09 May 2025

ਸਿੰਘ ਸਭਾ ਗੁਰਦੁਆਰਾ ਡੰਡੋਨ ਬਾਲਟੀਮੋਰ ਦਾ ਉਦਘਾਟਨ ਜੁਲਾਈ ਵਿੱਚ ਸ਼ਾਨੋ ਸ਼ੋਕਤ ਨਾਲ ਕੀਤਾ ਜਾਵੇਗਾ

ਬਾਲਟੀਮੋਰ (ਗ.ਦ.) - ਮੈਰੀਲੈਂਡ ਸਟੇਟ ਦੀਆਂ ਸੰਗਤਾਂ ਦੀ ਮੰਗ ਅਤੇ ਵਾਧੇ ਨੂੰ ਲੈ ਕੇ ਸਿੰਘ ਸਭਾ ਗੁਰਦੁਆਰਾ ਦਾ ਨਿਰਮਾਣ ਕੀਤਾ ਗਿਆ ਹੈ। ਹੁਣ ਇਸ ਗੁਰੂ ਘਰ ਦੀ ਸ਼ੁਰੂਆਤ ਕਰਨ ਲਈ ਇੱਕ ਵਿਸ਼ਾਲ ਸਮਾਗਮ ਦਸ ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕੀਰਤਨ ਜਥਿਆਂ ਵਿੱਚ ਭਾਈ ਜਸ਼ਨਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ ਅਤੇ ਭਾਈ ਕੁਲਵਿੰਦਰ ਸਿੰਘ ਦੇ ਜਥਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਪਰੰਤ ਢਾਡੀ ਜਥਾ ਭਾਈ ਦਲਜੀਤ ਸਿੰਘ ਸੰਗਤਾਂ ਨੂੰ ਨਿਹਾਲ ਕਰਨਗੇ।
ਜ਼ਿਕਰਯੋਗ ਹੈ ਕਿ ਇਸ ਸਮਾਗਮ ਵਿੱਚ ਵੱਖ ਵੱਖ ਪਕਵਾਨਾਂ ਦੇ ਸਟਾਲ ਜਿਸ ਵਿੱਚ ਭਟੂਰੇ, ਗੋਲਗੱਪੇ, ਫਰੂਟ ਚਾਟ, ਜਲੇਬੀਆ ਆਦਿ ਪ੍ਰਬੰਧ ਕੀਤਾ ਗਿਆ ਹੈ। ਉਪਰੰਤ ਚਾਹ ਅਤੇ ਲੰਗਰ ਅਤੁੱਟ ਵਰਤੇਗਾ। ਗੁਰੂ ਦੀ ਬਿਲਡਿੰਗ ਤੇ ਤਿੰਨ ਦਿਨ ਦੀਪਮਾਲਾ ਹੋਵੇਗੀ ਅਤੇ ਸੰਗਤਾਂ ਦੀ ਸੁਵਿਧਾ ਲਈ ਹਰ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਜਿਨ•ਾਂ ਵਿਆਕਤੀਆਂ ਨੇ ਇਸ ਗੁਰੂ ਘਰ ਦੀ ਬਿਲਡਿੰਗ ਬਣਾਉਣ ਵਿੱਚ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਸਨਮਾਨਤ ਕੀਤਾ ਜਾਵੇਗਾ। ਇਸ ਗੁਰੂਘਰ ਦੇ ਉਦਘਾਟਨ ਸਮਾਰੋਹ ਵਿੱਚ ਦੁਰਾਢੇ ਦੀਆਂ ਸੰਗਤਾ ਵੀ ਸ਼ਮੂਲੀਅਤ ਕਰ ਰਹੀਆਂ ਹਨ ਜਿਨ•ਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪ੍ਰਬੰਧਕ ਕਮੇਟੀ ਅਤੇ ਸਥਾਨਕ ਸੰਗਤਾਂ ਪੂਰੇ ਜੋਸ਼ ਨਾਲ ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਵਿੱਚ ਜੁਟੀਆ ਹੋਈਆਂ ਹਨ ਤਾਂ ਜੋ ਇਹ ਸਮਾਗਮ ਕਾਮਯਾਬ ਹੋ ਸਕੇ।

More in ਰਾਜ

ਇਸਲਾਮਾਬਾਦ (ਗ.ਦ.) - ਨਿਰਵੈਰ ਖਾਲਸਾ ਗੱਤਕਾ ਟੀਮ, ਬਾਬਾ ਬੰਦਾ ਸਿੰਘ ਬਹਾਦਰ ਗਤਕਾ...
Home  |  About Us  |  Contact Us  |  
Follow Us:         web counter