07 Sep 2024

ਅਮਰੀਕਾ: ਹਵਾਈ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਕਈ ਵਿਅਕਤੀਆਂ ਦੀ ਮੌਤ

ਜਿਲੇਟ- ਅਮਰੀਕਾ ਵਿਚ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਕਾਰਨ ਜੰਗਲ ਵਿਚ ਅੱਗ ਲੱਗਣ ਦੀ ਵੀ ਘਟਨਾ ਵਾਪਰੀ ਹੈ। ਕੈਂਪਬੈੱਲ ਕਾਉਂਟੀ ਦੇ ਅਧਿਕਾਰੀਆਂ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਜਹਾਜ਼ ਵਿਓਮਿੰਗ ਦੀ ਸੀਮਾ ਨਜ਼ਦੀਕ ਸਥਿਤ ਸ਼ਹਿਰ ਜਿਲੇਟ ਵਿਚੋਂ ਉਡਾਣ ਭਰ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਹਾਲਾਕਿ ਇਸ ਦੌਰਾਨ ਮਰਨ ਵਾਲੇ ਵਿਅਕਤੀਆਂ ਦੀ ਸੰਖਿਆ ਦਾ ਪਤਾ ਨਹੀਂ ਲੱਗ ਸਕਿਆ ਹੈ। ਕੈਂਪਬੈੱਲ ਕਾਂਉਂਟੀ ਦੇ ਅਧਿਕਾਰੀ ਰੇਨਾਲਡਜ਼ ਨੇ ਦੱਸਿਆ ਕਿ ਪਾਇਲਟ ਨੇ ਗੰਭੀਰ ਸਥਿਤੀ ਹੋਣ ਬਾਰੇ ਸੰਦੇਸ਼ ਭੇਜਦਿਆਂ ਜਹਾਜ਼ ਵਿਚ ਗੜਬੜੀ ਹੋਣ ਦਾ ਸ਼ੰਕਾ ਜ਼ਾਹਿਰ ਕੀਤਾ ਸੀ। ਇਸ ਤੋਂ ਕੁੱਝ ਸਮੇਂ ਬਾਅਦ ਇਲਾਕੇ ਦੇ ਲੋਕਾਂ ਵੱਲੋਂ ਦੁਰਘਟਨਾ ਵਾਲੀ ਜਗ੍ਹਾ ਤੋਂ ਧੁੰਆਂ ਉੱਠਣ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਜਿਲੇਟ ਦੇ ਆਸਪਾਸ ਜੰਗਲਾਂ ਵਿਚ ਵੀ ਅੱਗ ਲੱਗ ਗਈ, ਜਿਸ ਤੇ ਜਾਹਾਜ਼ ਰਾਹੀਂ ਪਾਣੀ ਸੁੱਟ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

More in ਦੇਸ਼

ਮਲੇਰਕੋਟਲਾ- ਅਲਬਰਟਾ ਦੇ ਡਾਊਨਟਾਊਨ ਐਡਮਿੰਟਨ ਪਾਰਕਿੰਗ ‘ਚ ਬੁੱਧਵਾਰ ਨੂੰ 22 ਸਾਲਾ ਸਿੱਖ ਨੌਜਵਾਨ...
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੰਗਾਪੁਰ ਤੇ ਬਰੂਨੇਈ ਦੀ ਆਪਣੀ ਤਿੰਨ ਦਿਨਾਂ ਯਾਤਰਾ...
ਚੰਡੀਗੜ੍ਹ- ਪੰਜਾਬ ਦੀ ‘ਆਪ’ ਸਰਕਾਰ ਨੇ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਪੈਟਰੋਲ ਤੇ...
ਚੰਡੀਗੜ੍ਹ- ਪੰਜਾਬ ਆਪਣੀ ਵਿੱਤੀ ਮਜ਼ਬੂਤੀ ਦੇ ਰੋਡਮੈਪ ਤੋਂ ਪਿਛਾਂਹ ਹਟਣ ਲੱਗਾ ਹੈ ਅਤੇ ਵਿੱਤ...
ਚੰਡੀਗੜ੍ਹ- ਪੰਜਾਬ ਵਿੱਚ ਕਿਸਾਨ, ਮਜ਼ਦੂਰ ਤੇ ਵਾਤਾਵਰਣ ਪੱਖੀ ਖੇਤੀ ਨੀਤੀ ਬਣਾਉਣ ਸਣੇ ਹੋਰਨਾਂ...
ਮੁੰਬਈ- Stock Market: ਘਰੇਲੂ ਬਾਜ਼ਾਰਾਂ ਵਿਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਰਜ...
ਚੰਡੀਗੜ੍ਹ- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਮਜ਼ਦੂਰ,...
ਵੈਨਕੂਵਰ/ਵਿਨੀਪੈੱਗ-ਕੈਨੇਡਾ ਸਰਕਾਰ ਨੇ ਸੈਲਾਨੀ/ਵਿਜ਼ਟਰ ਵੀਜ਼ੇ ’ਤੇ ਕੈਨੇਡਾ ਆਏ ਲੋਕਾਂ...
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਗ੍ਰੇਟਰ ਨੌਇਡਾ (ਯੂਪੀ) ਤੇ ਧੋਲੇਰਾ (ਗੁਜਰਾਤ) ਦੀ ਤਰਜ਼ ’ਤੇ...
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਵੀ ਜ਼ਮਾਨਤ...
ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਅੱਜ ਮੰਡੀ ਤੋਂ ਭਾਜਪਾ...
ਕਰਾਚੀ- ਪਾਕਿਸਤਾਨ ਦੇ ਗੜਬੜਜ਼ਦਾ ਬਲੋਚਿਸਤਾਨ ਸੂਬੇ ਵਿਚ ਹਥਿਆਰਬੰਦ ਹਮਲਾਵਰਾਂ ਨੇ ਚਾਰ ਵੱਖ...
Home  |  About Us  |  Contact Us  |  
Follow Us:         web counter