17 Oct 2024

ਨੀਟ-ਯੂਜੀ: ਸੁਪਰੀਮ ਕੋਰਟ ਵੱਲੋਂ ਕੌਮੀ ਪ੍ਰੀਖਿਆ ਏਜੰਸੀ ਨੂੰ ਨੋਟਿਸ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਅੱਜ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਤੋਂ ਜਾਣਨਾ ਚਾਹਿਆ ਕਿ ਨੀਟ-ਯੂਜੀ 2024 ’ਚ ਸ਼ਾਮਲ ਦੋ ਪ੍ਰੀਖਿਆਰਥੀਆਂ ਨੂੰ ਦਿੱਤੀ ਗਈ ਓਐੱਮਆਰ ਸ਼ੀਟ ਨਾਲ ਸਬੰਧਤ ਸ਼ਿਕਾਇਤਾਂ ਕਰਨ ਲਈ ਕੋਈ ਸਮਾਂ ਸੀਮਾ ਹੈ ਜਾਂ ਨਹੀਂ। ਜਸਟਿਸ ਮਨੋਜ ਮਿਸ਼ਰਾ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਵੈਕੇਸ਼ਨ ਬੈਂਚ ਨੇ ਇੱਕ ਨਿੱਜੀ ਕੋਚਿੰਗ ਸੈਂਟਰ ਤੇ ਕੁਝ ਨੀਟ ਪ੍ਰੀਖਿਆਰਥੀਆਂ ਵੱਲੋਂ ਦਾਖਲ ਨਵੀਆਂ ਪਟੀਸ਼ਨਾਂ ’ਤੇ ਐੱਨਟੀਏ ਨੂੰ ਨੋਟਿਸ ਜਾਰੀ ਕੀਤਾ ਅਤੇ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਬਾਕੀ ਲਮਕੇ ਮਾਮਲਿਆਂ ਨਾਲ ਅੱਠ ਜੁਲਾਈ ਲਈ ਨਿਰਧਾਰਤ ਕੀਤੀ ਹੈ।
ਕੋਚਿੰਗ ਸੰਸਥਾ ਤੇ ਪ੍ਰੀਖਿਆਰਥੀਆਂ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਰ ਬਸੰਤ ਨੇ ਦਲੀਲ ਦਿੱਤੀ ਕਿ ਪ੍ਰੀਖਿਆ ’ਚ ਸ਼ਾਮਲ ਹੋਏ ਕੁਝ ਪ੍ਰੀਖਿਆਰਥੀਆਂ ਨੂੰ ਓਐੱਮਆਰ ਸ਼ੀਟ ਨਹੀਂ ਮਿਲੀ। ਬੈਂਚ ਨੇ ਸੁਣਵਾਈ ਸ਼ੁਰੂ ਹੁੰਦਿਆਂ ਹੀ ਐਡਵੋਕੇਟ ਬਸੰਤ ਨੂੰ ਪੁੱਛਿਆ ਕਿ ਇੱਕ ਨਿੱਜੀ ਕੋਚਿੰਗ ਸੰਸਥਾ ਆਰਟੀਕਲ 32 ਤਹਿਤ ਸੁਪਰੀਮ ਕੋਰਟ ’ਚ ਪਟੀਸ਼ਨ ਕਿਸ ਤਰ੍ਹਾਂ ਦਾਖਲ ਕਰ ਸਕਦੀ ਹੈ ਅਤੇ ਕਿਸ ਤਰ੍ਹਾਂ ਨਾਲ ਸੰਸਥਾ ਦੇ ਬੁਨਿਆਦੀ ਅਧਿਕਾਰ ਪ੍ਰਭਾਵਿਤ ਹੁੰਦੇ ਹਨ। ਐੱਨਟੀਏ ਵੱਲੋਂ ਪੇਸ਼ ਵਕੀਲ ਨੇ ਦੱਸਿਆ ਕਿ ਓਐੱਮਆਰ ਸ਼ੀਟ ਵੈੱਬਸਾਈਟ ’ਤੇ ਅਪਲੋਡ ਕਰ ਕੇ ਪ੍ਰੀਖਿਆਰਥੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਬੈਂਚ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਓਐੱਮਆਰ ਸ਼ੀਟ ਨਾਲ ਸਬੰਧਤ ਸ਼ਿਕਾਇਤਾਂ ਕਰਨ ਲਈ ਕੋਈ ਸਮਾਂ ਸੀਮਾ ਹੈ? ਐੱਨਟੀਏ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਰਦੇਸ਼ ਲੈਣ ਦੀ ਲੋੜ ਹੈ। ਉਨ੍ਹਾਂ ਪਟੀਸ਼ਨ ਨੂੰ ਪੈਂਡਿੰਗ ਮਾਮਲਿਆਂ ਨਾਲ ਸੂਚੀਬੱਧ ਕਰਨ ਦੀ ਅਪੀਲ ਕੀਤੀ। ਇਸ ਮਗਰੋਂ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਅੱਠ ਜੁਲਾਈ ਲਈ ਤੈਅ ਕਰ ਦਿੱਤੀ।

More in ਦੇਸ਼

ਨਵੀਂ ਦਿੱਲੀ-ਕੇਂਦਰ ਮੰਤਰੀ ਮੰਡਲ ਨੇ ਅੱਜ 2025-26 ਦੇ ਹਾੜ੍ਹੀ ਮਾਰਕੀਟਿੰਗ ਸੀਜ਼ਨ ਲਈ ਕਣਕ ਦਾ ਘੱਟੋ-ਘੱਟ...
ਨਵੀਂ ਦਿੱਲੀ-ਬੰਬ ਦੀ ਧਮਕੀ ਕਾਰਨ ਏਅਰ ਇੰਡੀਆ ਉਡਾਣ ਨੂੰ ਹਵਾਈ ਅੱਡੇ ਵੱਲ ਮੋੜਨ ਦੇ 18 ਘੰਟਿਆਂ...
ਵਾਸ਼ਿੰਗਟਨ-ਅਮਰੀਕਾ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ ਪਿਛਲੇ ਸਾਲ ਸਿੱਖ ਵੱਖਵਾਦੀ ਦੀ ਹੱਤਿਆ...
ਚੇਨੱਈ-ਇੱਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿੱਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ...
ਅਹਿਮਦਾਬਾਦ-ਗੁਜਰਾਤ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਨੇ ਕਿਹਾ ਕਿ ਇਕ ਸਾਂਝੀ ਮੁਹਿੰਮ ਤਹਿਤ ਅਧਿਕਾਰੀਆਂ...
ਅਹਿਮਦਾਬਾਦ- ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਕੇਂਦਰ...
ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ...
ਯੇਰੂਸ਼ਲਮ/ਬੇਰੂਤ-ਦੱਖਣੀ ਲਿਬਨਾਨ ’ਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ ਹਵਾਈ ਅਤੇ ਜ਼ਮੀਨੀ...
ਨਵੀਂ ਦਿੱਲੀ- ਸੁਪਰੀਮ ਕੋਰਟ ਪੰਜਾਬ, ਹਰਿਆਣਾ ਤੇ ਯੂਪੀ ਵਿਚ ਪਰਾਲੀ ਸਾੜਨ ਕਰਕੇ ਦਿੱਲੀ-ਐੱਨਸੀਆਰ...
ਨਵੀਂ ਦਿੱਲੀ- ਅਮਰੀਕੀ ਮਿਸ਼ਨ ਨੇ ਢਾਈ ਲੱਖ ਭਾਰਤੀਆਂ ਨੂੰ ਵੀਜ਼ੇ ਦੇਣ ਦੀ ਤਿਆਰੀ ਕੀਤੀ ਹੈ। ਅਮਰੀਕਾ...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤਿਰੂਪਤੀ ਲੱਡੂ ਵਿਵਾਦ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਕਿਹਾ...
ਵੈਨਕੂਵਰ- ਕੈਨੇਡਾ ਦੇ ਟੋਰੀ ਆਗੂ ਪੀਅਰੇ ਪੋਲੀਵਰ ਨੇ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਹਟਾਉਣ...
Home  |  About Us  |  Contact Us  |  
Follow Us:         web counter