09 May 2025

ਟੈਕਸਾਂ ਤੋਂ ਮੁਕਤੀ ਦਾ ਦਿਨ ਨੇੜੇ ਆ ਰਿਹੈ: ਟਰੰਪ

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਬੁੱਧਵਾਰ (2 ਅਪਰੈਲ) ਨੂੰ ਉਹ ਟੈਰਿਫ ਦੀ ਲੜੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਇਹ ਦਿਨ ਅਮਰੀਕੀਆਂ ਲਈ ਟੈਕਸ ਤੋਂ ‘ਮੁਕਤੀ ਦਿਵਸ’ ਹੋਵੇਗਾ ਜੋ ਅਮਰੀਕਾ ਨੂੰ ਵਿਦੇਸ਼ੀ ਵਸਤਾਂ ਤੋਂ ਆਜ਼ਾਦ ਕਰ ਦੇਵੇਗਾ। ਟਰੰਪ ਵੱਲੋਂ ਐਲਾਨੇ ਜਾਣ ਵਾਲੇ ਦਰਾਮਦ ਟੈਕਸਾਂ ਦੇ ਅਗਲੇ ਦੌਰ ਦੇ ਵੇਰਵੇ ਅਜੇ ਵੀ ਸਪੱਸ਼ਟ ਨਹੀਂ ਹਨ।
ਵਧੇਰੇ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਔਸਤ ਅਮਰੀਕੀ ਪਰਿਵਾਰਾਂ ਨੂੰ ਉੱਚ ਕੀਮਤਾਂ ਤੇ ਘੱਟ ਆਮਦਨ ਦੇ ਰੂਪ ’ਚ ਉਨ੍ਹਾਂ ਦੇ ਟੈਰਿਫ ਦੀ ਲਾਗਤ ਝੱਲਣੀ ਪਵੇਗੀ। ਦੂਜੇ ਪਾਸੇ ਟਰੰਪ ਵ੍ਹਾਈਟ ਹਾਊਸ ’ਚ ਕਈ ਸੀਈਓਜ਼ ਨੂੰ ਸੱਦਾ ਦੇ ਰਹੇ ਹਨ ਤੇ ਕਹਿ ਰਹੇ ਹਨ ਉਹ ਦਰਾਮਦ ਟੈਕਸਾਂ ਤੋਂ ਬਚਣ ਲਈ ਨਵੇਂ ਪ੍ਰਾਜੈਕਟਾਂ ’ਚ ਸੈਂਕੜੇ ਅਰਬ ਡਾਲਰ ਦਾ ਨਿਵੇਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿ ਜੇ ਟਰੰਪ ਨੂੰ ਲਗਦਾ ਹੈ ਕਿ ਉਹ ਟੈਰਿਫ ਲਾਗੂ ਕਰਨ ਤੋਂ ਬਾਅਦ ਕੋਈ ਸੌਦਾ ਕਰ ਸਕਦੇ ਹਨ ਤਾਂ ਸੰਭਾਵਨਾ ਹੈ ਕਿ ਇਹ ਟੈਰਿਫ ਘੱਟ ਸਮੇਂ ਲਈ ਹੋਣ।
ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਯਕੀਨੀ ਤੌਰ ’ਤੇ ਇਸ ਲਈ ਤਿਆਰ ਹੈ, ਜੇ ਅਸੀਂ ਕੁਝ ਕਰ ਸਕੇ। ਅਸੀਂ ਇਸ ਬਦਲੇ ਕੁਝ ਹਾਸਲ ਕਰਾਂਗੇ।’ ਟਰੰਪ ਨੇ ਕਿਹਾ, ‘ਇਹ ਅਮਰੀਕਾ ’ਚ ਮੁਕਤੀ ਦਿਵਸ ਦੀ ਸ਼ੁਰੂਆਤ ਹੈ।’ ਉਨ੍ਹਾਂ ਬੀਤੇ ਦਿਨ ਇੱਕ ਇੰਟਰਵਿਊ ਦੌਰਾਨ ਕਿਹਾ, ‘ਅਸੀਂ ਉਨ੍ਹਾਂ ਮੁਲਕਾਂ ਤੋਂ ਟੈਕਸ ਲਵਾਂਗੇ ਜੋ ਕਈ ਸਾਲਾਂ ਤੋਂ ਸਾਡੇ ਦੇਸ਼ ਅੰਦਰ ਵਪਾਰ ਕਰ ਰਹੇ ਹਨ ਅਤੇ ਸਾਡੀਆਂ ਨੌਕਰੀਆਂ, ਸਾਡਾ ਪੈਸਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਰਹੇ ਹਨ। ਉਨ੍ਹਾਂ ਸਾਡੇ ਦੇਸ਼ ਤੋਂ ਬਹੁਤ ਕੁਝ ਖੋਹ ਲਿਆ ਹੈ ਫਿਰ ਭਾਵੇਂ ਉਹ ਦੋਸਤ ਹੋਣ ਜਾਂ ਦੁਸ਼ਮਣ। ਸੱਚ ਕਹਾਂ ਤਾਂ ਦੋਸਤ ਅਕਸਰ ਦੁਸ਼ਮਣ ਤੋਂ ਵੀ ਜ਼ਿਆਦਾ ਬੁਰੇ ਹੁੰਦੇ ਹਨ।’ ਟਰੰਪ ਨੇ ਇਹ ਵੀ ਕਿਹਾ ਕਿ ਉਹ ਆਪਣੇ ਟੈਰਿਫ ਬਾਰੇ ਲਚਕੀਲੇ ਰਹਿਣਗੇ। ਜ਼ਿਕਰਯੋਗ ਹੈ ਕਿ ਟਰੰਪ ਦੀ ਭਾਰਤ, ਯੂਰਪੀ ਯੂਨੀਅਨ, ਦੱਖਣੀ ਕੋਰੀਆ ਤੇ ਬ੍ਰਾਜ਼ੀਲ ਸਮੇਤ ਹੋਰ ਮੁਲਕਾਂ ’ਤੇ ਜਵਾਬੀ ਟੈਕਸ ਲਾਉਣ ਦੀ ਯੋਜਨਾ ਹੈ।

More in ਦੇਸ਼

ਨਵੀਂ ਦਿੱਲੀ-ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ 21 ਅਪਰੈਲ ਤੋਂ...
ਨਵੀਂ ਦਿੱਲੀ-ਕੌਮੀ ਜਾਂਚ ਏਜੰਸੀ (NIA) 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ’ਚੋਂ...
ਲੁਧਿਆਣਾ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ’ਚ ਨਸ਼ਿਆਂ...
ਨਾਗਪੁਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਨੂੰ ਭਾਰਤੀ...
ਖਟਕੜ ਕਲਾਂ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹੀਦ ਭਗਤ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਤੇ ਬੁਚ ਵਿਲਮੋਰ ਨੌਂ...
ਪਟਿਆਲਾ-ਪੁਲੀਸ ਵੱਲੋਂ ਹਿਰਾਸਤ ਵਿਚ ਲਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬਹਾਦਰਗੜ੍ਹ...
ਕੇਪ ਕੈਨਵਰਲ- ਨਾਸਾ ਦੇ ਪੁਲਾੜ ਯਾਤਰੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਨੌਂ...
ਨਵੀਂ ਦਿੱਲੀ-ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਅੱਜ ਕਿਹਾ ਕਿ ਭਾਰਤ ਨੂੰ...
ਕੇਪ ਕੈਨਵਰਲ (ਅਮਰੀਕਾ)-ਪਿਛਲੇ ਨੌਂ ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਅਮਰੀਕੀ...
ਸ੍ਰੀ ਆਨੰਦਪੁਰ ਸਾਹਿਬ- ਖ਼ਾਲਸਾਈ ਜਾਹੋ-ਜਲਾਲ ਦੇ ਪ੍ਰਤੀਕ ਛੇ ਰੋਜ਼ਾ ਤਿਉਹਾਰ ਹੋਲਾ-ਮਹੱਲਾ ਦੇ...
ਅੰਮ੍ਰਿਤਸਰ- ਇਥੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਦੋਸ਼ ਲਾਇਆ...
Home  |  About Us  |  Contact Us  |  
Follow Us:         web counter