18 Oct 2024

ਟਰੂਡੋ ਸਰਕਾਰ ਡੇਗਣ ਦੀ ਮੁੜ ਕੋਸ਼ਿਸ਼

ਵੈਨਕੂਵਰ- ਕੈਨੇਡਾ ਦੇ ਟੋਰੀ ਆਗੂ ਪੀਅਰੇ ਪੋਲੀਵਰ ਨੇ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਹਟਾਉਣ ਲਈ ਆਪਣੀ ਪਹਿਲੀ ਨਾਕਾਮੀ ਦੇ ਬਾਵਜੂਦ ਹੌਸਲਾ ਨਹੀਂ ਹਾਰਿਆ ਤੇ ਅੱਜ ਦੂਜੀ ਵਾਰ ਬੇਭਰੋਸਗੀ ਮਤਾ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ ਮਤੇ ’ਤੇ ਬਹਿਸ ਮਗਰੋਂ ਮੰਗਲਵਾਰ ਨੂੰ ਵੋਟਿੰਗ ਕਰਵਾਈ ਜਾ ਸਕਦੀ ਹੈ। ਪਹਿਲੇ ਮਤੇ ’ਚ ਕਿਸੇ ਵੀ ਹੋਰ ਪਾਰਟੀ ਦੇ ਕਿਸੇ ਸੰਸਦ ਮੈਂਬਰ ਵਲੋਂ ਹਮਾਇਤ ਦੀ ਥਾਂ ਸਰਕਾਰ ’ਚ ਭਰੋਸਾ ਪ੍ਰਗਟਾਉਣ ਕਰਕੇ ਮਤਾ ਪਾਸ ਨਹੀਂ ਸੀ ਹੋ ਸਕਿਆ। ਬੇਭਰੋਸਗੀ ਮਤੇ ਦੇ ਹੱਕ ’ਚ 120 ਜਦਕਿ ਵਿਰੋਧ 211 ਵੋਟਾਂ ਪਈਆਂ ਸਨ। ਪੀਅਰੇ ਪੋਲੀਵਰ ਦੇ ਦਸਤਖਤਾਂ ਹੇਠ ਦੂਜਾ ਮਤਾ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਟੋਰੀ ਸੰਸਦ ਮੈਂਬਰ ਲੱਕ ਬੈਰਥੋਡ ਵੱਲੋਂ ਸੰਸਦ ਸਾਹਮਣੇ ਰੱਖਿਆ ਗਿਆ। ਬੇਸ਼ੱਕ 34 ਮੈਂਬਰਾਂ ਵਾਲੀ ਬਲਾਕ ਕਿਊਬਕ ਪਾਰਟੀ ਨੇ 29 ਅਕਤੂਬਰ ਤੱਕ ਆਪਣੇ ਸੂਬੇ ਨਾਲ ਸਬੰਧਤ ਦੋ ਬਿੱਲ ਪਾਸ ਕਰਨ ਦਾ ਅਲਟੀਮੇਟਮ ਦਿੱਤਾ ਹੈ ਪਰ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਟੋਰੀ ਪਾਰਟੀ ਨੂੰ ਬਲਾਕ ਜਾਂ ਐੱਨਡੀਪੀ ’ਚੋਂ ਕਿਸੇ ਇੱਕ ਦੀ ਹਮਾਇਤ ਹੀ ਕਾਫੀ ਹੈ। ਲਿਬਰਲ ਪਾਰਟੀ ਦੇ ਆਪਣੇ 154 ਮੈਂਬਰ ਹਨ ਅਤੇ ਜੇ ਐੱਨਡੀਪੀ ਦੇ 24 ਮੈਂਬਰ ਉਸ ਦੇ ਹੱਕ ਵਿੱਚ ਖੜ੍ਹਦੇ ਹਨ ਤਾਂ ਦੂਜਾ ਬੇਭਰੋਸਗੀ ਮਤਾ ਵੀ ਫੇਲ੍ਹ ਹੋ ਜਾਏਗਾ।
 

More in ਦੇਸ਼

ਨਵੀਂ ਦਿੱਲੀ-ਕੇਂਦਰ ਮੰਤਰੀ ਮੰਡਲ ਨੇ ਅੱਜ 2025-26 ਦੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ...
ਨਵੀਂ ਦਿੱਲੀ-ਬੰਬ ਦੀ ਧਮਕੀ ਕਾਰਨ ਏਅਰ ਇੰਡੀਆ ਉਡਾਣ ਨੂੰ ਹਵਾਈ ਅੱਡੇ ਵੱਲ ਮੋੜਨ ਦੇ 18 ਘੰਟਿਆਂ...
ਵਾਸ਼ਿੰਗਟਨ-ਅਮਰੀਕਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ ਪਿਛਲੇ ਸਾਲ ਸਿੱਖ ਵੱਖਵਾਦੀ ਦੀ ਹੱਤਿਆ...
ਚੇਨੱਈ-ਇੱਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ...
ਅਹਿਮਦਾਬਾਦ-ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਇਕ ਸਾਂਝੀ ਮੁਹਿੰਮ ਤਹਿਤ ਅਧਿਕਾਰੀਆਂ...
ਅਹਿਮਦਾਬਾਦ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਕੇਂਦਰ...
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ...
ਯੇਰੂਸ਼ਲਮ/ਬੇਰੂਤ-ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ...
ਨਵੀਂ ਦਿੱਲੀ- ਸੁਪਰੀਮ ਕੋਰਟ ਪੰਜਾਬ, ਹਰਿਆਣਾ ਤੇ ਯੂਪੀ ਵਿਚ ਪਰਾਲੀ ਸਾੜਨ ਕਰਕੇ ਦਿੱਲੀ-ਐੱਨਸੀਆਰ...
ਨਵੀਂ ਦਿੱਲੀ- ਅਮਰੀਕੀ ਮਿਸ਼ਨ ਨੇ ਢਾਈ ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ। ਅਮਰੀਕਾ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤਿਰੂਪਤੀ ਲੱਡੂ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਕਿਹਾ...
ਵਿਨੀਪੈੱਗ-ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵਜ਼ ਵੱਲੋਂ...
Home  |  About Us  |  Contact Us  |  
Follow Us:         web counter