24 Apr 2024

2017 ਪੈਨ ਏਸ਼ੀਅਨ ਲੈਜਿਸਏਟਿਵ ਮਿਲਣੀ ਵਿੱਚ ਅਹਿਮ ਵਿਚਾਰਾਂ

ਮੈਰੀਲੈਂਡ (ਗਿੱਲ) – ਮੈਰੀਲੈਂਡ ਗਵਰਨਰ ਕਮਿਸ਼ਨ ਨੇ ਏਸ਼ੀਅਨ ਪੈਸੇਫਿਕ ਅਤੇ ਸਾਊਥ ਏਸ਼ੀਅਨ ਅਮਰੀਕਨਾਂ ਦੀ ਸਾਂਝੀ ਮਿਲਣੀ ਦਾ ਆਯੋਜਨ ਮੈਰੀਲੈਂਡ ਦੀ ਰਾਜਧਾਨੀ ਅਨੈਪਲਿਸ ਵਿਖੇ ਕੀਤਾ ਗਿਆ, ਜਿੱਥੇ ਵੱਖ-ਵੱਖ ਮੁੱਦਿਆ ਤੇ ਵਿਚਾਰਾਂ ਕੀਤੀਆਂ ਗਈਆਂ। ਮੈਰੀਲੈਂਡ ਗਵਰਨਰ ਦੇ ਡਾਇਰੈਕਟਰ ਸਟੀਵ ਮਕੈਡਿਮ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਲੈਰੀ ਹੋਗਨ ਗਵਰਨਰ ਦੀਆਂ ਕਾਰਗੁਜ਼ਾਰੀਆਂ ਤੇ ਭਰਭੂਰ ਚਾਨਣਾ ਪਾਇਆ। ਜਿੱਥੇ ਉਨ੍ਹਾਂ ਮੈਰੀਲੈਂਡ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕੀਤਾ, ਉੱਥੇ ਉਨ੍ਹਾਂ ਰੋਜ਼ਗਾਰ ਦੇ ਵਸੀਲਿਆਂ ਸਬੰਧੀ ਭਰਭੂਰ ਜਾਣਕਾਰੀ ਦਿੱਤੀ ਗਈ।
ਕ੍ਰਿਸਟੋਫੋਰ ਬੀ. ਚੀਫ ਲੈਜਿਸਏਟਿਵ ਅਫਸਰ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਪੰਜ ਹਜ਼ਾਰ ਨੌਕਰੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸਿੱਖਿਆ ਦੇ ਖੇਤਰ ਵਿੱਚ ਕਈ ਰੋਜ਼ਗਾਰੀ ਸਕੂਲ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਅੰਤਮ ਰੂਪ ਦਿੱਤਾ ਗਿਆ ਜਿਸ ਕਰਕੇ ਮੈਰੀਲੈਂਡ ਨੂੰ ਉੱਤਮ ਪ੍ਰਾਂਤ ਵਜੋਂ ਜਾਣਿਆ ਜਾਣ ਲੱਗ ਪਿਆ ਹੈ। ਲਾਇਸ ਬਰੂਡਾ ਡਿਪਟੀ ਸੈਕਟਰੀ ਸਟੇਟ ਨੇ ਕਿਹਾ ਕਿ ਮੈਰੀਲੈਂਡ ਇੱਕ ਅਜਿਹਾ ਪ੍ਰਾਂਤ ਹੈ ਜਿਸਨੇ ਕਈ ਮੁਲਕਾਂ ਅਤੇ ਸ਼ਹਿਰਾਂ ਨਾਲ ਸਿਸਟਰ ਸਟੇਟ ਦਾ ਅਦਾਨ ਪ੍ਰਦਾਨ ਕੀਤਾ ਹੈ ਜਿਸ ਨਾਲ ਕਲਚਰ, ਰੋਜ਼ਗਾਰ, ਟਰਾਂਸਪੋਰਟ, ਸਿੱਖਿਆ ਅਤੇ ਵਪਾਰ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ।
