08 Jan 2025

ਦਿੱਲੀ ਵਿਧਾਨ ਸਭਾ ਚੋਣਾਂ 5 ਫਰਵਰੀ ਨੂੰ

ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਕੌਮੀ ਰਾਜਧਾਨੀ ਦਿੱਲੀ ’ਚ ਵਿਧਾਨ ਸਭਾ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 70 ਮੈਂਬਰੀ ਵਿਧਾਨ ਸਭਾ ਲਈ ਵੋਟਾਂ 5 ਫਰਵਰੀ ਨੂੰ ਪੈਣਗੀਆਂ ਅਤੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਦਿੱਲੀ ’ਚ ‘ਆਪ’, ਭਾਜਪਾ ਅਤੇ ਕਾਂਗਰਸ ਵਿਚਾਲੇ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲੇਗਾ। ਸਾਲ 2020 ਦੀਆਂ ਚੋਣਾਂ ’ਚ ‘ਆਪ’ ਨੇ 62 ਅਤੇ ਭਾਜਪਾ ਨੇ 8 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ। ਇਸ ਦੇ ਨਾਲ ਦੋ ਵਿਧਾਨ ਸਭਾ ਹਲਕਿਆਂ ਤਾਮਿਲ ਨਾਡੂ ਦੇ ਇਰੋਡ ਅਤੇ ਉੱਤਰ ਪ੍ਰਦੇਸ਼ ਦੇ ਮਿਲਕੀਪੁਰ ’ਚ ਜ਼ਿਮਨੀ ਚੋਣਾਂ ਲਈ ਵੋਟਾਂ ਵੀ 5 ਫਰਵਰੀ ਨੂੰ ਹੀ ਪੈਣਗੀਆਂ। ਜੰਮੂ ਕਸ਼ਮੀਰ ’ਚ ਠੰਢ ਜ਼ਿਆਦਾ ਹੋਣ ਕਾਰਨ ਦੋ ਹਲਕਿਆਂ ਬਡਗਾਮ ਅਤੇ ਨਗਰੋਟਾ ’ਚ ਜ਼ਿਮਨੀ ਚੋਣਾਂ ਦਾ ਬਾਅਦ ’ਚ ਐਲਾਨ ਕੀਤਾ ਜਾਵੇਗਾ।
ਦਿੱਲੀ ’ਚ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੀ ਆਖਰੀ ਤਰੀਕ 17 ਜਨਵਰੀ ਹੈ। ਅਗਲੇ ਦਿਨ ਨਾਮਜ਼ਦਗੀਆਂ ਦੀ ਪੜਤਾਲ ਹੋਵੇਗੀ ਅਤੇ ਉਮੀਦਵਾਰ 20 ਜਨਵਰੀ ਤੱਕ ਕਾਗਜ਼ ਵਾਪਸ ਲੈ ਸਕਦੇ ਹਨ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, ‘‘ਦਿੱਲੀ ’ਚ ਇਕੋ ਗੇੜ ’ਚ ਵੋਟਾਂ ਪੈਣਗੀਆਂ। ਅਸੀਂ ਜਾਣਬੁੱਝ ਕੇ ਵੋਟਿੰਗ ਦਾ ਦਿਨ ਬੁੱਧਵਾਰ ਰੱਖਿਆ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਵੋਟ ਪਾਉਣ ਲਈ ਘਰਾਂ ਤੋਂ ਬਾਹਰ ਨਿਕਲਣ। ਅਸੀਂ ਮਹਾਰਾਸ਼ਟਰ ’ਚ ਵੀ ਇੰਜ ਹੀ ਕੀਤਾ ਸੀ। ਪੂਰਾ ਚੋਣ ਅਮਲ 10 ਫਰਵਰੀ ਤੱਕ ਮੁਕੰਮਲ ਹੋ ਜਾਵੇਗਾ।’’ ਦਿੱਲੀ ਦੀਆਂ 70 ਸੀਟਾਂ ’ਚੋਂ 58 ਜਨਰਲ ਅਤੇ 12 ਰਾਖਵੀਆਂ ਹਨ। ਚੋਣ ਸੂਚੀ ਮੁਤਾਬਕ ਦਿੱਲੀ ’ਚ ਕੁੱਲ 1.55 ਕਰੋੜ ਵੋਟਰ ਹਨ ਜਿਨ੍ਹਾਂ ’ਚ 83.49 ਲੱਖ ਪੁਰਸ਼, 71.74 ਲੱਖ ਔਰਤਾਂ ਅਤੇ 1,261 ਟਰਾਂਸਜੈਂਡਰ ਸ਼ਾਮਲ ਹਨ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ 25.89 ਲੱਖ ਨੌਜਵਾਨ ਵੋਟਰ ਹਨ। ਇਸ ਤੋਂ ਇਲਾਵਾ 2.08 ਲੱਖ ਵੋਟਰ ਪਹਿਲੀ ਵਾਰ ਆਪਣੇ ਵੋਟਿੰਗ ਹੱਕ ਦੀ ਵਰਤੋਂ ਕਰਨਗੇ। ਦਿੱਲੀ ’ਚ 100 ਸਾਲ ਤੋਂ ਵਧ ਉਮਰ ਵਾਲੇ 830 ਵੋਟਰ ਵੀ ਹਨ। ਉਨ੍ਹਾਂ ਕਿਹਾ ਕਿ ਵੋਟਿੰਗ ਲਈ 13,000 ਤੋਂ ਵਧ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਸ੍ਰੀ ਰਾਜੀਵ ਕੁਮਾਰ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਬਡਗਾਮ ਅਤੇ ਨਗਰੋਟਾ ’ਚ ਵੀ ਜ਼ਿਮਨੀ ਚੋਣਾਂ ਤੈਅ ਹਨ ਪਰ ਉਥੇ ਬਰਫ਼ਬਾਰੀ ਅਤੇ ਠੰਢ ਦੇ ਮੌਸਮ ਕਾਰਨ ਚੋਣਾਂ ਬਾਅਦ ’ਚ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਥੇ ਚੋਣਾਂ ਕਰਾਉਣ ਲਈ ਅਪਰੈਲ ਤੱਕ ਦਾ ਸਮਾਂ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਬਸ਼ੀਰਹਾਟ ਅਤੇ ਗੁਜਰਾਤ ਦੇ ਵਿਸਾਵਦਰ ਲੋਕ ਸਭਾ ਹਲਕਿਆਂ ’ਚ ਵੀ ਵੋਟਾਂ ਪੈਣੀਆਂ ਹਨ ਪਰ ਚੋੋਣ ਪਟੀਸ਼ਨਾਂ ਬਕਾਇਆ ਹੋਣ ਕਰਕੇ ਉਹ ਉਥੇ ਜ਼ਿਮਨੀ ਚੋਣ ਨਹੀਂ ਕਰਵਾ ਸਕਦੇ ਹਨ।
 

More in ਰਾਜਨੀਤੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਭਰ ’ਚ ਉੱਚ ਰਫਤਾਰ ਰੇਲ ਗੱਡੀਆਂ ਦੀ...
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ‘ਆਪ’ ਸਰਕਾਰ ’ਤੇ ਇਕ ਦਹਾਕੇ...
ਨਵੀਂ ਦਿੱਲੀ-ਸੀਨੀਅਰ ਭਾਜਪਾ ਆਗੂ ਤੇ ਕਾਲਕਾਜੀ ਵਿਧਾਨ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਰਮੇਸ਼...
ਨਵੀਂ ਦਿੱਲੀ-ਸੁਪਰੀਮ ਕੋਰਟ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ...
ਨਵੀਂ ਦਿੱਲੀ-‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਨਵੇਂ ਸਾਲ ਮੌਕੇ ਆਰਐੱਸਐੱਸ...
ਨਵੀਂ ਦਿੱਲੀ- ਭਾਰਤ ਸਰਕਾਰ ਨੇ ਅੱਜ 2025 ਨੂੰ ਰੱਖਿਆ ਸੁਧਾਰਾਂ ਦਾ ਸਾਲ ਐਲਾਨਿਆ ਅਤੇ ਕਿਹਾ ਕਿ ਇਸ...
ਨਵੀਂ ਦਿੱਲੀ-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇੱਥੇ ਅੱਜ ਕੇਂਦਰੀ ਬਜਟ 2025-26 ਦੇ ਸਬੰਧ...
ਨਵੀਂ ਦਿੱਲੀ- ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਟਨਾ ਵਿਚ ਨੌਕਰੀਆਂ ਮੰਗਦੇ ਨੌਜਵਾਨਾਂ...
ਨਵੀਂ ਦਿੱਲੀ-‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਕੇਂਦਰੀ...
ਨਵੀਂ ਦਿੱਲੀ-ਕਾਂਗਰਸ ਨੇ ਕੁਝ ਇਲੈਕਟ੍ਰਾਨਿਕ ਦਸਤਾਵੇਜ਼ਾਂ ਦੀ ਜਨਤਕ ਜਾਂਚ ਨੂੰ ਰੋਕਣ ਵਾਸਤੇ...
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਣਪਛਾਤੀਆਂ ਲਾਸ਼ਾਂ ਅਤੇ ਲਾਪਤਾ ਪਰ ‘ਲੱਭੇ...
ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2025-26 ਦੇ ਆਮ ਬਜਟ ਬਾਰੇ ਵਿਚਾਰ ਤੇ ਸੁਝਾਅ ਜਾਣਨ...
Home  |  About Us  |  Contact Us  |  
Follow Us:         web counter