21 Dec 2024

‘ਜ਼ਮਾਨਤ ਨਿਯਮ ਤੇ ਜੇਲ੍ਹ ਅਪਵਾਦ’ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵੀ ਲਾਗੂ ਹੁੰਦੈ: ਸੁਪਰੀਮ ਕੋਰਟ


ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਵੀ ਜ਼ਮਾਨਤ ਨਿਯਮ ਹੈ ਅਤੇ ਜੇਲ੍ਹ ਇਕ ਅਪਵਾਦ ਹੈ। ਇਹ ਟਿੱਪਣੀ ਕਰਦਿਆਂ ਸਿਖਰਲੀ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਰਜ ਕੀਤੇ ਗਏ ਗੈਰ-ਕਾਨੂੰਨੀ ਖਣਨ ਦੇ ਇਕ ਕੇਸ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਇਕ ਸਾਥੀ ਨੂੰ ਰਾਹਤ ਦਿੱਤੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਇਕ ਬੈਂਚ ਨੇ ਕਿਹਾ ਕਿ ਅਦਾਲਤ ਦਾ ਮੰਨਣਾ ਹੈ ਕਿ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀਐੱਮਐੱਲਏ) ਅਧੀਨ ਦਰਜ ਕੇਸਾਂ ਵਿੱਚ ਵੀ ਜ਼ਮਾਨਤ ਇਕ ਨਿਯਮ ਹੈ ਅਤੇ ਜੇਲ੍ਹ ਇਕ ਅਪਵਾਦ ਹੈ। ਬੈਂਚ ਨੇ ਕਿਹਾ ਕਿ ਕੈਦ ਸਿਰਫ ਕਾਨੂੰਨ ਵੱਲੋਂ ਸਥਾਪਤ ਪ੍ਰਕਿਰਿਆ ਰਾਹੀਂ ਹੀ ਹੋ ਸਕਦੀ ਹੈ ਜੋ ਕਿ ਇਕ ਵੈਧ ਤੇ ਵਾਜ਼ਿਬ ਵਿਧੀ ਹੋਣੀ ਚਾਹੀਦੀ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਪੀਐੱਮਐੱਲਏ ਦੇ ਪ੍ਰਬੰਧਾਂ ਤਹਿਤ ਦਰਜ ਕਿਸੇ ਵੱਖਰੇ ਕੇਸ ਵਿੱਚ ਪੁਲੀਸ ਹਿਰਾਸਤ ’ਚ ਕੀਤਾ ਗਿਆ ਇਕਬਾਲੀਆ ਬਿਆਨ ਇਸ ਅਦਾਲਤ ਵਿੱਚ ਮੰਨਿਆ ਨਹੀਂ ਜਾਵੇਗਾ। ਬੈਂਚ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੀ ਆਜ਼ਾਦੀ ਤੋਂ ਵਾਂਝਾ ਨਹੀਂ ਰੱਖਿਆ ਜਾਣਾ ਚਾਹੀਦਾ ਹੈ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੁਲਜ਼ਮ ਦੀ ਜ਼ਮਾਨਤ ਲਈ ਦੂਹਰੀਆਂ ਸ਼ਰਤਾਂ ਰੱਖਣ ਵਾਲੀ ਪੀਐੱਮਐੱਲਏ ਦੀ ਧਾਰਾ 45 ਵਿੱਚ ਵੀ ਸਿਧਾਂਤ ਨੂੰ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਹੈ ਕਿ ਆਜ਼ਾਦੀ ਤੋਂ ਵਾਂਝਾ ਰੱਖਣਾ ਨਿਯਮ ਹੈ। ਸਿਖਰਲੀ ਅਦਾਲਤ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਜੁੜੇ ਮਨੀ ਲਾਂਡਰਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ 9 ਅਗਸਤ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਅਕਤੀ ਦੀ ਆਜ਼ਾਦੀ ਹਮੇਸ਼ਾ ਨਿਯਮ ਹੈ ਅਤੇ ਕਾਨੂੰਨ ਵੱਲੋਂ ਸਥਾਪਤ ਪ੍ਰਕਿਰਿਆ ਵੱਲੋਂ ਇਸ ਤੋਂ ਵਾਂਝਾ ਕੀਤਾ ਜਾਣਾ ਅਪਵਾਦ ਹੈ। ਬੈਂਚ ਨੇ ਕਿਹਾ, ‘‘ਪੀਐੱਮਐੱਲਏ ਦੀ ਧਾਰਾ 45 ਤਹਿਤ ਦੂਹਰੀਆਂ ਸ਼ਰਤਾਂ ਇਸ ਸਿਧਾਂਤ ਨੂੰ ਖ਼ਤਮ ਨਹੀਂ ਕਰਦੀਆਂ।’’ ਬੈਂਚ ਨੇ ਪ੍ਰੇਮ ਪ੍ਰਕਾਸ਼ ਨੂੰ ਜ਼ਮਾਨਤ ਦੇ ਦਿੱਤੀ, ਜਿਸ ਨੂੰ ਡਾਇਰੈਕਟੋਰੇਟ ਨੇ ਸੋਰੇਨ ਦਾ ਨੇੜਲਾ ਸਹਿਯੋਗੀ ਦੱਸਿਆ ਹੈ ਤੇ ਉਸ ’ਤੇ ਨਾਜਾਇਜ਼ ਖਣਨ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਸਿਖਰਲੀ ਅਦਾਲਤ ਨੇ ਝਾਰਖੰਡ ਹਾਈ ਕੋਰਟ ਦੇ 22 ਮਾਰਚ ਦੇ ਹੁਕਮਾਂ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਅਦਾਲਤ ਨੇ ਹੇਠਲੀ ਅਦਾਲਤ ਨੂੰ ਮਾਮਲੇ ਦੀ ਸੁਣਵਾਈ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ।