ਆਸ ਹੈ ਕਿ ਪੰਜਾਬ ਦੀ ਨਵੀਂ ਸਰਕਾਰ ਸਿਸਟਰ ਸਟੇਟ ਦੇ ਪ੍ਰੋਜੈਕਟ ਨੂੰ ਤਰਜੀਹ ਦੇਵੇਗੀ, ਜਿਸ ਸਬੰਧੀ ਪਹਿਲਾਂ ਕਈ ਵਾਰ ਨਿਮੰਤ੍ਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਰੀਲੈਂਡ ਪੰਜਾਬ ਨਾਲ ਸੰਧੀ ਕਰਨਾ ਚਾਹੁੰਦਾ ਹੈ ਜਿਸ ਲਈ ਢੁਕਵਾਂ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਊਥ ਏਸ਼ੀਅਨ ਕਮਿਸ਼ਨ ਬਣਨ ਨਾਲ ਕਈ ਤਰ੍ਹਾਂ ਦੇ ਪ੍ਰੋਜੈਕਟ ਇੱਥੇ ਆਏ ਹਨ ਅਤੇ ਕਈ ਤਰ੍ਹਾਂ ਦੇ ਪ੍ਰੋਜੈਕਟਾ ਦਾ ਅਦਾਨ ਪ੍ਰਦਾਨ ਬਾਹਰਲੇ ਮੁਲਕਾਂ ਨਾਲ ਵੀ ਹੋਇਆ ਹੈ।
ਆਸ ਹੈ ਕਿ ਆਉਂਦੇ ਕੁਝ ਮਹੀਨਿਆਂ ਵਿੱਚ ਕਈ ਤਰ੍ਹਾਂ ਦੀਆਂ ਸਕੀਮਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਪਾਂਸਰ ਵਿੱਚ ਸੀ. ਐੱਸ. ਸੀ. ਅਤੇ ਮੈਰੀਲੈਂਡ ਦੀਆਂ ਸੰਸਥਾਵਾਂ ਦੀ ਸਰਾਹਨਾ ਕੀਤੀ ਗਈ, ਜਿਨ੍ਹਾਂ ਸਾਊਥ ਅਤੇ ਪੈਸਫਿਕ ਏਸ਼ੀਅਨਾਂ ਦੀ ਮਿਲਣੀ ਕਰਵਾਉਣ ਵਿੱਚ ਯੋਗਦਾਨ ਪਾਇਆ ਹੈ। ਮੁੱਖ ਤੌਰ ਤੇ ਬਲਜਿੰਦਰ ਸਿੰਘ ਸ਼ੰਮੀ, ਮੀਊਰ ਮੋਦੀ, ਸੋਮਾ ਬਰਮਨ, ਅੰਜਨਾ ਬਰੋਡੀ ਤੋਂ ਇਲਾਵਾ ਕੋਰੀਆ, ਚੀਨ , ਪਾਕਿਸਤਾਨ ਅਤੇ ਇੱਥੇ ਦੇ ਕਮਿਸ਼ਨਰਾਂ ਵਲੋਂ ਵੀ ਸ਼ਿਰਕਤ ਕੀਤੀ ਗਈ। ਜੋ ਇਸ ਸਮਾਗਮ ਦਾ ਸ਼ਿੰਗਾਰ ਬਣੇ ਅਤੇ ਮੈਰੀਲੈਂਡ ਨਾਲ ਸਿਸਟਰ ਸਟੇਟ ਵਜੋਂ ਵਿਚਰਨ ਦਾ ਪ੍ਰਣ ਦੁਹਰਾਇਆ।

More in ਬਿਜ਼ਨੈਸ

* ਮੇਰੇ ਬਿਜ਼ਨਸ ਦੀ ਪ੍ਰਮੋਸ਼ਨ ਕਰਕੇ ਮੈਨੂੰ ਮਾਣ ਬਖਸ਼ਿਆ : ਕੇ. ਕੇ. ਸਿੱਧੂ ਮੈਰੀਲੈਂਡ...
* ਡਾ. ਸੁਰਿੰਦਰ ਗਿੱਲ ਦੀ ਕਰਤਾਰਪੁਰ ਕੋਰੀਡੋਰ ਦੀ ਕਾਮਯਾਬੀ ਤੇ ਇਸ ਸਬੰਧੀ ਕੀਤੇ...
ਮੈਰੀਲੈਂਡ (ਗ.ਦ.) - ਸਾਊਥ ਏਸ਼ੀਅਨ ਕਮਿਸ਼ਨ ਮੈਰੀਲੈਂਡ ਹਰ ਤਿਮਾਹੀ 'ਤੇ ਇਸ ਆਸ ਨਾਲ ਮਿਲਦਾ...
Home  |  About Us  |  Contact Us  |  
Follow Us:         web counter