18 Oct 2024

ਭਾਰਤ ਨੇ ਜ਼ਿੰਬਾਬਵੇ ਤੋਂ ਟੀ-20 ਲੜੀ 4-1 ਨਾਲ ਜਿੱਤੀ

ਹਰਾਰੇ-ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੇ ਨੀਮ ਸੈਂਕੜੇ (58 ਦੌੜਾਂ) ਅਤੇ ਫਿਰ ਮੁਕੇਸ਼ ਕੁਮਾਰ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਪੰਜਵੇਂ ਤੇ ਆਖਰੀ ਟੀ-20 ਮੈਚ ਵਿੱਚ ਜ਼ਿਬਾਬਵੇ ਨੂੰ 42 ਦੌੜਾਂ ਨਾਲ ਹਰਾ ਕੇ ਲੜੀ 4-1 ਨਾਲ ਆਪਣੇ ਨਾਂ ਕਰ ਲਈ। ਲੜੀ ਦੇ ਪਹਿਲੇ ਮੈਚ ’ਚ ਭਾਰਤ ਨੂੰ 13 ਦੌੜਾਂ ਨਾਲ ਹਾਰ ਮਿਲੀ ਪਰ ਉਸ ਨੇ ਵਾਪਸੀ ਕਰਦਿਆਂ ਬਾਕੀ ਦੇ ਚਾਰ ਮੈਚਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ। ਲੜੀ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਲਈ ਵਾਸ਼ਿੰਗਟਨ ਸੁੰਦਰ ਨੂੰ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ। ਅੱਜ ਭਾਰਤ ਨੇ ਸੱਦਾ ਮਿਲਣ ’ਤੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੰਜੂ ਸੈਮਸਨ ਦੀਆਂ 58 ਦੌੜਾਂ, ਰਯਾਨ ਪਰਾਗ ਦੀਆਂ 22 ਤੇ ਸ਼ਿਵਮ ਦੂਬੇ ਦੀਆਂ 26 ਦੌੜਾਂ ਸਦਕਾ 20 ਓਵਰਾਂ ’ਚ 6 ਵਿਕਟਾਂ ’ਤੇ 167 ਦੌੜਾਂ ਬਣਾਈਆਂ। ਟੀਮ ਲਈ ਸਲਾਮੀ ਬੱਲੇਬਾਜ਼ਾਂ ਯਸ਼ਸਵੀ ਜੈਸਵਾਲ ਤੇ ਸ਼ੁਭਮਨ ਗਿੱਲ ਨੇ ਕ੍ਰਮਵਾਰ 12 ਤੇ 13 ਦੌੜਾਂ ਜਦਕਿ ਅਭਿਸ਼ੇਕ ਸ਼ਰਮਾ ਨੇ 14 ਤੇ ਰਿੰਕੂ ਸਿੰਘ ਨੇ 11 ਦੌੜਾਂ ਦਾ ਯੋਗਦਾਨ ਪਾਇਆ। ਜ਼ਿੰਬਾਬਵੇ ਵੱਲੋਂ ਬਲੈਸਿਗ ਮੁਜ਼ਰਾਬਨੀ ਨੇ ਦੋ ਵਿਕਟਾਂ ਲਈਆਂ। ਇਸ ਮਗਰੋਂ ਭਾਰਤੀ ਗੇਂਦਬਾਜ਼ਾਂ ਨੇ ਜਿੱਤ ਲਈ 168 ਦੌੜਾਂ ਦਾ ਟੀਚਾ ਹਾਸਲ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ ਨੂੰ 18.3 ਓਵਰਾਂ ’ਚ 125 ਦੌੜਾਂ ’ਤੇ ਹੀ ਸਮੇਟ ਦਿੱਤਾ। ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਨੇ 3.3 ਓਵਰਾਂ 22 ਦੌੜਾਂ ਦੇ ਕੇ 4 ਵਿਕਟਾਂ ਜਦਕਿ ਸ਼ਿਵਮ ਦੂਬੇ ਨੇ 2 ਵਿਕਟਾਂ ਲਈਆਂ। ਸ਼ਿਵਮ ਦੂਬੇ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ।

More in ਖੇਡਾਂ

ਹੁਲੁਨਬੂਈਰ (ਚੀਨ)-ਟੂਰਨਾਮੈਂਟ ’ਚ ਇੱਕ ਵੀ ਮੈਚ ਨਾ ਹਾਰਨ ਵਾਲੀ ਭਾਰਤੀ ਹਾਕੀ ਟੀਮ ਨੇ ਅੱਜ ਇੱਥੇ...
ਹੁਲੁਨਬੂਈਰ (ਚੀਨ)- ਭਾਰਤੀ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਮੇਜ਼ਬਾਨ...
ਚੈਟੋਰੌਕਸ- ਨਿਸ਼ਾਨੇਬਾਜ਼ ਅਵਨੀ ਲੇਖਰਾ ਪੈਰਾਲੰਪਿਕ ਖੇਡਾਂ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲੀ...
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਪੈਰਿਸ ਓਲੰਪਿਕ ਖੇਡਾਂ ਵਿੱਚ...
ਪੈਰਿਸ- ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਓਲੰਪਿਕ ਫਾਈਨਲ ਤੋਂ ਪਹਿਲਾਂ...
ਪੈਰਿਸ- ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਭਾਰਤੀ ਮਹਿਲਾ ਪਹਿਲਵਾਨ...
ਪੈਰਿਸ- ਪੈਰਿਸ ’ਚ 33ਵੀਆਂ ਓਲੰਪਿਕ ਖੇਡਾਂ ਦੀ ਅੱਜ ਰੰਗਾਰੰਗ ਅੰਦਾਜ਼ ’ਚ ਸਮਾਪਤੀ ਹੋ ਗਈ।...
ਪੈਰਿਸ- ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਤੋਂ ਸੋਨ ਤਗ਼ਮੇ ਦੀ ਆਸ ਲਾਈ ਬੈਠੇ 140 ਕਰੋੜ ਭਾਰਤੀਆਂ...
ਪੈਰਿਸ-ਭਾਰਤ ਦੀ ਪੁਰਸ਼ ਹਾਕੀ ਟੀਮ ਪੈਰਿਸ ਓਲੰਪਿਕ ਦੇ ਕੁਆਰਟਰ ਫਾਈਨਲ ਵਿਚ ਅੱਜ ਗ੍ਰੇਟ ਬ੍ਰਿਟੇਨ...
ਚੈਟੋਰੌਕਸ- ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਅੱਜ ਇੱਥੇ ਮਹਿਲਾ 25 ਮੀਟਰ ਸਪੋਰਟਸ ਪਿਸਟਲ ਮੁਕਾਬਲੇ...
ਚੈਟੋਰੌਕਸ - ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਜ਼ਾਦੀ ਤੋਂ ਬਾਅਦ ਇੱਕੋ ਓਲੰਪਿਕ ਵਿੱਚ ਦੋ...
ਬੰਗਲੂਰੂ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਸਮ੍ਰਿਤੀ ਮੰਧਾਨਾ ਦੀ ਅਗਵਾਈ...
Home  |  About Us  |  Contact Us  |  
Follow Us:         web counter