21 Dec 2024

ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸ਼ਾਨੋ ਸ਼ੌਕਤ ਨਾਲ ਮਨਾਇਆ

*ਖਾਲਸਾ ਪੰਜਾਬੀ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਗੀਤ, ਕਵਿਤਾਵਾਂ, ਗੁਰਬਾਣੀ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ
ਮੈਰੀਲੈਂਡ (ਗਿੱਲ) – ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਧਾਰਮਿਕ ਰਹੁਰੀਤਾਂ ਅਤੇ ਸ਼ਾਨੋ ਸ਼ੌਕਤ ਨਾਲ ਮਨਾਇਆ। ਕੀਰਤਨੀ ਜਥੇ ਬੀਬੀ ਸਤਿੰਦਰ ਕੌਰ ਸਵੱਦੀ ਵਾਲੇ, ਭਾਈ ਬਲਜਿੰਦਰ ਸਿੰਘ ਬਾਲਟੀਮੋਰ ਦੇ ਜਥੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉਪਰੰਤ ਖਾਲਸਾ ਪੰਜਾਬੀ ਸਕੂਲ ਦੇ ਵਿਦਿਆਰਥੀਆਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਅਧਾਰ 'ਤੇ ਕਵਿਤਾਵਾਂ, ਗੀਤ ਅਤੇ ਕੀਰਤਨ ਨਾਲ ਸੰਗਤਾਂ ਦੀਆਂ ਰੂਹਾਂ ਨੂੰ ਬਾਣੀ ਨਾਲ ਜੋੜਿਆ।
ਜ਼ਿਕਰਯੋਗ ਹੈ ਕਿ ਜਸਕੀਰਤ ਕੌਰ, ਮੇਹਰਵੀਨ ਕੌਰ ਦੇ ਨਾਲ ਕਾਕਾ ਗੁਰਨੇਕ ਸਿੰਘ ਨੇ ਤਬਲੇ 'ਤੇ ਸਾਥ ਦੇ ਕੇ ਦੋ ਸ਼ਬਦਾਂ ਰਾਹੀਂ ਸੰਗਤਾਂ ਨਾਲ ਸ਼ਬਦੀ ਸਾਂਝ ਪਾਈ। ਫਿਰ ਪਿਆਰਾ ਸਿੰਘ, ਦੀਪ ਅਸ਼ੀਸ਼, ਸੁਖਜਿੰਦਰ ਸਿੰਘ, ਅਵਨੀਤ ਕੌਰ, ਲਿਵ ਕੌਰ ਖਾਲਸਾ, ਵੰਸ਼ਦੀਪ ਸਿੰਘ, ਅਜੀਤ ਸਿੰਘ, ਹਰਲਿਵ ਕੌਰ, ਅੰਸ਼ਪ੍ਰੀਤ ਸਿੰਘ, ਸੁਖਪ੍ਰੀਤ ਕੌਰ, ਜਸਲੀਨ ਕੌਰ, ਮਨਵੀਤ ਕੌਰ, ਨਿਮ੍ਰਤ ਕੌਰ, ਹਰਮਨ ਸਿੰਘ, ਏਕਮ ਪ੍ਰੀਤ ਕੌਰ, ਹਰਨੂਰ ਸਿੰਘ 'ਤੇ ਗੁਰਨੂਰ ਸਿੰਘ ਨੇ ਧਾਰਮਿਕ ਕਵਿਤਾ ਸੁਣਾ ਕੇ ਸੰਗਤਾਂ ਨੂੰ ਹੈਰਾਨ ਕਰ ਦਿੱਤਾ ਕਿ ਏਨੇ ਛੋਟੇ ਬੱਚਿਆਂ ਵਲੋਂ ਇੱਕ ਸਾਲ ਦੇ ਸਮੇਂ ਵਿੱਚ ਢੇਰ ਸਾਰਾ ਸਿੱਖ ਕੇ ਸੰਗਤਾਂ ਨਾਲ ਸਾਂਝ ਪਾਈ ਹੈ। ਗੁਨਦੀਪ ਕੌਰ 'ਤੇ ਤੇਜ ਕੌਰ ਨੇ ਪਾਠ ਸੁਣਾ ਕੇ ਅਥਾਹ ਧਾਰਮਿਕ ਰੰਗ ਦੀ ਬਖਸ਼ਿਸ਼ ਕੀਤੀ। ਭਾਈ ਗੁਰਜੰਟ ਸਿੰਘ ਨੇ ਕਥਾ ਰਾਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਜਾਚ 'ਤੇ ਝਾਤ ਪੁਆਈ ਜੋ ਸ਼ਲਾਘਾਯੋਗ ਸੀ, ਅਭੈਪਾਲ ਸਿੰਘ 'ਤੇ ਅਰਸ਼ਦੀਪ ਕੌਰ ਨੇ ਗੋਬਿੰਦ ਸਾਕੇ ਨੂੰ ਲਫਜ਼ਾਂ ਨਾਲ ਬਿਆਨ ਕੀਤਾ ਜੋ ਕਾਬਲੇ ਤਾਰੀਫ ਸੀ। ਸਕੱਤਰ ਧਰਮਪਾਲ ਸਿੰਘ ਅਤੇ ਪ੍ਰਧਾਨ ਮੰਨਜੀਤ ਸਿੰਘ ਕੈਰੋਂ ਵਲੋਂ ਸੇਵਾਦਾਰ ਚਾਨਣ ਸਿੰਘ 'ਤੇ ਬਿੰਦਰ ਸਿੰਘ ਨੂੰ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਵਲੋਂ ਸਨਮਾਨਤ ਕਰਵਾਇਆ। ਸਮੁੱਚਾ ਸਮਾਗਮ ਬਹੁਤ ਹੀ ਵਧੀਆ ਸੀ ਅਤੇ ਸੰਗਤਾਂ ਦੇ ਆਸ਼ੇ 'ਤੇ ਉਤਰਿਆ ਜਿਸ ਕਰਕੇ ਸੰਗਤ ਦਾ ਭਰਪੂਰ ਰਸ਼ ਸੀ।

