ਨੌਜਵਾਨ ਵੱਲੋਂ ਚਾਕੂ ਨਾਲ ਕੀਤੇ ਹਮਲੇ ’ਚ ਨਾਬਾਲਗ ਦੀ ਮੌਤ, ਪੰਜ ਹੋਰ ਜ਼ਖ਼ਮੀ
ਵੀਏਨਾ- 23 ਸਾਲਾ ਇਕ ਨੌਜਵਾਨ ਨੇ ਬੀਤੇ ਦਿਨ ਦੱਖਣੀ ਆਸਟਰੀਆ ਵਿੱਚ ਛੇ ਰਾਹਗੀਰਾਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਪੁਲੀਸ ਦਾ ਕਹਿਣਾ ਹੈ ਕਿ ਇਹ ਇਕ ਬੇਤਰਤੀਬ ਹਮਲਾ ਸੀ, ਜਿਸ ਵਿੱਚ ਇਕ 14 ਸਾਲਾ ਨਾਬਾਲਗ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਕਿਹਾ ਕਿ ਸ਼ੱਕੀ ਨੂੰ ਵਿਲਾਚ ਸ਼ਹਿਰ ਤੋਂ ਹਿਰਾਸਤ ਵਿੱਚ ਲਿਆ ਗਿਆ, ਜਿੱਥੇ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਆਸਟਰੀਆ ਵਿੱਚ ਕਾਨੂੰਨੀ ਤੌਰ ’ਤੇ ਰਹਿਣ ਵਾਲਾ ਇਕ ਸੀਰਿਆਈ ਨਾਗਰਿਕ ਹੈ।
ਪੁਲੀਸ ਦੇ ਤਰਜਮਾਨ ਰੇਨਰ ਡਾਇਓਨਿਸਿਓ ਨੇ ਕਿਹਾ ਕਿ ਹਮਲੇ ਪਿਛਲੇ ਮਕਸਦ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਹਮਲਾਵਰ ਦੇ ਨਿੱਜੀ ਪਿਛੋਕੜ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਸਾਨੂੰ ਸਹੀ ਜਾਣਕਾਰੀ ਮਿਲਣ ਤੱਕ ਇੰਤਜ਼ਾਰ ਕਰਨਾ ਹੋਵੇਗਾ।’’ ਪੁਲੀਸ ਨੇ ਕਿਹਾ ਕਿ ਇਕ 42 ਸਾਲਾ ਵਿਅਕਤੀ, ਜੋ ਕਿ ਖੁਰਾਕੀ ਵਸਤਾਂ ਦੀ ਡਿਲਿਵਰੀ ਕਰਨ ਵਾਲੀ ਇਕ ਕੰਪਨੀ ਵਿੱਚ ਕੰਮ ਕਰਦਾ ਹੈ, ਨੇ ਆਪਣੀ ਕਾਰ ਵਿੱਚੋਂ ਸਾਰੀ ਘਟਨਾ ਨੂੰ ਦੇਖਿਆ। ਉਸ ਨੇ ਆਪਣੀ ਕਾਰ ਸ਼ੱਕੀ ਵੱਲ ਵਧਾਈ ਅਤੇ ਹਾਲਾਤ ਹੋਰ ਵਿਗੜਨ ਤੋਂ ਰੋਕ ਲਏ।
More in ਦੇਸ਼
ਨਵੀਂ ਦਿੱਲੀ-ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ 21 ਅਪਰੈਲ ਤੋਂ...
ਨਵੀਂ ਦਿੱਲੀ-ਕੌਮੀ ਜਾਂਚ ਏਜੰਸੀ (NIA) 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ...
ਲੁਧਿਆਣਾ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ...
ਨਾਗਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ...
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬੁੱਧਵਾਰ (2 ਅਪਰੈਲ) ਨੂੰ ਉਹ ਟੈਰਿਫ...
ਖਟਕੜ ਕਲਾਂ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ...
ਪਟਿਆਲਾ-ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਨੌਂ...
ਨਵੀਂ ਦਿੱਲੀ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ...
ਕੇਪ ਕੈਨਵਰਲ (ਅਮਰੀਕਾ)-ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ...
ਸ੍ਰੀ ਆਨੰਦਪੁਰ ਸਾਹਿਬ- ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਛੇ ਰੋਜ਼ਾ ਤਿਉਹਾਰ ਹੋਲਾ-ਮਹੱਲਾ ਦੇ...