ਹੁਣ, ਜ਼ਮੀਨ ਬਲਨੇ ਲਈ ਤੇ ਆਹਟ ਤਿੰਨ ਪੁਸਤਕਾਂ ਦੀ ਹੋਈ ਘੁੰਢ ਚੁਕਾਈ
ਪੈਨਸਿਮਵੈਨੀਆ (ਗ.ਦ.) ¸ ਪੰਜਾਬੀ ਭਾਸ਼ਾ ਵਿੱਚ ਆ ਰਹੇ ਨਿਘਾਰ ਸਬੰਧੀ ਤਿੰਨ ਪੰਜਾਬਾਂ ਦੇ ਰਹਿਣ ਵਾਲਿਆਂ ਜਿਨ੍ਹਾਂ ਵਿੱਚ ਲਹਿੰਦੇ, ਚੜ੍ਹਦੇ ਅਤੇ ਵਿਦੇਸ਼ੀ ਪੰਜਾਬ ਦੇ ਬਸ਼ਿੰਦਿਆਂ ਵਲੋਂ ਇਸ ਦੇ ਪਸਾਰੇ, ਵਰਤੋਂ ਤੋਂ ਇਲਾਵਾ ਇਸ ਦੀ ਦਸ਼ਾ, ਦਿਸ਼ਾ ਅਤੇ ਮਜ਼ਬੂਰੀ ਸਬੰਧੀ ਰਵਿੰਦਰ ਸੈਗਜ਼ ਦੀ ਰਿਹਾਇਸ਼ ਤੇ ਸਾਹਿਤਕਾਰਾਂ ਦੀ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਉੱਘੇ ਲੇਖਕ, ਕਹਾਣੀਕਾਰ, ਸਾਹਿਤਕਾਰ, ਕਵਿਤਾਵਾਂ ਦੇ ਧਨੀਆਂ ਤੋਂ ਇਲਾਵਾ ਉੱਘੇ ਜਰਨਲਿਸਟਾਂ ਵੱਲੋਂ ਹਿੱਸਾ ਲਿਆ ਗਿਆ। ਜਿਨ੍ਹਾਂ ਨੇ ਬੜੀ ਬਾਰੀਕੀ ਨਾਲ ਇਸ ਦੀ ਪਰਤ ਦਰ ਪਰਤ ਤੇ ਵਿਚਾਰਾਂ ਕੀਤੀਆਂ ਅਤੇ ਦੁੱਖ ਪ੍ਰਗਟਾਇਆ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਬੋਲੀ ਵਿੱਚ ਊਰਦੂ ਅਤੇ ਫਾਰਸੀ ਦੀ ਵਰਤੋਂ ਕਰਕੇ ਅਸਲ ਪੰਜਾਬੀ ਦੀ ਦਸ਼ਾ ਵਿੱਚ ਨਿਘਾਰ ਆ ਰਿਹਾ ਹੈ ਜਿਵੇਂ ਔਰਤ, ਫਰਦ, ਮਲਕੀਅਤ ਅਤੇ ਬਦੌਲਤ ਆਦਿ ਦੀ ਵਰਤੋਂ ਪੰਜਾਬੀ ਦੀ ਦਸ਼ਾ ਨੂੰ ਨਿਗਾਰ ਵਲੋਂ ਤੋਰਿਆ ਹੈ। ਇਸ ਤਰ੍ਹਾਂ ਚੜ੍ਹਦੇ ਪੰਜਾਬ ਵਿੱਚ ਸੰਸਕ੍ਰਿਤ ਦੇ ਸ਼ਬਦਾਂ ਦਾ ਭਾਰੂਪਣ ਜਿਵੇਂ ਪਰੋਸਣਾ, ਮਸਤਕ ਹਸਤਰੇਖਾ ਆਦਿ ਸ਼ਬਦਾਂ ਦੀ ਵਰਤੋਂ ਨੇ ਅਸਲ ਸ਼ਬਦਾਂ ਨੂੰ ਕੋਰਾ ਦੂਰ ਛੱਡ ਦਿੱਤਾ ਹੈ। ਭਾਵ ਭਾਸ਼ਾ ਦਾ ਪਾੜਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ ਜਿਸ ਨਾਲ ਡਰ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਕੇਵਲ ਨਿਘਾਰ ਵੱਲ ਨੂੰ ਰਾਹ ਅਖਤਿਆਰ ਕਰ ਰਹੀ ਹੈ। ਤੀਜਾ ਪੰਜਾਬ ਵਿਦੇਸ਼ੀ ਪੰਜਾਬੀਆਂ ਨੂੰ ਕਿਹਾ ਜਾਂਦਾ ਹੈ, ਜਿੱਥੇ ਵੈਸਟਰਨ ਕਲਚਰ ਦਾ ਅਸਰ ਦਿਖਾਈ ਦੇ ਰਿਹਾ ਹੈ। ਕਿਉਂਕਿ ਵਿਦੇਸ਼ੀ ਪੰਜਾਬੀਆਂ ਵਲੋਂ ਕਦੇ ਵੀ ਕੋਈ ਐਸਾ ਨਹੀਂ ਲਿਖਿਆ ਜਿਸ ਤੋਂ ਪਤਾ ਲੱਗੇ ਕਿ ਉਹ ਪੰਜਾਬੀ ਪ੍ਰਤੀ ਕੁੱਝ ਕਰ ਰਹੇ ਹਨ। ਇਹਨਾਂ ਸ਼ਬਦਾਂ ਬਾਰੇ ਬਲਦੇਵ ਸਿੰਘ ਧਾਲੀਵਾਲ ਅਤੇ ਜਵੇਦ ਬੂਟੇ ਨੇ ਵਿਸ਼ੇਸ਼ ਟਿੱਪਣੀ ਕਰਦਿਆਂ ਕਿਹਾ ਕਿ ਇਸ ਸਬੰਧੀ ਉਸਾਰੂ ਕਦਮ ਪੁੱਟਣ ਦੀ ਲੋੜ ਹੈ। ਪ੍ਰੋ. ਬਲਦੇਵ ਸਿੰਘ ਨੇ ਅਫਜ਼ਲ ਤਫਤੀਸ਼, ਮਨਸੂਦ ਸਾਇਦ, ਮਨਸਾ ਮੁਹੰਮਦ ਦੀਆਂ ਲਿਖਤਾਂ ਦਾ ਜ਼ਿਕਰ ਕਰਦੇ ਕਿਹਾ ਕਿ ਇਹਨਾਂ ਦੀਆਂ ਲਿਖਤਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਪੰਜਾਬੀ ਵਿੱਚ ਪਾੜਾ ਹੈ। ਦੂਜੇ ਪਾਸੇ ਕੁਲਦੀਪ ਮਾਨ, ਅਮ੍ਰਿਤ ਸ਼ੇਕ, ਜਰਨੈਲ ਸਿੰਘ, ਅਮ੍ਰਿਤਾ ਪ੍ਰੀਤਮ ਦਾ ਜ਼ਿਕਰ ਕਰਦੇ ਕੁੱਝ ਐਸੀਆਂ ਕਹਾਣੀਆਂ ਦਾ ਜ਼ਿਕਰ ਕਰਦੇ ਦੱਸਿਆਂ ਕਿ ਅਣਚੇਤਨ, ਤੇ ਰਹੱਸਮਈ ਵਲਵਲਿਆਂ ਨੂੰ ਉਭਾਰਨ ਪ੍ਰਤੀ ਸੁਚੇਤ ਕਰਦੇ ਹਨ ਜੋ ਅਸਲ ਜੀਵਨ ਝਾਤ ਨੂੰ ਤਾਜ਼ਾ ਕਰਦੇ ਹਨ। ਉਹਨਾਂ ਕਿਹਾ ਕਿ ਸਰਕਾਰੀ ਤੌਰ ਤੇ ਦਸਤਖਤ ਪਾਏ ਜਾਣ ਵਿੱਚ ਕੀਤੇ ਜਾਂਦੇ ਹਨ ਪਰ ਅਸਲ ਕੰਮ ਅਜੇ ਵੀ ਪੰਜਾਬੀ ਨੂੰ ਦੂਰ ਰੱਖ ਕੇ ਕੀਤਾ ਜਾਂਦਾ ਹੈ।