More in ਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਸੁਝਾਵਾਂ ਲਈ ਉਨ੍ਹਾਂ...
ਨਵੀਂ ਦਿੱਲੀ: ਸੰਨ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਕੇਸ ’ਚ ਦਿੱਲੀ ਦੀ ਇਥੋਂ ਦੀ ਅਦਾਲਤ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਉਸ ਅਰਜ਼ੀ ’ਤੇ ਵਿਚਾਰ ਕਰਨ ’ਤੇ ਸਹਿਮਤੀ ਦੇ ਦਿੱਤੀ...
ਨਵੀਂ ਦਿੱਲੀ-ਮਰਹੂਮ ਰਾਜ ਕਪੂਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਚੰਡੀਗੜ੍ਹ- ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਸਜ਼ਾ ਦੌਰਾਨ ਡਿਉਟੀ ਨਿਭਾਉਂਦੇ ਹੋਏ ਅਕਾਲੀ...
ਹਸਨ-:ਟਰੇਨਿੰਗ ਪੂਰੀ ਕਰਨ ਤੋਂ ਬਾਅਦ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ਲਈ ਜਾ ਰਹੇ...
ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਵਿਧਾਨ ਨੂੰ ਦੇਸ਼ ਦਾ ਸਭ ਤੋਂ ਪਵਿੱਤਰ ਗ੍ਰੰਥ...
ਚੰਡੀਗੜ੍ਹ-ਕਿਸਾਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪੰਜਾਬ ਤੇ ਹਰਿਆਣਾ ਦੇ ਬਾਰਡਰ ’ਤੇ...
ਜੌਰਜਟਾਊਨ (ਗੁਆਨਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਤੜਕੇ ਗੁਆਨਾ ਪੁੱਜਣ ’ਤੇ ਨਿੱਘਾ...
ਨਵੀਂ ਦਿੱਲੀ-ਉੱਘੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਕਿਹਾ ਹੈ ਕਿ ਜੇ ਸਰਕਾਰ ਦੇਸ਼ ’ਚ ਸਾਰੇ...
ਨਵੀਂ ਦਿੱਲੀ-ਡੈਨਮਾਰਕ ਦੀ ਵਿਕਟੋਰੀਆ ਕਜੇਅਰ ਥੇਲਵਿਗ ਨੇ ਸਾਲ 2024 ਦਾ ਮਿਸ ਯੂਨੀਵਰਸ ਦਾ ਖ਼ਿਤਾਬ...
ਲੰਡਨ [ਯੂਕੇ]-ਯੂਕੇ ਵਿੱਚ ਬ੍ਰਿਟਿਸ਼ ਹਿੰਦੂਆਂ ਅਤੇ ਭਾਰਤੀਆਂ ਦੀ ਇੱਕ ਸਮਾਜਿਕ ਲਹਿਰ ਇਨਸਾਈਟ...
Home  |  About Us  |  Contact Us  |  
Follow Us:         web counter