More in ਸਹਿਤ

ਮੈਲਬਰਨ (ਹਰਪ੍ਰੀਤ ਸਿੰਘ) - ਮਿਤੀ 14 ਜੁਲਾਈ 2019 ਦਿਨ ਐਤਵਾਰ ਦੀ ਸ਼ਾਮ ਨੂੰ ਪੰਜਾਬੀ ਸੱਥ...
* ਖਾਣ ਪੀਣ ਦੇ ਨਾਲ-ਨਾਲ ਮਿਊਜ਼ਿਕ ਨੇ ਖੂਬ ਰੰਗ ਬੰਨ੍ਹਿਆ * ਵਾਲੀਬਾਲ ਤੇ ਵਿਅਕਤੀਗਤ...
ਮੈਰੀਲੈਂਡ (ਗ.ਦ.) – ਪ੍ਰਵਾਸੀਆਂ ਵਲੋਂ ਪੰਜਾਬੀ ਨੂੰ ਮਜ਼ਬੂਤ ਕਰਨ ਲਈ ਉੱਘੇ ਕਵੀਆਂ,...
ਵਰਜੀਨੀਆ (ਐੱਸ ਐੱਸ ਮਣਕੂ/ਫਲੋਰਾ) – 'ਇੱਕ ਪੰਜਾਬੀ ਸੰਸਥਾ' ਵਲੋਂ ਹਰ ਸਾਲ ਦੀ ਤਰ•ਾਂ...
ਵਰਜੀਨੀਆ (ਗ.ਦ.) – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵਾਂ 'ਤੀਆਂ ਤੀਜਾ ਦਾ' ਮੇਲਾ...
ਵਸ਼ਿੰਗਟਨ ਡੀ. ਸੀ. (ਗ.ਦ.) - ਪ੍ਰਵਾਸੀ ਪੰਜਾਬੀਆਂ ਵਿੱਚ ਦਿਨੋਂ ਦਿਨ ਨਿਘਾਰ ਆ ਰਿਹਾ...
ਵਾਸ਼ਿੰਗਟਨ ਡੀ. ਸੀ (ਗ.ਦ.) - ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਵਿਦੇਸ਼ੀ ਵਸਨੀਕਾਂ ਵਲੋਂ...
ਨਵੀਂ ਦਿੱਲੀ - ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਉਪ ਮੁੱਖ...
ਹੁਣ, ਜ਼ਮੀਨ ਬਲਨੇ ਲਈ ਤੇ ਆਹਟ ਤਿੰਨ ਪੁਸਤਕਾਂ ਦੀ ਹੋਈ ਘੁੰਢ ਚੁਕਾਈ ਪੈਨਸਿਮਵੈਨੀਆ...
ਵਾਸ਼ਿੰਗਟਨ ਡੀ. ਸੀ. (ਗ.ਦ.) - ਅਮਰੀਕਾ ਦੇ ਅਜ਼ਾਦੀ ਦਿਵਸ ਤੇ ਹਰ ਸਾਲ ਸੰਸਾਰ ਦੀ ਰਾਜਧਾਨੀ...
ਵਾਸ਼ਿੰਗਟਨ ਡੀ. ਸੀ. (ਗ.ਦ.) - ਕੈਲੀਫੋਰਨੀਆ ਦੀ ਸਟੇਟ ਯੁਨਾਈਟਡ ਫਰਿਜ਼ਨੋ ਵਲੋਂ ਅੰਤਰਰਾਸ਼ਟਰੀ...
Home  |  About Us  |  Contact Us  |  
Follow Us:         web counter