ਪੰਜਾਬੀ ਭਾਰਤੀ ਔਰਤ ਨੂੰ ਕੇਂਦਰਤ ਕਰਨਾ ਅਤੇ ਮਰਨ ਤੇ ਵੀ ਕੇਂਦਰ ਵਿੱਚ ਔਤਰ ਨੂੰ ਲਿਆ ਜਾਂਦਾ ਹੈ। ਰਾਜਨੀਤਕ ਤੇ ਰਾਜਸੀ ਚੇਤਨਾ ਵੀ ਦੂਜੀਆ ਭਾਸ਼ਾਵਾਂ ਤੇ ਕੇਂਦਰਤ ਹਨ। ਦਰਸ਼ਨ ਬੁੱਟਰ ਪੰਜਾਬੀ ਦੇ ਸੂਝਵਾਨ ਕਵੀ ਸੰਕੇਤਕ ਗੱਲ ਕਰਨ ਅਤੇ ਘਟੇ ਸ਼ਬਦ ਵਰਤ ਕੇ ਵੱਡੀ ਗੱਲ ਕਹਿਣ ਨੂੰ ਤਰਜੀਹ ਦੇ ਕੇ ਪੰਜਾਬੀ ਵਿੱਚ ਯੋਗਦਾਨ ਪਾ ਰਹੇ ਹਨ। ਉਹਨਾਂ ਕਿਹਾ ਭਾਰਤ ਅਸਹਿਣਸ਼ੀਲ ਦੇਸ਼, ਸਰਕਾਰ ਤੋਂ ਲੇਖਕ ਦੁਖੀ ਹਨ। ਬੇਸ਼ੱਕ ਗੱਲਾਂ ਦਾ ਘਾਣ, ਗਾਉਣ ਤੇ ਪਾਬੰਦੀ, ਧਮਕੀਆਂ ਦਾ ਬੋਲਵਾਲਾ ਪੰਜਾਬੀ ਦੀ ਦੁਰਦਸ਼ਾ ਕਰ ਰਿਹਾ ਹੈ, ਵਿਚਾਰਾਂ ਦੀ ਅਜ਼ਾਦੀ ਤੇ ਹਮਲੇ ਲਿਖਣ ਬੋਲਣ ਦੀ ਅਜ਼ਾਦੀ ਕੇਵਲ ਸੰਵਿਧਾਨ ਤੱਕ ਹੀ ਸੀਮਤ ਹੈ, ਪੰਜਾਬੀ ਭਾਸ਼ਾ ਦੀ ਦਸ਼ਾ ਨੂੰ ਠੇਸ ਪਹੁੰਚਾਈ ਹੋਈ ਹੈ। ਉਹਨਾਂ ਆਪਣੀਆਂ ਦੋ ਕਵਿਤਾਵਾਂ ਨੂੰ ਗਾ ਕੇ ਪੰਜਾਬੀ ਪ੍ਰਤੀ ਨਿਭਾਏ ਰੋਲ ਦੀ ਹਾਜ਼ਰੀ ਲਗਵਾਈ ਅਤੇ ਪੰਜਾਬੀ ਦੀ ਮਜ਼ਬੂਤੀ ਲਈ ਵਿਦੇਸ਼ੀ ਪੰਜਾਬੀਆਂ ਨੂੰ ਲਿਖਤਾਂ ਤੇ ਜ਼ੋਰ ਦੇ ਕੇ ਪੰਜਾਬੀ ਨੂੰ ਉੱਚਾ ਚੁੱਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇੱਕ ਵੀ ਵਿਆਕਤੀ ਦੀ ਬਾਇਓਗ੍ਰਾਫੀ ਵਿਦੇਸ਼ੀ ਪੰਜਾਬੀ ਦੀ ਪੜ੍ਹਨ ਨੂੰ ਨਹੀਂ ਮਿਲਦੀ ਹੈ। ਸੋਸ਼ੀਲ ਦੋਸਾਂਝ ਵਲੋਂ ਵੀ ਸ਼ਾਇਰੋ ਸ਼ਾਇਰੀ ਅਤੇ ਪ੍ਰਤਿਕਾ ਨੂੰ ਅੱਗੇ ਤੋਰ ਕੇ ਪੰਜਾਬੀ ਦੀ ਮਜ਼ਬੂਤੀ ਦਾ ਬਾਖੂਬ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਭਾਵੇਂ ਉਹ ਕਈ ਕੰਮਾਂ ਵਿੱਚ ਪੰਜਾਬੀ ਵਿੱਚ ਖਬਰਾਂ ਪੜ੍ਹਕੇ ਪੰਜਾਬੀ ਨੂੰ ਜਾਗਦਾ ਰੱਖਣ ਵਿੱਚ ਯੋਗਦਾਨ ਪਾ ਰਹੇ ਹਨ। ਸੁਰਿੰਦਰ ਸੋਹਲ ਨੇ ਕਿਹਾ ਕਿ ਉਹਨਾਂ ਹੁਣ ਤੱਕ ਨੌ ਕਿਤਾਬਾਂ ਦਾ ਉਰਦੂ ਉਲੱਥਾ ਪੰਜਾਬੀ ਵਿੱਚ ਕਰਕੇ ਇਸ ਦੀ ਮਜ਼ਬੂਤੀ ਨੂੰ ਚਾਰ ਚੰਨ ਲਗਾ ਰਹੇ ਹਨ ਅਤੇ ਉਹਨਾਂ ਦਾ ਅਗਲਾ ਪ੍ਰੋਜੈਕਟ ਤਿੰਨ ਪੰਜਾਬਾਂ ਦੇ ਉੱਘੇ ਲੇਖਕਾਂ ਨੂੰ ਲੜੀ ਵਿੱਚ ਪ੍ਰੋਅ ਕੇ ਪੰਜਾਬੀ ਨੂੰ ਦਿਸ਼ਾ ਦੇਣਗੇ।
ਰਵਿੰਦਰ ਸੈਗਜ਼, ਮਾਸਟਰ ਧਰਮਪਾਲ ਸਿੰਘ, ਨੀਲਮ ਸੁਹੈਰਾ, ਦਰਸ਼ਨ ਸਿੰਘ ਬੁੱਟਰ, ਕਮਲ ਦੋਸਾਂਝ, ਬਿੰਦਰ ਬਿਸਮਿਲ, ਸੁਰਿੰਦਰ ਸੋਹਲ, ਜਾਵੇਦ ਬੂਟਾ ਅਤੇ ਡਾ. ਸੁਰਿੰਦਰ ਸਿੰਘ ਗਿੱਲ ਨੇ ਅੰਤ ਵਿੱਚ ਪੰਜਾਬੀ ਟੋਟਕਿਆਂ ਅਤੇ ਹਾਸਰਸ ਤਜ਼ਰਬਿਆ ਦੀ ਸਾਂਝ ਪਾ ਕੇ ਮਾਹੌਲ ਨੂੰ ਖੂਬ ਹਸਾਇਆ ਭਰਿਆ ਸਿਰਜਿਆ। ਬਿੰਦਰ ਬਿਸਮਿਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਅੱਜ ਦੀ ਸਾਹਿਤਕ ਮਿਲਣੀ ਨੂੰ ਪੰਜਾਬੀ ਦੀ ਮਜ਼ਬੂਤੀ ਅਤੇ ਉਪਰਾਲਿਆਂ ਨੂੰ ਦਿਸ਼ਾ ਨਿਰਦੇਸ਼ਨ ਵਜੋਂ ਦੱਸਿਆ ਜਿੱਥੇ ਇਸ ਮਿਲਣੀ ਨੇ ਤਿੰਨ ਪੰਜਾਬਾਂ ਵਿੱੱਚ ਉਸਾਰੂ ਉਪਰਾਲੇ ਅਤੇ ਲਿਖਤਾਂ ਨੂੰ ਮਜ਼ਬੂਤੀ ਨਾਲ ਪਰੋਸਣ ਦਾ ਜ਼ਿਕਰ ਕੀਤਾ ਉੱਤੇ ਛੋਟੀਆ ਕਹਾਣੀਆਂ ਦਾ ਪਸਾਰਾ ਵਖਾਉਣ ਤੇ ਜ਼ੋਰ ਦੇਣ ਦੇ ਨਾਲ ਨਾਲ ਪਿੰਡਾਂ ਅਤੇ ਲਹਿੰਦੇ ਪੰਜਾਬ ਵਲੋਂ ਪੰਜਾਬੀ ਨੂੰ ਕੇਂਦਰ ਖੋਲ੍ਹਕੇ ਪਸਾਰੇ ਕਰਨ ਤੇ ਜ਼ੋਰ ਦਿੱਤਾ। ਉਹਨਾਂ ਤਿੰਨ ਪੰਜਾਬਾਂ ਦੇ ਪੰਜਾਬੀ ਸੰਗ੍ਰਹਿ ਨੂੰ ਇਹ ਲੜੀ ਵਿੱਚ ਪ੍ਰੋਅ ਕੇ ਪੇਸ਼ ਕਰਨ ਨੂੰ ਤਰਜੀਹ ਦੇਣ ਦਾ ਜ਼ਿਕਰ ਕੀਤਾ। ਸਮੁੱਚੇ ਤੌਰ ਤੇ ਇਹ ਗੋਸ਼ਟੀ ਭਵਿੱਖ ਲਈ ਰਾਹ ਦਸੇਰਾ ਬਣੇਗੀ।