰਘ ਗਤਕਾ ਟੀਮ ਦੇ ਨੌਜਵਾਨਾਂ ਵਲੋਂ ਸਾਂਝੇ ਤੋਰ ਤੇ ਗਤਕਾ ਦਿਵਸ ਮਨਾਇਆ ਗਿਅ। ਸਿੰਧ ਦੇ ਗਤਕਾ ਮਾਸਟਰ ਭਾਈ ਅਜੀਤ ਸਿੰਘ ਮੁਤਾਬਕ ਪਹਿਲਾਂ ਗਤਕੇ ਦੀ ਕਿਸੇ ਨੂੰ ਵੀ ਸੋਝੀ ਨਹੀਂ ਸੀ ਪਰ ਉਹਨਾਂ ਦੀ ਸਖਤ ਮਿਹਨਤ ਅਤੇ ਸਥਾਨਕ ਨੌਜਵਾਨਾਂ ਦੇ ਸਹਿਯੋਗ ਨਾਲ ਗਤਕੇ ਦੀ ਟੀਮ ਨੂੰ ਤਿਆਰ ਕੀਤਾ ਗਿਆ। ਜਿਸ ਵਿੱਚ ਅਥਾਹ ਯੋਗਦਾਨ ਹੈਪੀ ਸਿੰਘ, ਸੰਦੀਪ ਸਿੰਘ ਅਤੇ ਅਜੀਤ ਸਿੰਘ ਨੇ ਪਾਇਆ ਅਤੇ ਨੌਜਵਾਨ ਗਤਕਾ ਟੀਮਾਂ ਦਾ ਨਿਰਮਾਣ ਕੀਤਾ ਜਿਨ•ਾਂ ਨੇ ਗਤਕਾ ਦਿਵਸ ਤੇ ਗਤਕੇ ਦੇ ਜ਼ੋਹਰ ਦਿਖਾਕੇ ਸਥਾਨਕ ਸੰਗਤਾਂ ਦੇ ਮਨ ਮੋਹ ਲਏ।
ਸ਼ਾਸਤਰਾਂ ਦੀ ਵਿੱਦਿਆ ਪੜਾਅ ਵਾਰ ਦੇ ਕੇ ਪਾਕਿਸਤਾਨ ਦੇ ਹਰੇਕ ਗੁਰਪੁਰਬ ਤੇ ਇਹ ਨੌਜਵਾਨ ਗਤਕੇ ਦੇ ਜ਼ੋਹਰ ਦਿਖਾ ਕੇ ਸਿੱਖੀ ਰਹੁਰੀਤਾਂ ਨੂੰ ਮਜ਼ਬੂਤ ਅਤੇ ਪ੍ਰਫੁੱਲਤ ਕਰਦੇ ਹਨ। ਨੌਜਵਾਨ ਗਤਕੇ ਦੇ ਨਾਲ ਨਾਲ ਗਤਕਾ ਸੋਵੀਨਾਰ ਰਾਹੀ ਸਿੱਖਿਆ ਵੀ ਲੈਂਦੇ ਹਨ ਅਤੇ ਗਤਕੇ ਦੇ ਜ਼ੋਹਰ ਦਿਖਾ ਕੇ ਆਪਣੇ ਧਰਮ ਦੀ ਪ੍ਰਪੱਕਤਾ ਦਾ ਇਜ਼ਹਾਰ ਵੀ ਕਰਦੇ ਹਨ।

More in ਰਾਜ

ਬਾਲਟੀਮੋਰ (ਗ.ਦ.) - ਮੈਰੀਲੈਂਡ ਸਟੇਟ ਦੀਆਂ ਸੰਗਤਾਂ ਦੀ ਮੰਗ ਅਤੇ ਵਾਧੇ ਨੂੰ ਲੈ ਕੇ...
Home  |  About Us  |  Contact Us  |  
Follow Us:         web counter