21 Dec 2024

ਪਾਰਸੀਆਂ ਨੇ ਦੇਸ਼ ਦੇ ਵਿਕਾਸ ’ਚ ਅਹਿਮ ਯੋਗਦਾਨ ਪਾਇਆ: ਸ਼ਾਹ

ਮੁੰਬਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਪਾਰਸੀਆਂ ਨੇ ਦੇਸ਼ ਦੇ ਵਿਕਾਸ ’ਚ ਖਾਮੋਸ਼ ਰਹਿ ਕੇ ਯੋਗਦਾਨ ਪਾਇਆ ਹੈ। ਉਨ੍ਹਾਂ ਇਸ ਸਫ਼ਰ ’ਚ ਗੁਜਰਾਤੀ ਅਖ਼ਬਾਰ ‘ਮੁੰਬਈ ਸਮਾਚਾਰ’ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। ਦਸਤਾਵੇਜ਼ੀ ਫਿਲਮ ‘ਮੁੰਬਈ ਸਮਾਚਾਰ-200 ਨਾਟ ਆਊਟ’ ਜਾਰੀ ਕਰਦਿਆਂ ਸ਼ਾਹ ਨੇ ਕਿਹਾ ਕਿ ਮੁੰਬਈ ਸਮਾਚਾਰ, ਮੁੰਬਈ ਦੀ ਪਛਾਣ ਦਾ ਹਿੱਸਾ ਬਣ ਗਿਆ ਹੈ। ਸ਼ਾਹ ਨੇ ਕਿਹਾ ਕਿ ਵੰਸ਼ 200 ਸਾਲ ਤੱਕ ਨਹੀਂ ਚਲਦੇ ਹਨ ਪਰ ਅਖ਼ਬਾਰ ਲੰਬੇ ਸਮੇਂ ਤੱਕ ਚਲਦਾ ਹੈ। ਮੁੰਬਈ ਸਮਾਚਾਰ ਨੂੰ ਭਰੋਸੇਮੰਦ ਅਦਾਰਾ ਆਖਦਿਆਂ ਉਨ੍ਹਾਂ ਕਿਹਾ ਕਿ ਇਸ ਅਖ਼ਬਾਰ ’ਚ ਜੋ ਕੁਝ ਛਾਪਿਆ ਜਾਂਦਾ ਸੀ, ਉਸ ਨੂੰ ਸੱਚ ਸਮਝਿਆ ਜਾਂਦਾ ਸੀ। ਇਸ ਮੌਕੇ ਅਖ਼ਬਾਰ ਦੇ ਮੈਨੇਜਿੰਗ ਡਾਇਰੈਕਟਰ ਹੋਰਮਸਜੀ ਐੱਨ ਕਾਮਾ ਵੀ ਹਾਜ਼ਰ ਸਨ। ਅਖ਼ਬਾਰ ਨਾਲ ਸਬੰਧਤ ਦਸਤਾਵੇਜ਼ੀ ਇਕੋ ਸਮੇਂ ’ਤੇ 40 ਮੁਲਕਾਂ ’ਚ ਰਿਲੀਜ਼ ਕੀਤੀ ਗਈ। ਇਸ ਦਸਤਾਵੇਜ਼ੀ ਦਾ ਟਰੇਲਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੂਨ 2022 ’ਚ ਲਾਂਚ ਕੀਤਾ ਗਿਆ ਸੀ।
ਸ਼ਾਹ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਨਾਲ ਕੀਤੀ ਮੀਟਿੰਗ
ਮੁੰਬਈ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਦੇਰ ਰਾਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨਾਲ ਮੁਲਾਕਾਤ ਕੀਤੀ। ਮਹਾਰਾਸ਼ਟਰ ਦੇ ਦੋ ਰੋਜ਼ਾ ਦੌਰੇ ’ਤੇ ਆਏ ਸ਼ਾਹ ਨੇ ਸ਼ਿੰਦੇ, ਫੜਨਵੀਸ ਅਤੇ ਪਵਾਰ ਨਾਲ ਗੈਸਟ ਹਾਊਸ ’ਚ ਮੀਟਿੰਗ ਕਰਕੇ ਸੂਬੇ ਦੇ ਸਿਆਸੀ ਹਾਲਾਤ ਦੀ ਜਾਣਕਾਰੀ ਲਈ। ਭਾਜਪਾ ਸੂਤਰਾਂ ਨੇ ਕਿਹਾ ਕਿ ਮੀਟਿੰਗ ਦੌਰਾਨ ਵੱਖ ਵੱਖ ਸਰਕਾਰੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ਼ਿੰਦੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਅਤੇ ਐੱਨਸੀਪੀ ਦੇ ਵਿਰੋਧੀ ਸੁਰਾਂ ਬਾਰੇ ਵੀ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਸ਼ਾਹ ਨੇ ਕੁਝ ਗਣਪਤੀ ਮੰਡਲਾਂ ਦਾ ਵੀ ਦੌਰਾ ਕੀਤਾ।
 

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter