18 Sep 2024

ਬ੍ਰਿਕਸ ਮੀਟਿੰਗ ’ਚ ਹਿੱਸਾ ਲੈਣ ਲਈ ਰੂਸ ਜਾਣਗੇ ਡੋਵਾਲ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਮਾਸਕੋ ਅਤੇ ਕੀਵ ਫੇਰੀਆਂ ਮਗਰੋਂ ਯੂਕਰੇਨ ਜੰਗ ਦਾ ਹੱਲ ਲੱਭਣ ’ਚ ਭਾਰਤ ਦੀ ਸੰਭਾਵਿਤ ਭੂਮਿਕਾ ਦੀ ਮੰਗ ਦਰਮਿਆਨ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਅਗਲੇ ਹਫ਼ਤੇ ਰੂਸ ਦੇ ਦੌਰੇ ’ਤੇ ਜਾ ਰਹੇ ਹਨ। ਉਹ ਮਾਸਕੋ ’ਚ ਬ੍ਰਿਕਸ ਗਰੁੱਪ ਦੇ ਐੱਨਐੱਸਏਜ਼ ਦੀ ਮੀਟਿੰਗ ’ਚ ਹਾਜ਼ਰੀ ਭਰਨਗੇ। ਇਹ ਮੀਟਿੰਗ ਰੂਸ ਅਤੇ ਯੂਕਰੇਨ ਵਿਚਕਾਰ ਜਾਰੀ ਜੰਗ ਖ਼ਤਮ ਕਰਨ ਲਈ ਦੋਵੇਂ ਮੁਲਕਾਂ ਵਿਚਕਾਰ ਸ਼ਾਂਤੀ ਵਾਰਤਾ ਨੂੰ ਲੈ ਕੇ ਨਵੇਂ ਸਿਰੇ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਰਮਿਆਨ ਹੋ ਰਹੀ ਹੈ। ਸੂਤਰਾਂ ਮੁਤਾਬਕ ਬ੍ਰਿਕਸ ਅਤੇ ਬ੍ਰਿਕਸ ਪਲੱਸ ਉੱਚ ਪੱਧਰੀ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ 10 ਤੋਂ 12 ਸਤੰਬਰ ਤੱਕ ਸੇਂਟ ਪੀਟਰਜ਼ਬਰਗ ’ਚ ਹੋਵੇਗੀ। ਬ੍ਰਿਕਸ ’ਚ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਸ਼ਾਮਲ ਹਨ ਅਤੇ ਪਿਛਲੇ ਵਰ੍ਹੇ ਮਿਸਰ, ਇਰਾਨ, ਯੂਏਈ, ਸਾਊਦੀ ਅਰਬ ਅਤੇ ਇਥੋਪੀਆ ਨੂੰ ਗਰੁੱਪ ਦੇ ਨਵੇਂ ਮੈਂਬਰ ਬਣਾਇਆ ਗਿਆ ਸੀ। ਅਜਿਹੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡੋਵਾਲ ਆਪਣੇ ਰੂਸੀ ਹਮਰੁਤਬਾ ਨਾਲ ਗੱਲਬਾਤ ਵੀ ਕਰਨਗੇ ਅਤੇ ਖ਼ਿੱਤੇ ’ਚ ਸ਼ਾਂਤੀ ਬਹਾਲੀ ਬਾਰੇ ਵੀ ਚਰਚਾ ਹੋ ਸਕਦੀ ਹੈ। ਅਜੀਤ ਡੋਵਾਲ ਨੇ ਪਿਛਲੇ ਸਾਲ ਜੁਲਾਈ ’ਚ ਜੌਹੈੱਨਸਬਰਗ ’ਚ ਹੋਈ 13ਵੀਂ ਬ੍ਰਿਕਸ ਐੱਨਐੱਸਏ ਮੀਟਿੰਗ ’ਚ ਹਿੱਸਾ ਲਿਆ ਸੀ। ਉਧਰ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਨੇ ਸ਼ਨਿਚਰਵਾਰ ਨੂੰ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਮੀਟਿੰਗ ਮਗਰੋਂ ਕਿਹਾ ਕਿ ਭਾਰਤ ਅਤੇ ਚੀਨ ਜੰਗ ਦਾ ਹੱਲ ਲੱਭਣ ’ਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

More in ਦੇਸ਼

ਨਵੀਂ ਦਿੱਲੀ/ਕੋਲਕਾਤਾ- ਸੁਪਰੀਮ ਕੋਰਟ ਨੇ ਕੋਲਕਾਤਾ ਜੂਨੀਅਰ ਮਹਿਲਾ ਡਾਕਟਰ ਜਬਰ-ਜਨਾਹ ਤੇ ਕਤਲ...
ਚੰਡੀਗੜ੍ਹ- ਪੰਜਾਬ ਸਰਕਾਰ ਨੇ ਸੂਬੇ ਦੀ ਖੇਤੀਬਾੜੀ ਨੀਤੀ ਦਾ ਖਰੜਾ ਜਾਰੀ ਕਰ ਦਿੱਤਾ ਹੈ। ਇਸ ਖਰੜੇ...
ਚੰਡੀਗੜ੍ਹ- ਕਾਂਗਰਸ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ...
ਨਵੀਂ ਦਿੱਲੀ- ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ...
ਕੋਲਕਾਤਾ- ਸੁਪਰੀਮ ਕੋਰਟ ਵੱਲੋਂ ਬੀਤੇ ਦਿਨ ਪੱਛਮੀ ਬੰਗਾਲ ਵਿੱਚ ਪ੍ਰਦਰਸ਼ਨਕਾਰੀ ਜੂਨੀਅਰ ਡਾਕਟਰਾਂ...
ਇੰਫਾਲ- ਮਨੀਪੁਰ ਦੇ ਡੀਜੀਪੀ ਅਤੇ ਸੂਬੇ ਦੇ ਸੁਰੱਖਿਆ ਸਲਾਹਕਾਰ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ...
ਮੁੰਬਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਾਰਸੀਆਂ ਨੇ ਦੇਸ਼ ਦੇ ਵਿਕਾਸ ’ਚ...
ਮਲੇਰਕੋਟਲਾ- ਅਲਬਰਟਾ ਦੇ ਡਾਊਨਟਾਊਨ ਐਡਮਿੰਟਨ ਪਾਰਕਿੰਗ ‘ਚ ਬੁੱਧਵਾਰ ਨੂੰ 22 ਸਾਲਾ ਸਿੱਖ ਨੌਜਵਾਨ...
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਤੇ ਬਰੂਨੇਈ ਦੀ ਆਪਣੀ ਤਿੰਨ ਦਿਨਾਂ ਯਾਤਰਾ...
ਚੰਡੀਗੜ੍ਹ- ਪੰਜਾਬ ਦੀ ‘ਆਪ’ ਸਰਕਾਰ ਨੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਪੈਟਰੋਲ ਤੇ...
ਚੰਡੀਗੜ੍ਹ- ਪੰਜਾਬ ਆਪਣੀ ਵਿੱਤੀ ਮਜ਼ਬੂਤੀ ਦੇ ਰੋਡਮੈਪ ਤੋਂ ਪਿਛਾਂਹ ਹਟਣ ਲੱਗਾ ਹੈ ਅਤੇ ਵਿੱਤ...
ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ, ਮਜ਼ਦੂਰ ਤੇ ਵਾਤਾਵਰਣ ਪੱਖੀ ਖੇਤੀ ਨੀਤੀ ਬਣਾਉਣ ਸਣੇ ਹੋਰਨਾਂ...
Home  |  About Us  |  Contact Us  |  
Follow Us:         web counter