18 Oct 2024

ਹਾਕੀ: ਭਾਰਤ ਪੰਜਵੀਂ ਵਾਰ ਬਣਿਆ ਏਸ਼ਿਆਈ ਚੈਂਪੀਅਨ

ਹੁਲੁਨਬੂਈਰ (ਚੀਨ)-ਟੂਰਨਾਮੈਂਟ ’ਚ ਇੱਕ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਹਾਕੀ ਟੀਮ ਨੇ ਅੱਜ ਇੱਥੇ ਸਖ਼ਤ ਮੁਕਾਬਲੇ ’ਚ ਮੇਜ਼ਬਾਨ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਵਾਰ ਏਸ਼ਿਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤ ਲਿਆ ਹੈ। ਪਹਿਲੇ ਤਿੰਨ ਕੁਆਰਟਰਾਂ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ। ਅੰਤ ਵਿੱਚ ਡਿਫੈਂਡਰ ਜੁਗਰਾਜ ਸਿੰਘ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਈ। ਹਰਮਨਪ੍ਰੀਤ ਸਿੰਘ ਦੀ ਟੀਮ ਲਈ ਇਹ ਮੈਚ ਸੌਖਾ ਨਹੀਂ ਸੀ। ਪਹਿਲੇ ਤਿੰਨ ਕੁਆਰਟਰਾਂ ਵਿੱਚ ਚੀਨੀ ਡਿਫੈਂਡਰਾਂ ਨੇ ਭਾਰਤ ਨੂੰ ਗੋਲ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਲਈ ਜੁਗਰਾਜ ਨੇ 51ਵੇਂ ਮਿੰਟ ਵਿੱਚ ਗੋਲ ਕੀਤਾ। ਚੀਨ ਦੂਜੀ ਵਾਰ ਕਿਸੇ ਕੌਮਾਂਤਰੀ ਟੂਰਨਾਮੈਂਟ ਦਾ ਫਾਈਨਲ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਏਸ਼ਿਆਈ ਖੇਡਾਂ 2006 ਦਾ ਫਾਈਨਲ ਖੇਡਿਆ ਸੀ, ਜਿਸ ਵਿੱਚ ਉਸ ਨੂੰ ਕੋਰੀਆ ਹੱਥੋਂ 3-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੱਜ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਛੇ ਟੀਮਾਂ ਦੇ ਟੂਰਨਾਮੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ।
ਖ਼ਿਤਾਬ ਦੀ ਮਜ਼ਬੂਤ ​​ਦਾਅਵੇਦਾਰ ਵਜੋਂ ਮੈਦਾਨ ਵਿੱਚ ਉਤਰੀ ਭਾਰਤੀ ਟੀਮ ਨੇ ਪਹਿਲੇ ਲੀਗ ਮੈਚ ਵਿੱਚ ਚੀਨ ਨੂੰ 3-0 ਨਾਲ ਹਰਾਇਆ ਸੀ ਪਰ ਫਾਈਨਲ ਮੁਕਾਬਲਾ ਕਾਫੀ ਸਖ਼ਤ ਰਿਹਾ। ਪਹਿਲੇ ਦੋ ਕੁਆਰਟਰਾਂ ਵਿੱਚ ਭਾਰਤ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਚੀਨ ਵੀ ਜਵਾਬੀ ਹਮਲੇ ਵਿੱਚ ਪਿੱਛੇ ਨਹੀਂ ਰਿਹਾ। ਰਾਜਕੁਮਾਰ ਪਾਲ ਨੇ ਪਹਿਲਾ ਹਮਲਾ ਕੀਤਾ ਜਿਸ ਨੂੰ ਚੀਨ ਦੇ ਗੋਲਕੀਪਰ ਵਾਂਗ ਵੇਹਾਓ ਨੇ ਬਚਾ ਲਿਆ। ਰਾਜਕੁਮਾਰ ਨੇ ਦਸਵੇਂ ਮਿੰਟ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਦਿਵਾਇਆ ਪਰ ਹਰਮਨਪ੍ਰੀਤ ਸਿੰਘ ਇਸ ’ਤੇ ਗੋਲ ਨਹੀਂ ਕਰ ਸਕਿਆ। ਦੋ ਮਿੰਟ ਬਾਅਦ ਨੀਲਕਾਂਤ ਸ਼ਰਮਾ ਦੇ ਸ਼ਾਟ ਨੂੰ ਵੀ ਵਾਂਗ ਨੇ ਬਚਾਅ ਲਿਆ ਅਤੇ ਅਗਲੇ ਹੀ ਮਿੰਟ ਵਿੱਚ ਸੁਖਜੀਤ ਸਿੰਘ ਨੂੰ ਵੀ ਉਸ ਨੇ ਗੋਲ ਨਹੀਂ ਕਰਨ ਦਿੱਤਾ। ਪਹਿਲੇ ਕੁਆਰਟਰ ਤੋਂ ਕੁਝ ਸੈਕਿੰਡ ਪਹਿਲਾਂ ਚੀਨ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਕ੍ਰਿਸ਼ਨ ਬਹਾਦਰ ਪਾਠਕ ਗੋਲ ਦੇ ਸਾਹਮਣੇ ਤਿਆਰ ਸੀ। ਦੂਜੇ ਕੁਆਰਟਰ ’ਚ ਵੀ ਕਹਾਣੀ ਇਹੀ ਰਹੀ। ਇਸ ਵਾਰ ਵੀ ਭਾਰਤ ਦੇ ਹੱਥ ਸਫਲਤਾ ਨਾ ਲੱਗੀ। ਸੁਖਜੀਤ ਨੇ 27ਵੇਂ ਮਿੰਟ ’ਚ ਭਾਰਤ ਨੂੰ ਪੈਨਲਟੀ ਕਾਰਨਰ ਦਿਵਾਇਆ ਪਰ ਹਰਮਨਪ੍ਰੀਤ ਅਸਫ਼ਲ ਰਿਹਾ। ਦੂਜੇ ਅੱਧ ’ਚ ਚੀਨੀ ਫਾਰਵਰਡ ਲਾਈਨ ਨੇ ਲਗਾਤਾਰ ਹਮਲੇ ਕੀਤੇ ਅਤੇ 38ਵੇਂ ਮਿੰਟ ’ਚ ਪੈਨਲਟੀ ਬਣਾਇਆ ਪਰ ਭਾਰਤੀ ਡਿਫੈਂਸ ਚੌਕਸ ਸੀ। ਚੀਨ ਨੂੰ 40ਵੇਂ ਮਿੰਟ ’ਚ ਵੀ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਜਿਸ ’ਤੇ ਭਾਰਤੀ ਗੋਲਕੀਪਰ ਪਾਠਕ ਨੇ ਗੋਲ ਨਹੀਂ ਹੋਣ ਦਿੱਤਾ। ਭਾਰਤ ਦੇ ਗੋਲ ਦਾ ਸੂਤਰਧਾਰ ਹਰਮਨਪ੍ਰੀਤ ਰਿਹਾ। ਉਹ ਸ਼ਾਨਦਾਰ ਖੇਡ ਦਿਖਾਉਂਦਿਆਂ ਚੀਨੀ ਸਰਕਲ ਵਿੱਚ ਦਾਖਲ ਹੋਇਆ ਅਤੇ ਗੇਂਦ ਜੁਗਰਾਜ ਨੂੰ ਸੌਂਪ ਦਿੱਤੀ, ਜਿਸ ਨੇ ਗੋਲ ਕਰਨ ਵਿੱਚ ਕੋਈ ਗਲਤੀ ਨਹੀਂ ਕੀਤੀ। ਹੂਟਰ ਵੱਜਣ ਤੋਂ ਚਾਰ ਮਿੰਟ ਪਹਿਲਾਂ ਚੀਨ ਨੇ ਆਪਣਾ ਗੋਲਕੀਪਰ ਹਟਾ ਕੇ ਵਾਧੂ ਖਿਡਾਰੀ ਮੈਦਾਨ ਵਿੱਚ ਉਤਾਰਿਆ ਪਰ ਬਰਾਬਰੀ ਦਾ ਗੋਲ ਨਾ ਕਰ ਸਕਿਆ।

More in ਖੇਡਾਂ

ਹੁਲੁਨਬੂਈਰ (ਚੀਨ)- ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ...
ਚੈਟੋਰੌਕਸ- ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ...
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ...
ਪੈਰਿਸ- ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਓਲੰਪਿਕ ਫਾਈਨਲ ਤੋਂ ਪਹਿਲਾਂ...
ਪੈਰਿਸ- ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਭਾਰਤੀ ਮਹਿਲਾ ਪਹਿਲਵਾਨ...
ਪੈਰਿਸ- ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਦੀ ਅੱਜ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ।...
ਪੈਰਿਸ- ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗ਼ਮੇ ਦੀ ਆਸ ਲਾਈ ਬੈਠੇ 140 ਕਰੋੜ ਭਾਰਤੀਆਂ...
ਪੈਰਿਸ-ਭਾਰਤ ਦੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਅੱਜ ਗ੍ਰੇਟ ਬ੍ਰਿਟੇਨ...
ਚੈਟੋਰੌਕਸ- ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਇੱਥੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ...
ਚੈਟੋਰੌਕਸ - ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ...
ਹਰਾਰੇ-ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੇ ਨੀਮ ਸੈਂਕੜੇ (58 ਦੌੜਾਂ) ਅਤੇ ਫਿਰ ਮੁਕੇਸ਼ ਕੁਮਾਰ...
ਬੰਗਲੂਰੂ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਸਮ੍ਰਿਤੀ ਮੰਧਾਨਾ ਦੀ ਅਗਵਾਈ...
Home  |  About Us  |  Contact Us  |  
Follow Us:         web counter