ਕਰਾਚੀ (ਗ.ਦ.) – ਪਾਕਿਸਤਾਨ ਸਿੱਖ ਕੌਂਸਲ ਦੇ ਸਰਪ੍ਰਸਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਦੇ ਜ਼ਿਆਦਾਤਰ ਸਿੱਖ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਉਨ•ਾਂ ਦੀ ਮਾਲੀ ਮਦਦ ਕਰਨ ਲਈ ਪਾਕਿਸਤਾਨ ਸਿੱਖ ਕੌਂਸਲ ਸੰਗਤਾਂ ਦੇ ਸਹਿਯੋਗ ਨਾਲ ਉਨ•ਾਂ ਨੂੰ ਪੰਜ-ਪੰਜ ਹਜ਼ਾਰ ਰੁਪੈ ਚੈਨ ਰਾਹੀਂ ਦੇਣ ਦਾ ਉਪਰਾਲਾ ਹਰ ਸਾਲ ਕਰਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਸਹੀ ਤਰ•ਾਂ ਪਾਲਣ ਕਰ ਸਕਣ।
ਇਸ ਸਾਲ ਵੱਖ-ਵੱਖ ਜਿਲਿ•ਆਂ ਤੋਂ ਦਸ-ਦਸ ਪਰਿਵਾਰਾਂ ਦੀ ਚੋਣ ਕੀਤੀ ਗਈ ਅਤੇ ਕੁਲ ਅਠੱਤਰ ਪਰਿਵਾਰਾਂ ਨੂੰ ਪੰਜ-ਪੰਜ ਹਜ਼ਾਰ ਦੇ ਚੈੱਕ ਦੇ ਕੇ ਮਾਲੀ ਮਦਦ ਕੀਤੀ ਗਈ ਹੈ। ਜਿੱਥੇ ਇਸ ਸਮਾਗਮ ਨੂੰ ਅਯੋਜਿਤ ਕੀਤਾ ਗਿਆ, ਉੱਥੇ ਇਨ•ਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਅਤੇ ਇਕੱਲੇ ਇਕੱਲੇ ਪਰਿਵਾਰ ਨੂੰ ਚੈੱਕ ਦਿੱਤਾ ਗਿਆ। ਇਸ ਸਮਾਗਮ ਵਿੱਚ ਭਾਈ ਅਰਜਨ ਸਿੰਘ, ਭਾਈ ਭੱਲਾ ਸਿੰਘ ਅਤੇ ਸਾਬਕਾ ਐੱਮ. ਪੀ. ਮਾਈਕਲ ਜਵੇਦ ਵੀ ਹਾਜ਼ਰ ਹੋਏ।
ਸਮੁੱਚੇ ਤੌਰ ਤੇ ਪਰਿਵਾਰਾਂ ਵਲੋਂ ਪਾਕਿਸਤਾਨ ਕੌਂਸਲ ਦੇ ਅਹੁਦੇਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ। ਸ. ਰਮੇਸ਼ ਸਿੰਘ ਖਾਲਸਾ ਸਰਪ੍ਰਸਤ ਨੇ ਦੱਸਿਆ ਕਿ ਉਹ ਹਰ ਸਾਲ ਹੀ ਗਰੀਬ ਪਰਿਵਾਰਾਂ ਦੀ ਮਦਦ ਕਰਦੇ ਹਨ। ਇਸ ਦੇ ਨਾਲ ਨਾਲ ਉਹ ਪੜ•ਨ ਵਾਲੇ ਬੱਚਿਆਂ ਨੂੰ ਵੀ ਫੀਸਾਂ ਵਿੱਚ ਮਦਦ ਕਰਕੇ ਉਨ•ਾਂ ਨੂੰ ਰੋਜ਼ਗਾਰ ਜੋਗਾ ਕਰਦੇ ਹਨ ਤਾਂ ਜੋ ਉਹ ਆਪਣੇ ਪਰਿਵਾਰਾਂ ਦੀ ਦੇਖ ਰੇਖ ਕਰ ਸਕਣ। ਸਮੁੱਚੇ ਤੌਰ ਤੇ ਰਮੇਸ਼ ਸਿੰਘ ਖਾਲਸਾ ਸਰਕਾਰ ਦੇ ਘੱਟ ਗਿਣਤੀਆਂ ਦੇ ਮਹਿਕਮੇ ਤੋਂ ਵੀ ਮਾਲੀ ਮਦਦ ਲੈ ਕੇ ਗਰੀਬ ਸਿੱਖ ਪਰਿਵਾਰਾਂ ਦੀ ਮਦਦ ਕਰਦੇ ਹਨ ਜੋ ਬਹੁਤ ਸ਼ਲਾਘਾਯੋਗ ਕਦਮ ਹੈ।