18 Oct 2024

ਖੇਤਰੀ ਸਹਿਯੋਗ ’ਚ ਅਤਿਵਾਦ ਤੇ ਕੱਟੜਵਾਦ ਮੁੱਖ ਅੜਿੱਕਾ: ਜੈਸ਼ੰਕਰ

ਇਸਲਾਮਾਬਾਦ-ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਾਕਿਸਤਾਨ ਨੂੰ ਅੱਜ ਦੀ ਉਸ ਦੀ ਧਰਤੀ ਤੋਂ ਦਿੱਤੇ ਲੁਕਵੇਂ ਸੁਨੇਹੇ ਵਿਚ ਸਾਫ਼ ਕਰ ਦਿੱਤਾ ਕਿ ਜੇ ਸਰਹੱਦ ਪਾਰਲੀਆਂ ਸਰਗਰਮੀਆਂ ਅਤਿਵਾਦ, ਕੱਟੜਵਾਦ ਤੇ ਵੱਖਵਾਦ ਦੀਆਂ ‘ਤਿੰਨ ਬੁਰਾਈਆਂ’ ਉੱਤੇ ਅਧਾਰਿਤ ਹੋਣਗੀਆਂ ਤਾਂ ਵਪਾਰ, ਊਰਜਾ ਤੇ ਕੁਨੈਕਟੀਵਿਟੀ ਸਹੂਲਤਾਂ ਜਿਹੇ ਖੇਤਰਾਂ ਵਿਚ ਸਹਿਯੋਗ ਵਧਣ ਦੀ ਸੰਭਾਵਨਾ ਨਹੀਂ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਿਚ ਹੋਈ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਕਾਨਕਲੇਵ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਜ਼ੋਰ ਦਿੱਤਾ ਕਿ ਵਪਾਰ ਤੇ ਕੁਨੈਕਟੀਵਿਟੀ ਜਿਹੀਆਂ ਪਹਿਲਕਦਮੀਆਂ ਵਿਚ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਰੋਸੇ ਦੀ ਘਾਟ ਬਾਰੇ ‘ਇਮਾਨਦਾਰ ਗੱਲਬਾਤ’ ਹੋਣਾ ਜ਼ਰੂਰੀ ਹੈ। ਜੈਸ਼ੰਕਰ ਨੇ ਐੱਸਸੀਓ ਮੈਂਬਰ ਮੁਲਕਾਂ ਦੇ ਮੁਖੀਆਂ ਦੀ 23ਵੀਂ ਬੈਠਕ ਵਿਚ ਸ਼ਰੀਫ਼ ਦੇ ਉਦਘਾਟਨੀ ਸੰਬੋਧਨ ਤੋਂ ਫੌਰੀ ਮਗਰੋਂ ਆਪਣੀ ਗੱਲ ਰੱਖੀ। ਐੱਸਸੀਓ ਸਿਖਰ ਵਾਰਤਾ ਵਿਚ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਸਣੇ ਹੋਰ ਆਗੂ ਵੀ ਮੌਜੂਦ ਸੀ। ਜੈਸ਼ੰਕਰ ਨੇ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਪੂਰਬੀ ਲੱਦਾਖ ਵਿਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਜਮੂਦ ਬਰਕਰਾਰ ਹੈ ਤੇ ਚੀਨੀ ਫੌਜ ਨੇ ਹਿੰਦ ਮਹਾਸਾਗਰ ਤੇ ਹੋਰਨਾਂ ਰਣਨੀਤਕ ਪਾਣੀਆਂ ਵਿਚ ਆਪਣੀਆਂ ਬਾਹਾਂ ਖੋਲ੍ਹਦਿਆਂ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੋਇਆ ਹੈ। ਜੈਸ਼ੰਕਰ ਐਸਸੀਓ ਸਿਖਰ ਵਾਰਤਾ ਲਈ ਮੰਗਲਵਾਰ ਨੂੰ ਇਸਲਾਮਾਬਾਦ ਪਹੁੰਚੇ ਸਨ। ਉਹ ਪਿਛਲੇ ਕਰੀਬ ਇੱਕ ਦਹਾਕੇ ਵਿਚ ਪਾਕਿਸਤਾਨ ਦੇ ਦੌਰੇ ’ਤੇ ਆਉਣ ਵਾਲੇ ਪਹਿਲੇ ਭਾਰਤੀ ਵਿਦੇਸ਼ ਮੰਤਰੀ ਹਨ। ਉਨ੍ਹਾਂ ਸਿਖ਼ਰ ਵਾਰਤਾ ਵਿਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ਼ ਨੇ ਜਿਨਾਹ ਕਨਵੈਨਸ਼ਨ ਸੈਂਟਰ ਵਿਚ ਜੈਸ਼ੰਕਰ ਤੇ ਹੋਰਨਾਂ ਐੱਸਸੀਓ ਮੈਂਬਰ ਮੁਲਕਾਂ ਦੇ ਮੁਖੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੈਸ਼ੰਕਰ ਨੇ ਪਾਕਿਸਤਾਨ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਜੇ ਸਰਹੱਦ ਪਾਰਲੀਆਂ ਸਰਗਰਮੀਆਂ ਅਤਿਵਾਦ, ਕੱਟੜਵਾਦ ਤੇ ਵੱਖਵਾਦ ’ਤੇ ਅਧਾਰਿਤ ਹਨ, ਤਾਂ ਇਸ ਨਾਲ ਵਪਾਰ, ਊਰਜਾ, ਕੁਨੈਕਟੀਵਿਟੀ ਤੇ ਲੋਕਾਂ ਦੇ ਇਕ ਦੂਜੇ ਨਾਲ ਲੈਣ ਦੇਣ ਨੂੰ ਹੱਲਾਸ਼ੇਰੀ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਐੱਸਸੀਓ ਮੈਂਬਰ ਮੁਲਕਾਂ ਨੂੰ ਇਸ ਦਾ ਲਾਭ ਉਦੋਂ ਹੀ ਹੋ ਸਕਦਾ ਹੈ ਜੇ ਸਮੂਹ ਪਰਸਪਰ ਵਿਸ਼ਵਾਸ ਨਾਲ ਮਿਲਜੁਲ ਕੇ ਅੱਗੇ ਵਧੇ। ਉਨ੍ਹਾਂ ਐੱਸਸੀਓ ਚਾਰਟਰ ਦੀ ਪਾਲਣਾ ਉੱਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਇਹ ਪ੍ਰਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਨੂੰ ਮਾਨਤਾ ਦੇਵੇ। ਇਸ ਦਾ ਨਿਰਮਾਣ ਇਕਪਾਸੜ ਏਜੰਡਿਆਂ ਉੱਤੇ ਨਹੀਂ ਬਲਕਿ ਮੌਲਿਕ ਭਾਈਵਾਲੀ ਉੱਤੇ ਹੋਵੇ।’’ ਜੈਸ਼ੰਕਰ ਨੇ ਵਪਾਰ ਤੇ ਕੁਨੈਕਟੀਵਿਟੀ ਜਿਹੇ ਕਈ ਅਹਿਮ ਮੁੱਦਿਆਂ ਬਾਰੇ ਚੀਨ ਦੇ ਹਠਧਰਮੀ ਵਾਲੇ ਵਤੀਰੇ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਸਾਡੀਆਂ ਕੋਸ਼ਿਸ਼ਾਂ ਉਦੋਂ ਹੀ ਸਫ਼ਲ ਹੋਣਗੀਆਂ ਜਦੋਂ ਚਾਰਟਰ ਬਾਰੇ ਸਾਡੀ ਵਚਨਬੱਧਤਾ ਮਜ਼ਬੂਤ ਹੋਵੇਗੀ। ਉਧਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐੱਸਸੀਓ ਸਿਖਰ ਵਾਰਤਾ ਦੌਰਾਨ ਪੇਈਚਿੰਗ ਦੇ ‘ਇਕ ਪੱਟੀ ਇਕ ਰੋਡ’ ਪਹਿਲਕਦਮੀ ਦੀ ਜਮ ਕੇ ਵਕਾਲਤ ਕੀਤੀ। ਉਨ੍ਹਾਂ ਭਾਰਤ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਅਜਿਹੇ ਕੁਨੈਕਟੀਵਿਟੀ ਪ੍ਰਾਜੈਕਟਾਂ ਨੂੰ ‘ਸੌੜੇ ਸਿਆਸੀ ਆਈਨੇ’ ਵਿਚੋਂ ਨਹੀਂ ਦੇਖਿਆ ਜਾਣਾ ਚਾਹੀਦਾ। ਦੂਜੇ ਪਾਸੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਮਿਖਾਇਲ ਮਿਸ਼ੂਸਤਿਨ ਨੇ ਆਪੋ ਆਪਣੇ ਸੰਬੋਧਨ ਵਿਚ ਬਿਹਤਰ ਕੁਨੈਕਟੀਵਿਟੀ ਲਈ ਬੁਨਿਆਦੀ ਢਾਂਚੇ ਵਿਚ ਸੁਧਾਰ ਤੇ ਅਤਿਵਾਦ ਦੇ ਟਾਕਰੇ ਲਈ ਐੱਸਸੀਓ ਫੋਰਮ ਵਿਚ ਮਜ਼ਬੂਤ ਭਾਈਵਾਲੀ ਦੀ ਨਸੀਹਤ ਦਿੱਤੀ। ਦੋਵਾਂ ਆਗੂਆਂ ਨੇ ਸਮੂਹ ਦੇ ਮੈਂਬਰ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਤਕਨਾਲੋਜੀ, ਡਿਜੀਟਲ ਵਪਾਰ ਜਿਹੇ ਖੇਤਰਾਂ ਵਿਚ ਸਹਿਯੋਗ ਲਈ ਨਵੇਂ ਵਸੀਲਿਆਂ ਦੀ ਤਲਾਸ਼ ਕਰਨ।
 

More in ਰਾਜਨੀਤੀ

ਸ੍ਰੀਨਗਰ-ਨੈਸ਼ਨਲ ਕਾਨਫਰੰਸ (ਐੱਨਸੀ) ਆਗੂ ਉਮਰ ਅਬਦੁੱਲਾ ਨੇ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ...
ਨਵੀਂ ਦਿੱਲੀ-ਵਕਫ਼ (ਸੋਧ) ਬਿੱਲ 2024 ’ਤੇ ਚਰਚਾ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਦੀ ਅੱਜ ਸੱਦੀ...
ਨਵੀਂ ਦਿੱਲੀ: ਹਰਿਆਣਾ ਅਸੈਂਬਲੀ ਚੋਣਾਂ ਵਿਚ ਭਾਜਪਾ ਨੂੰ ਮਿਲੇ ਸਪਸ਼ਟ ਬਹੁਮਤ ਤੋਂ ਇਕ ਦਿਨ ਮਗਰੋਂ...
ਸ੍ਰੀਨਗਰ: ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਨੈਸ਼ਨਲ ਕਾਨਫਰੰਸ-ਕਾਂਗਰਸ...
ਨਵੀਂ ਦਿੱਲੀ-ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੌਰਾਨ ਕੁਝ ਇਲੈਕਟ੍ਰਾਨਿਕ...
ਨਵੀਂ ਦਿੱਲੀ-‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ...
ਨਵੀਂ ਦਿੱਲੀ-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਸਿਖ਼ਰ ਸੰਮੇਲਨ...
ਸ਼ਿਮਲਾ/ਬਿਲਾਸਪੁਰ- ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਅੱਜ ਦੋਸ਼ ਲਗਾਇਆ ਕਿ ਕੇਂਦਰ ਦੀ ਮਦਦ...
ਚੰਡੀਗੜ੍ਹ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਸ਼ਾਮੀਂ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਸੂਬੇ...
ਜੈਪੁਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ...
ਚੰਡੀਗੜ੍ਹ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਹੁਣ ਜਦੋਂ ਤਿੰਨ ਦਿਨ ਬਚੇ ਹਨ ਤਾਂ ਸਾਰੀਆਂ ਸਿਆਸੀ...
ਪਲਵਲ (ਹਰਿਆਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ...
Home  |  About Us  |  Contact Us  |  
Follow Us:         web counter