ਵਾਸ਼ਿੰਗਟਨ ਡੀ. ਸੀ. (ਗ.ਦ.) - ਕੈਲੀਫੋਰਨੀਆ ਦੀ ਸਟੇਟ ਯੁਨਾਈਟਡ ਫਰਿਜ਼ਨੋ ਵਲੋਂ ਅੰਤਰਰਾਸ਼ਟਰੀ ਪੰਜਾਬੀ ਲਿਟਰੇਚਰ, ਕਲਚਰ ਅਤੇ ਭਾਸ਼ਾ ਕਾਨਫਰੰਸ ਅਤੀਤ ਅਤੇ ਭਵਿੱਖ ਨੂੰ ਸਮਰਪਿਤ ਦੇ ਆਸੇ ਨਾਲ ਕਰਵਾਈ ਗਈ ਹੈ। ਜਿੱਥੇ ਇਸ ਕਾਨਫਰੰਸ ਨੂੰ ਕਰਵਾਉਣ ਲਈ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਪੰਜਾਬੀ ਯੁਨਾਈਟਡ ਪਟਿਆਲਾ ਪੰਜਾਬ ਅਤੇ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਨੂੰ ਸਹਿਯੋਗ ਦਿੱਤਾ, ਉੱਥੇ ਇਸ ਕਾਨਫਰੰਸ ਨੇ ਪੰਜਾਬੀ ਬਚਾਉ ਤੇ ਇਸ ਤੇ ਪਹਿਰਾ ਦੇਣ ਬਾਰੇ ਭਰਪੂਰ ਯਤਨਾਂ ਦੀ ਲੜੀ ਲਾਈ ਗਈ ਹੈ।
ਜ਼ਿਕਰਯੋਗ ਹੈ ਕਿ ਦਰਸ਼ਨ ਸਿੰਘ ਧਾਲੀਵਾਲ ਅਤੇ ਉਹਨਾਂ ਨਾਲ ਯੂਥ ਟੀਮ ਜਿਨ੍ਹਾਂ ਵਿੱਚ ਰਾਜਿੰਦਰ ਸਿੰਘ ਬੋਇਲ ਪ੍ਰਧਾਨ, ਸ਼ੇਰ ਸਿੰਘ ਜਨਰਲ ਸਕੱਤਰ, ਭੁਪਿੰਦਰ ਸਿੰਘ, ਮਨਜਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਸਤਵੀਰ ਸਿੰਘ, ਜਸਰਾਜ ਸਿੰਘ ਅਤੇ ਭੁਪਿੰਦਰ ਸਿੰਘ ਯੂਥ ਅਕਾਲੀ ਟੀਮ ਨੇ ਇਸ ਦੀ ਕਾਮਯਾਬੀ ਲਈ ਸਹਿਯੋਗ ਦਿੱਤਾ। ਜਿੱਥੇ ਦਰਸ਼ਨ ਸਿੰਘ ਧਾਲੀਵਾਲ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਕਾਨਫਰੰਸ ਰਾਹੀਂ ਦਿੱਤੇ ਪ੍ਰਸਥਾਵਾਂ ਤੇ ਪਹਿਰਾ ਦੇਣ ਲਈ ਪਹਿਲ ਕਦਮੀ ਤੇ ਜੋਰ ਦਿੱਤਾ ਹੈ। ਉਹਨਾਂ ਕਿਹਾ ਕਿ ਹੋਰ ਪੰਜਾਬੀ ਦੀ ਪਹਿਚਾਣ ਉਸ ਦੀ ਦਿੱਖ ਨਹੀਂ ਸਗੋਂ ਬੋਲੀ ਹੈ। ਜਿਸ ਨੂੰ ਅੱਜ ਦੀ ਪੀੜੀ੍ਹ ਨੂੰ ਬੋਲਣ ਲਈ ਪਰਪੱਕ ਕਰਨਾ ਚਾਹੀਦਾ ਹੈ। ਇਹ ਤਿੰਨ ਦਿਨਾ ਕਾਨਫਰੰਸ ਵੱਖਰੀ ਛਾਪ ਛੱਡ ਗਈ ਅਤੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਤ ਕਰ ਗਈ ਹੈ।